27 ਜੁਲਾਈ ਰਾਤ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ

July 18
10:03
2018
ਨਵੀਂ ਦਿੱਲੀ, 18 ਜੁਲਾਈ (ਪੰਜਾਬ ਮੇਲ)- 27 ਅਤੇ 28 ਜੁਲਾਈ ਦੀ ਦਰਮਿਆਨੀ ਰਾਤ ਨੂੰ ਪੂਰਨ ਚੰਦਰਮਾ ਗ੍ਰਹਿਣ ਲੱਗੇਗਾ। ਇਸ ਦਾ ਸਮਾਂ ਇੱਕ ਘੰਟਾ 43 ਮਿੰਟ ਹੋਵੇਗਾ। ਇਹ ਇਸ ਸਦੀ ਦਾ ਸਭ ਤੋਂ ਵੱਡਾ ਚੰਦਰਮਾ ਗ੍ਰਹਿਣ ਹੋਵੇਗਾ। ਇਹ ਜਾਣਕਾਰੀ ਭੂ ਵਿਗਿਆਨ ਮੰਤਰਾਲੇ ਨੇ ਦਿੱਤੀ ਹੈ। ਭਾਰਤੀ ਸਮੇਂ ਅਨੁਸਾਰ 27 ਜੁਲਾਈ ਨੂੰ ਰਾਤ 11.54 ਉੱਤੇ ਅੰਸ਼ਿਕ ਚੰਦਰਮਾ ਗ੍ਰਹਿਣ ਸ਼ੁਰੂ ਹੋਵੇਗਾ। ਮੁਕੰਮਲ ਚੰਦਰਮਾ ਗ੍ਰਹਿਣ 28 ਜੁਲਾਈ ਨੂੰ ਸਵੇਰੇ ਇੱਕ ਵਜੇ ਸ਼ੁਰੂ ਹੋਵੇਗਾ ਅਤੇ ਇਹ 3:49 ਮਿੰਟ ਤੱਕ ਲੱਗੇਗਾ।