3 ਨਵੰਬਰ ਦੀਆਂ ਚੋਣਾਂ ਮਗਰੋਂ ਸੰਸਦ ‘ਚ ਵੱਧ ਸਕਦੀ ਹੈ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੀ ਗਿਣਤੀ!

89
Share

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਮਗਰੋਂ ਸੰਸਦ ‘ਚ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ। ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਭਾਰਤੀ-ਅਮਰੀਕੀ ਕਾਨੂੰਨਘਾੜਿਆਂ ਦੇ ਗ਼ੈਰ-ਰਸਮੀ ਗਰੁੱਪ ਲਈ ‘ਸਮੋਸਾ ਕਾਕਸ’ ਸ਼ਬਦ ਘੜਿਆ ਹੈ। ਇਸ ਗਰੁੱਪ ‘ਚ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ, ਜਿਨ੍ਹਾਂ ਵਿਚੋਂ ਚਾਰ ਪ੍ਰਤੀਨਿਧ ਹਾਊਸ ਦੇ ਮੈਂਬਰ ਹਨ ਤੇ ਇੱਕ ਮੈਂਬਰ ਸੈਨੇਟਰ ਕਮਲਾ ਹੈਰਿਸ ਹੈ। ਉਹ ਡੈਮੋਕ੍ਰੈਟਿਕ ਵੱਲੋਂ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੈ। ਉਮੀਦ ਹੈ ਕਿ ਪ੍ਰਤੀਨਿਧ ਸਦਨ ‘ਚ ਸਭ ਤੋਂ ਸੀਨੀਅਰ ਮੈਂਬਰ ਐਮੀ ਬੇਰਾ, ਸੰਸਦ ਮੈਂਬਰ ਰੋਅ ਖੰਨਾ ਅਤੇ ਕ੍ਰਿਸ਼ਨਾਮੂਰਤੀ ਸਣੇ ਪ੍ਰਮਿਲਾ ਜਯਾਪਾਲ ਤਿੰਨ ਨਵੰਬਰ ਨੂੰ ਫਿਰ ਚੋਣ ਜਿੱਤ ਸਕਦੇ ਹਨ। ਰੋਅ ਖੰਨਾ ਦੇ ਵਿਰੋਧੀ ਰਿਪਬਲਿਕਨ ਉਮੀਦਵਾਰ ਵੀ ਭਾਰਤੀ-ਅਮਰੀਕੀ ਰਿਤੇਸ਼ ਟੰਡਨ ਹਨ। ਪ੍ਰਾਮਿਲਾ ਜਯਾਪਾਲ ਇਸ ਸਦਨ ‘ਚ ਪਹਿਲੀ ਅਤੇ ਇਕਲੌਤੀ ਭਾਰਤੀ-ਅਮਰੀਕੀ ਮਹਿਲਾ ਹੈ। ਅਜਿਹੀ ਸੰਭਾਵਨਾ ਹੈ ਕਿ ਪ੍ਰਾਮਿਲਾ ਜਯਾਪਾਲ (55) ਨੂੰ ਅਗਲੇ ਸਾਲ ਸੰਸਦ ਵਿਚ ਡਾ. ਹਿਰੇਨ ਤਿਪਿਰਨੇਨੀ ਦਾ ਸਾਥ ਮਿਲ ਸਕਦਾ ਹੈ, ਤਿਪਿਰਨੇਨੀ ਛੇਵੇਂ ਚੋਣ ਖੇਤਰ ਤੋਂ ਵਿਰੋਧੀ ਰਿਪਬਲਿਕਨ ਉਮੀਦਵਾਰ ਡੇਵਿਡ ਸ਼ਵੀਕਰਟ ਤੋਂ ਮਾਮੂਲੀ ਫਰਕ ਨਾਲ ਅੱਗੇ ਚੱਲ ਰਹੇ ਹਨ।


Share