PUNJABMAILUSA.COM

31 ਹੋਈ ਕੈਲੀਫੋਰਨੀਆ ‘ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ

 Breaking News

31 ਹੋਈ ਕੈਲੀਫੋਰਨੀਆ ‘ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ

31 ਹੋਈ ਕੈਲੀਫੋਰਨੀਆ ‘ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ
October 13
10:50 2017

ਸ਼ਾਂਤਾ ਰੋਜਾ, 13 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ ਹੈ। ਤੇਜ਼ ਹਵਾਵਾਂ ਦੇ ਚਲਦੇ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਹੈ ਕਿ ਡਿਜਨੀਲੈਂਡ ਦੇ ਕੈਲੀਫੋਰਨੀਆ ਅਡਵੈਂਚਰ ਪਾਰਕ ਦੇ ਉਪਰ ਦਾ ਆਸਮਾਨ ਸੰਤਰੀ ਰੰਗ ਦਾ ਹੋ ਗਿਆ ਹੈ। ਅੱਗ ਨਾਲ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ 2 ਹਜ਼ਾਰ ਤੋਂ ਜ਼ਿਆਦਾ ਮਕਾਨ ਖਾਕ ਹੋ ਚੁੱਕੇ ਹਨ। ਕਰੀਬ 20 ਹਜ਼ਾਰ ਲੋਕਾਂ ਨੂੰ ਅਪਣਾ ਘਰ ਛੱਡਣਾ ਪਿਆ ਹੈ। ਕਈ ਲੋਕ ਲਾਪਤਾ ਹਨ। ਮ੍ਰਿਤਕਾਂ ਵਿਚ 99 ਅਤੇ 100 ਸਾਲ ਦਾ ਇਕ ਜੋੜਾ ਵੀ ਸ਼ਾਮਲ ਹੈ। 100 ਤੋਂ ਜ਼ਿਆਦਾ ਲੋਕ ਜ਼ਖਮੀ ਹਨ।
ਸੂਬੇ ਵਿਚ ਅੱਗ ਲੱਗਣ ਦੀ ਬੀਤੇ ਇਕ ਦਹਾਕੇ ਦੀ ਸਭ ਤੋਂ ਭਿਆਨਕ ਘਟਨਾ ਦੱਸੀ ਜਾ ਰਹੀ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਫਾਰੈਸਟਰੀ ਐਂਡ ਪ੍ਰੋਟੈਕਸ਼ਨ ਦੇ ਮੁਤਾਬਕ ਇਸ ਸਾਲ ਜੰਗਲਾਂ ਵਿਚ ਅੱਗ ਦੇ 7484 ਮਾਮਲੇ ਸਾਹਮਣੇ ਆਏ, ਜਿਸ ਵਿਚ 7.71 ਏਕੜ ਇਲਾਕਾ ਸੜ ਗਿਆ। ਪੰਜ ਕਾਊਂਟੀ ਵਿਚ ਐਮਰਜੈਂਸੀ ਦਾ ਐਲਾਨ ਕੈਲੀਫੋਰਨੀਆ ਦੇ ਗਵਰਨਰ ਬਰਾਊਨ ਨੇ ਵਾਈਨ, ਨੇਪਾ, ਸੋਨੋਮਾ, ਯੂਬਾ ਅਤੇ ਆਰੇਂਜ ਕਾਊਂਟੀ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਰੰਪ ਕੋਲੋਂ ਰਾਹਤ ਅਤੇ ਬਚਾਅ ਕਾਰਜ ਵਿਚ ਮਦਦ ਦੀ ਅਪੀਲ ਕੀਤੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਸਾਂਤਾ ਰੋਜਾ ਵਿਚ ਹੋਇਆ ਹੈ। ਭਿਆਨਕ ਅੱਗ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਲਪਟਾਂ ਨੂੰ ਪੁਲਾੜ ਤੋਂ ਵੀ ਦੇਖਿਆ ਗਿਆ ਹੈ। ਖ਼ਬਰਾਂ ਹੈ ਕਿ ਅੰਗੂਰ ਦੇ ਬਾਗਾਂ ਵਿਚ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਸਾਨ ਫਰਾਂਸਿਸਕੋ ਤੱਕ ਅੱਗ ਫੈਲਣ ਦੀ ਚਿਤਾਵਨੀ ਦਿੱਤੀ ਹੈ। ਅੱਗ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਹਵਾ ਦੀ ਰਫਤਾਰ ਘੱਟ ਨਹੀਂ ਹੁੰਦੀ ਉਦੋਂ ਤੱਕ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article