3 ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ 6 ਮਹੀਨੇ ਗੁਜ਼ਾਰਨ ਤੋਂ ਬਾਅਦ ਧਰਤੀ ‘ਤੇ ਪਰਤੇ

74
Share

ਮਾਸਕੋ, 22 ਅਕਤੂਬਰ (ਪੰਜਾਬ ਮੇਲ)- ਤਿੰਨ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ 6 ਮਹੀਨੇ ਦੇ ਮਿਸ਼ਨ ਤੋਂ ਬਾਅਦ ਵੀਰਵਾਰ ਨੂੰ ਸੁਰੱਖਿਅਤ ਧਰਤੀ ‘ਤੇ ਪਰਤ ਆਏ। ਨਾਸਾ ਦੇ ਤਿੰਨ ਪੁਲਾੜ ਯਾਤਰੀਆਂ ਅਮਰੀਕਾ ਦੇ ਕ੍ਰਿਸ ਕੈਸਿਡੀ, ਰੂਸ ਦੇ ਅਨਾਤੋਲੀ ਇਵਾਨਿਸ਼ਿਨ ਅਤੇ ਇਵਾਨ ਵੇਗਨਰ ਨੂੰ ਲੈ ਕੇ ਆ ਰਿਹਾ ਸੋਯੂਜ਼ ਕੈਪਸੂਲ ਕਜ਼ਾਕਿਸਤਾਨ ਦੇ ਦੇਜਕਾਜ਼ਗਨ ਸ਼ਹਿਰ ਦੇ ਦੱਖਣ-ਪੂਰਬ ਵਿਚ ਅੱਜ ਸਵੇਰੇ 7.54 ਵਜੇ ਉਤਰੇ। ਡਾਕਟਰੀ ਜਾਂਚ ਤੋਂ ਬਾਅਦ ਤਿੰਨਾਂ ਨੂੰ ਹੈਲੀਕਾਪਟਰ ਰਾਹੀਂ ਦੇਜ਼ਕਾਜ਼ਗਨ ਲਿਆਂਦਾ ਗਿਆ, ਜਿਥੋਂ ਉਹ ਆਪਣੇ ਘਰਾਂ ਨੂੰ ਜਾਣਗੇ।


Share