PUNJABMAILUSA.COM

30ਵੀਆਂ ਜਰਖੜ ਖੇਡਾਂ ਦੂਸਰੇ ਦਿਨ ਜਾਹੋ-ਜਲਾਲ ‘ਤੇ ਰਹੀਆਂ, ਫਾਈਨਲ ਮੁਕਬਾਲੇ ਅੱਜ

30ਵੀਆਂ ਜਰਖੜ ਖੇਡਾਂ ਦੂਸਰੇ ਦਿਨ ਜਾਹੋ-ਜਲਾਲ ‘ਤੇ ਰਹੀਆਂ, ਫਾਈਨਲ ਮੁਕਬਾਲੇ ਅੱਜ

30ਵੀਆਂ ਜਰਖੜ ਖੇਡਾਂ ਦੂਸਰੇ ਦਿਨ ਜਾਹੋ-ਜਲਾਲ ‘ਤੇ ਰਹੀਆਂ, ਫਾਈਨਲ ਮੁਕਬਾਲੇ ਅੱਜ
January 22
21:25 2016

_MG_1062
ਸਾਈਕਲਿਂੰਗ ‘ਚ ਅੰਤਰਰਾਸ਼ਟਰੀ ਖਿਡਾਰੀ ਸਾਹਿਲ ਨੇ ਮਾਰਿਆ ਮੋਰਚਾ, ਹਾਕੀ ‘ਚ ਜਰਖੜ ਤੇ ਬਿਜਲੀ ਬੋਰਡ ਸੈਮੀਫਾਈਨਲ ‘ਚ
ਵੱਖ-ਵੱਖ ਖੇਡਾਂ ‘ਚ ਖਿਡਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਲੁਧਿਆਣਾ, 22 ਜਨਵਰੀ (ਪੰਜਾਬ ਮੇਲ)- ਕੋਕਾ ਕੋਲਾ-ਏਵਨ ਸਾਈਕਲ 30ਵੀਆਂ ਕੌਮੀ ਪੱਧਰ ਦੀਆਂ ਜਰਖੜ ਖੇਡਾਂ ਅੱਜ ਦੂਸਰੇ ਦਿਨ ਆਪਣੇ ਪੂਰੇ ਜਾਹੋ-ਜਲਾਲ ‘ਤੇ ਰਹੀਆਂ। ਦੂਸਰੇ ਦਿਨ ਜਿੱਥੇ ਸਾਈਕਲਿੰਗ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ, ਉਥੇ ਕਬੱਡੀ, ਹਾਕੀ, ਹੈਂਡਬਾਲ, ਵਾਲੀਬਾਲ, ਬਾਸਕਟਬਾਲ ਆਦਿ ਮੁਕਾਬਲਿਆਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਜਰਖੜ ਅਕੈਡਮੀ, ਪਾਵਰਕਾਮ, ਸੰਤ ਫਤਹਿ ਸਿੰਘ ਕਲੱਬ ਢੋਲਣ ਅਤੇ ਸ਼੍ਰੋਮਣੀ ਕਮੇਟੀ ਦੀਆਂ ਹਾਕੀ ਟੀਮਾਂ ਨੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕੀਤੀ।
ਅੱਜ ਦੂਸਰੇ ਦਿਨ ਇੰਜੀਨੀਅਰ ਐਸ.ਕੇ.ਪੁਰੀ ਜੀਐਮ ਥਰਮਲ ਪਲਾਂਟ ਲਹਿਰਾ ਮੁਹੱਬਤ, ਉਲੰਪੀਅਨ ਬਲਵੀਰ ਸਿੰਘ ਰੇਲਵੇ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ। ਜਦੋਂ ਕਿ ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਦਲਜੀਤ ਸਿੰਘ ਗਰੇਵਾਲ ਕੌਂਸਲਰ, ਅੰਤਰਰਾਸ਼ਟਰੀ ਸਾਈਕਲਟ ਕੁਲਵੀਰ ਸਿੰਘ ਭੰਗੂ, ਇੰਸਪੈਕਟਰ ਅਮਨਦੀਪ ਸਿੰਘ, ਮੇਜਰ ਸਿੰਘ ਗੁੱਡੂ, ਰਣਧੀਰ ਸਿੰਘ ਸਿਵੀਆ, ਸਤਨਾਮ ਸਿੰਘ ਗਰੇਵਾਲ, ਸਰਪੰਚ ਦੁਪਿੰਦਰ ਸਿੰਘ, ਹਰਪ੍ਰੀਤ ਸਿੰਗ ਸ਼ਿਵਾਲਿਕ, ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ, ਇੰਸਪੈਕਟਰ, ਪ੍ਰੇਮ ਸਿੰਘ, ਤੇਜਾ ਸਿੰਘ, ਰੌਬਿਨ ਸਿੱਧੂ, ਪਰਮਜੀਤ ਸਿੰਘ ਨੀਟੂ, ਜਗਦੀਪ ਸਿੰਘ ਕਾਹਲੋਂ, ਬਾਈ ਸੁਰਜੀਤ ਸਿੰਘ ਸਾਹਨੇਵਾਲ ਆਦਿ ਇਲਾਕੇ ਦੀਆਂ ਉਘੀਆਂ ਸ਼ਖਸ਼ੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਅੱਜ ਦੂਸਰੇ ਦਿਨ ਹੋਏ ਮੁਕਾਬਲਿਆਂ ‘ਚ ਸੁਖਪਾਲ ਸਿੰਘ ਗਿੱਲ ਵਾਲੀਵਾਲ ਸ਼ੂਟਿੰਗ ਕੱਪ ਵਿੱਚ ਸੋਹੀਆਂ ਪਿੰਡ ਨੇ ਕਟਾਰੀ ਪਿੰਡ ਨੂੰ 21-16 ਨਾਲ, ਬੋਡੇ ਨੇ ਘੜੂੰਆਂ ਨੂੰ 21-18 ਨਾਲ ਹਰਾਇਆਂ। ਬੀਬੀ ਸੁਰਜੀਤ ਕੌਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਕੱਪ ਕੁੜੀਆਂ ‘ਚ ਅੰਮ੍ਰਿਤਸਰ ਨੇ ਲੁਧਿਆਣਾ ਅਕੈਡਮੀ ਨੂੰ 38-16 ਨਾਲ, ਲੁਧਿਆਣਾ ਜ਼ਿਲ•ਾ ਨੇ ਲੁਧਿਆਣਾ ਅਕੈਡਮੀ ਨੂੰ 50-41 ਨਾਲ, ਲੁਧਿਆਣਾ ਅਕੈਡਮੀ ਨੇ ਮੋਗਾ ਨੂੰ 36-26 ਨਾਲ, ਅੰਮ੍ਰਿਤਸਰ ਨੇ ਕਪੂਰਥਲਾ ਨੂੰ 38-21, ਸੰਗਰੂਰ ਨੇ ਹੁਸ਼ਿਆਰਪੁਰ ਨੂੰ 41-9 ਨਾਲ ਅਤੇ ਸੰਗਰੂਰ ਨੇ ਜਲੰਧਰ ਨੂੰ 50-41 ਨਾਲ ਹਰਾਇਆ। ਬੈਂਕ ਆਫ਼ ਇੰਡੀਆ ਬਾਸਕਟਬਾਲ ਕੱਪ ‘ਚ ਮੋਗਾ ਨੇ ਰੋਪੜ ਨੂੰ 45-26, ਲੁਧਿਆਣਾ ਜ਼ਿਲ•ਾ ਨੇ ਹੁਸ਼ਿਆਰਪੁਰ ਨੂੰ 74-45, ਫਿਰੋਜ਼ਪੁਰ ਨੇ ਕਪੂਰਥਲਾ ਨੂੰ 59-42 ਨਾਲ, ਫਿਰੋਜ਼ਪੁਰ ਨੇ ਬਠਿੰਡੇ ਨੂੰ 58-40, ਗੁਰਦਾਸਪੁਰ ਨੇ ਮੋਗਾ ਨੂੰ 55-50 ਨਾਲ, ਪਟਿਆਲਾ ਨੇ ਸੰਗਰੂਰ ਨੂੰ 40-24, ਲੁਧਿਆਣਾ-ਬੀ ਨੇ ਮੁਕਤਸਰ ਨੂੰ 50-35 ਨਾਲ, ਪਟਿਆਲਾ ਨੇ ਲੁਧਿਆਣਾ-ਬੀ ਨੂੰ 48-40 ਨਾਲ, ਲੁਧਿਆਣਾ ਬੀ ਨੇ ਜਲੰਧਰ ਨੂੰ 58-45 ਅਤੇ ਫਿਰੋਜ਼ਪੁਰ ਨੇ ਲੁਧਿਆਣਾ ਜ਼ਿਲ•ਾ ਨੂੰ 63-51 ਨਾਲ ਹਰਾਇਆ। ਬਾਬਾ ਸੁਰਜਨ ਸਿੰਘ ਸਰੀਂਹ ਹੈਂਡਬਾਲ ਕੱਪ ਦੇ ਪਹਿਲੇਂ ਮੈਚ ‘ਚ ਮੁਕਤਸਰ ਨੇ ਅੰਮ੍ਰਿਤਸਰ ਨੂੰ 22-8 ਅਤੇ ਦੂਸਰੇ ਮੈਂਚ ‘ਚ ਲੁਧਿਆਣਾ ਨੇ ਫਰੀਦਕੋਟ ਨੂੰ 30-018 ਨਾਲ , ਜਲੰਧਰ ਨੇ ਅੰਮ੍ਰਿਤਸਰ ਨੂੰ 23-14 ਨਾਲ, ਫਰੀਦਕੋਟ ਨੇ ਮੁਕਤਸਰ ਨੂੰ 34-27 ਨਾਲ ਹਰਾਇਆਂ। ਮਾਤਾ ਸਾਹਿਬ ਕੌਰ ਗ਼ੋਲਡ ਕੱਪ ‘ਚ ਮੈਨ ਉਪਨ ‘ਚ ਹਾਕੀ ਦੇ ਫਸਵੇਂ ਮੁਕਬਾਲਿਆਂ ਦੌਰਾਨ ਐਸ.ਜੀ.ਪੀ.ਸੀ ਅੰਮ੍ਰਿਤਸਰ ਨੇ ਏ.ਜੀ. ਹਿਮਾਚਲ ਪ੍ਰਦੇਸ਼ ਨੂੰ ਪੈਨਲਟੀ ਸ਼ੂਟਆਊਟ ‘ਚ 3-1 ਨਾਲ ਹਰਾਇਆਂ ਅਤੇ ਦੂਸਰੇ ਮੈਚ ‘ਚ ਪੀਐਸਪੀਸੀਐਲ ਨੇ ਕਿਲਾ ਰਾਏਪੁਰ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਅਤੇ ਤੀਸਰੇ ਮੈਚ ਦੌਰਾਨ ਜਰਖੜ ਅਕੈਡੰੀ ਅਤੇ ਅਮਲੋਹ ਨੂੰ 3-0 ਨਾਲ ਹਰਾਇਆ। ਏਐਸਆਈ ਜਗਤਾਰ ਸਿੰਘ ਜਰਖੜ ਕੱਪ ‘ਚ ਅੱਜ ਹੋਏ ਦੂਸਰੇ ਮੈਚ ‘ਚ ਗਿੱਲ ਅਕੈਡਮੀ ਖਰੜ ਨੇ ਆਈਐਸਐਸਸੀ ਕੌਂਸਲ ਮੁਹਾਲੀ ਨੂੰ 15-2 ਨਾਲ ਹਰਾਇਆ, ਜਦੋਂ ਕਿ ਤੀਜਾ ਮੈਚ ਗਰੇਵਾਲ ਸਪੋਰਟਸ ਕਲੱਬ ਕਿਲਾ ਰਾਏਪੁਰ ਤੇ ਢੋਲਣ ਵਿਚਕਾਰ 4-4 ਦੀ ਬਰਾਬਰੀ ‘ਤੇ ਰਿਹਾ। ਚੌਥੇ ਮੈਚ ਦੌਰਾਨ ਜਰਖੜ ਹਾਕੀ ਅਕੈਡਮੀ ਤੇ ਸ਼ਾਹਬਾਦ ਹਾਕੀ ਅਕੈਡਮੀ ਨੂੰ 4-1 ਨਾਲ ਹਰਾਇਆ, ਪੰਜਵੇਂ ਮੈਚ ‘ਚ ਸ਼ਾਹਬਾਦ ਹਾਕੀ ਅਕੈਡਮੀ ਨੇ ਆਈਐਸਐਸਸੀ ਨੂੰ 8-0 ਨਾਲ ਹਰਾਇਆ, ਛੇਵੇਂ ਮੈਚ ‘ਚ ਜਰਖੜ ਹਾਕੀ ਅਕੈਡਮੀ ਨੇ ਢੋਲਣ ਨੂੰ 5-4 ਨਾਲ ਹਰਾਇਆ। ਅਖੀਰ ‘ਚ ਹੋਇਆ ਸੱਤਵਾਂ ਮੈਚ ਜਗਤਾਰ ਇਲੈਵਨ ਤੇ ਗਿੱਲ ਅਕੈਡਮੀ ਖਰੜ ਵਿਚਕਾਰ 0-0 ਨਾਲ ਬਰਾਬਰੀ ‘ਤੇ ਰਿਹਾ। ਇਸ ਮੌਕੇ ਕਰਵਾਏ ਗਏ ਸਰਪੰਚ ਮੇਜਰ ਸਿੰਘ ਟਰਾਫ਼ੀ ਸਾਈਕਲਿੰਗ ਮੁਕਾਬਲੇ ‘ਚ ਸਾਹਿਲ ਨੇ ਪਹਿਲਾਂ, ਹਰਜੀਤ ਪੰਨੂੰ ਨੇ ਦੂਸਰਾ ਅਤੇ ਸਵਪਨਲ ਮਿਸ਼ਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤਰ•ਾਂ ਕਬੱਡੀ 75 ਕਿਲੋ ‘ਚ ਧਾਂਦਰਾ ਨੇ ਸਿੱਧਸਰ ਨਿਜਾਮਪੁਰ ਨੂੰ ਅਤੇ ਧੂਰਕੋਟ ਨੇ ਫਤਿਹਪੁਰ, ਘਲੋਟੀ ਨੇ ਢੱਕੀਪੁਰ, ਬਾਬਾ ਮੱਤੇਵਾਲ ਨੇ ਜੱਸੋਵਾਲ ਅਤੇ ਜੰਡ ਨੇ ਕਮਾਲਪੁਰਾ ਨੂੰ ਹਰਾਇਆ। ਇਸ ਮੌਕੇ ਅਮਰਜੀਤ ਸਿੰਘ ਗਰੇਵਾਲ ਕੱਪ (ਲੜਕੀਆਂ) ਦੌਰਾਨ ਹੋਏ ਪਹਿਲੇ ਮੈਚ ‘ਚ ਲਵਲੀ ਯੂਨੀਵਰਸਿਟੀ ਨੇ ਕਿਲਾ ਰਾਏਪੁਰ ਨੂੰ 10-0 ਨਾਲ ਅਤੇ ਦੂਸਰੇ ਮੈਚ ‘ਚ ਗੌਰਮਿੰਟ ਕਾਲਜ ਲੁਧਿਆਣਾ ਦੀਆਂ ਕੁੜੀਆਂ ਨੇ ਖਾਲਸਾ ਕਾਲਜ ਲੁਧਿਆਣਾ ਨੂੰ 3-2 ਨਾਲ ਹਰਾਇਆ।
ਫਾਈਨਲ ਅੱਜ, 8 ਸਖ਼ਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ, ਕੰਵਰ ਗਰੇਵਾਲ ਦਾ ਲੱਗੇਗਾ ਖੁੱਲ•ਾ ਅਖਾੜਾ
ਭਲਕੇ 23 ਜਨਵਰੀ ਨੂੰ ਜਰਖੜ ਖੇਡਾਂ ਦੇ ਵੱਖ-ਵੱਖ ਫਾਈਨਲ ਮੁਕਾਬਲੇ ਖੇਡੇ ਜਾਣਗੇ। ਇਸ ਮੌਕੇ ਉਘੀਆਂ 8 ਸਖਸ਼ੀਅਤਾਂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਹਾਕੀ ਸਟਾਰ ਅਮਨਦੀਪ ਕੌਰ, ਪਹਿਲਵਾਨ ਦ ਗ੍ਰੇਟ ਖਲੀ ਦਲੀਪ ਸਿੰਘ, ਇੰਜੀਨੀਅਰ ਕੇਡੀ ਚੌਧਰੀ ਸੀਐਮਡੀ ਪਾਵਰਕਾਮ, ਉਘੇ ਪੱਤਰਕਾਰ ਅਜੈਬ ਸਿੰਘ ਗਰਚਾ, ਉਘੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਲੋਕ ਗਾਇਕ ਮਨੋਹਨ ਵਾਰਿਸ ਅਤੇ ਕੰਵਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਚਿੰਨ•ਾਂ ਨਾਲ ਸਨਮਾਨ ਹੋਵੇਗਾ। ਇਸਤੋਂ ਇਲਾਵਾ ਸੂਫ਼ੀ ਗਾਇਬ ਕੰਵਰ ਗਰੇਵਾਲ ਦਾ ਖੁੱਲ•ਾ ਅਖਾੜਾ ਲੱਗੇਗਾ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article