PUNJABMAILUSA.COM

4 ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ ‘ਚ ਸ਼ਾਮਲ

4 ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ ‘ਚ ਸ਼ਾਮਲ

4 ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ ‘ਚ ਸ਼ਾਮਲ
March 25
17:20 2019

ਚੰਡੀਗੜ੍ਹ, 25 ਮਾਰਚ (ਪੰਜਾਬ ਮੇਲ)- ਭਾਰਤੀ ਹਵਾਈ ਫੌਜ ਨੇ 10,000 ਕਿਲੋਗ੍ਰਾਮ ਦੀ ਸਮਰਥਾ ਵਾਲੇ 4 ਚਿਨੂਕ ਹੈਲੀਕਾਪਟਰ ਨੂੰ ਆਪਣੇ ਬੇੜੇ ‘ਚ ਸ਼ਾਮਲ ਕਰ ਲਿਆ ਹੈ। ਚਿਨੂਕ ਇਕ ਉਨਤ ਮਲਟੀ-ਮਿਸ਼ਨ ਹੈਲੀਕਾਪਟਰ ਹੈ, ਜੋ ਭਾਰਤੀ ਹਵਾਈ ਫੌਜ ਨੂੰ ਲੜਾਕੂ ਅਤੇ ਮਨੁੱਖੀ ਮਸ਼ੀਨਾਂ ਦੇ ਪੂਰੇ ਸਪੈਕਟ੍ਰਮ ਵਿਚ ਬੇਜੋੜ ਸਾਮਰਿਕ ਏਅਰਲਿਫਟ ਸਮਰਥਾ ਪ੍ਰਦਾਨ ਕਰੇਗਾ। ਭਾਰੀ ਸਾਮਾਨਾਂ ਨੂੰ ਢੋਹਣ ਵਾਲਾ ਇਹ ਹੈਲੀਕਾਪਟਰ ਇਕ ਸਮੇਂ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਨਾਲ ਕਰੀਬ 300 ਫੌਜੀਆਂ ਨੂੰ ਲਿਜਾ ਸਕਦਾ ਹੈ।
ਮਲਟੀ ਮਿਸ਼ਨ ਵਾਲੇ ਚਿਨੂਕ ਹੈਲੀਕਾਪਟਰ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਸਥਿਤ ਭਾਰਤੀ ਹਵਾਈ ਫੌਜ ਸਟੇਸ਼ਨ ਵਿਚ ਏਅਰ ਚੀਫ ਮਾਰਸ਼ਲ ਬੀ. ਐਸ. ਧਨੋਆ ਨੇ ਕਿਹਾ ਕਿ, ‘ਦੇਸ਼ ਉਚ ਪੱਧਰੀ ਸੁਰੱਖਿਆ ਚੁਨੌਤੀਆਂ ਦਾ ਸਾਹਮਣਾ ਕਰਦਾ ਹੈ, ਸਾਨੂੰ ਵੱਖ-ਵੱਖ ਖੇਤਰ ਵਿਚ ਵਰਟੀਕਲ ਲਿਫਟ ਸਮਰੱਥਾ ਵਾਲੇ ਹੈਲੀਕਾਪਟਰ ਦੀ ਜ਼ਰੂਰਤ ਸੀ, ਚਿਨੂਕ ਨੂੰ ਵਿਸ਼ੇਸ਼ ਰੂਪ ਤੋਂ ਭਾਰਤੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਇਹ ਇਕ ਰਾਸ਼ਟਰੀ ਜਾਇਦਾਦ ਹੈ।’
ਚਿਨੂਕ ਹੈਲੀਕਾਟਰ ਦੀ ਤਾਕਤ ਬਾਰੇ ਦੱਸਦੇ ਹੋਏ ਹਵਾਈ ਫੌਜ ਦੇ ਮੁਖੀ ਨੇ ਕਿਹਾ, ਚਿਨੂਕ ਹੈਲੀਕਾਪਟਰ ਨਾ ਸਿਰਫ ਦਿਨ ਵਿਚ ਸਗੋਂ ਰਾਤ ਵਿਚ ਵੀ ਫੌਜੀ ਆਪਰੇਸ਼ਨ ਕਰ ਸਕਦਾ ਹੈ। ਇਸ ਦੀ ਦੂਜੀ ਯੂਨਿਟ ਪੂਰਬ ਵਿਚ ਦਿਨਜਾਨ (ਅਸਮ) ਵਿਚ ਹੋਵੇਗੀ। ਚਿਨੂਕ ਨੂੰ ਸ਼ਾਮਲ ਕੀਤਾ ਜਾਣਾ ਗੇਮ ਚੇਂਜਰ ਹੋਵੇਗਾ ਜਿਵੇਂ ਰਾਫੇਲ ਲੜਾਕੂ ਬੇੜੇ ਵਿਚ ਹੋਣ ਜਾ ਰਿਹਾ ਹੈ। ਭਾਰਤ ਏਅਰਸਪੇਸ ਕੰਪਨੀ ਬੋਇੰਗ ਵਲੋਂ 15 ਚਿਨੂਕ ਹੈਲੀਕਾਪਟਰਾਂ ਤੋਂ ਇਲਾਵਾ 22 ਏ.ਐਚ- 64ਈ ਅਪਾਚੇ ਹੈਲੀਕਾਪਟਰਾਂ ਨੂੰ ਖਰੀਦ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਨੇ ਸਤੰਬਰ 2015 ਵਿਚ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵਲੋਂ 22 ‘ਏ.ਐਚ-64ਈ’ ਅਪਾਚੇ ਲੜਾਕੂ ਹੈਲੀਕਾਪਟਰ ਅਤੇ 15 ‘ਸੀ.ਐਚ-47ਐਫ’ ਚਿਨੂਕ ਹੈਲੀਕਾਪਟਰ ਖਰੀਦਣ ਦੇ ਸੌਦੇ ਨੂੰ ਆਖਰੀ ਰੂਪ ਦਿੱਤਾ ਸੀ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੇ ਪਾਇਲਟਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਅਮਰੀਕਾ ਦੇ ਡੇਲਾਵਰ ਵਿਚ ਚਿਨੂਕ ਹੇਲੀਕਾਪਟਰਾਂ ਨੂੰ ਉਡਾਣ ਦੀ ਸਿਖਲਾਈ ਲੈਣ ਲਈ ਭੇਜਿਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

Read Full Article
    ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

Read Full Article
    ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

Read Full Article
    ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

Read Full Article
    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article