PUNJABMAILUSA.COM

21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ ‘ਤੇ ਜਾ ਸਕਣਗੇ ਕੈਨੇਡਾ

 Breaking News

21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ ‘ਤੇ ਜਾ ਸਕਣਗੇ ਕੈਨੇਡਾ

21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ ‘ਤੇ ਜਾ ਸਕਣਗੇ ਕੈਨੇਡਾ
October 29
20:48 2017

ਟੋਰਾਂਟੋ, 29 ਅਕਤੂਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਆਪਣੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਮਾਪਿਆਂ ਨਾਲ ਜਾਣ ਵਾਲੇ ਬੱਚਿਆਂ ਦੀ ਉਮਰ ਹੱਦ ਨੂੰ 19 ਤੋਂ ਵਧਾ ਕੇ 21 ਸਾਲ ਕਰ ਦਿੱਤਾ ਹੈ। ਹੁਣ 21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਪੱਕੇ ਤੌਰ ‘ਤੇ ਕੈਨੇਡਾ ਜਾ ਸਕਣਗੇ। ਇਨ੍ਹਾਂ ਨਿਯਮਾਂ ਮੁਤਾਬਕ 24 ਅਕਤੂਬਰ ਤੋਂ ਅਪਲਾਈ ਕਰਨਾ ਸੰਭਵ ਹੋ ਚੁੱਕਾ ਹੈ। ਬੱਚਿਆਂ ਦੀ ਉਮਰ ਵਧਾਉਣ ਨਾਲ ਵਧੇਰੇ ਪਰਿਵਾਰ ਇਕੱਠੇ ਰਹਿ ਸਕਣਗੇ। ਕੈਨੇਡਾ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਕ ਨਿਰਭਰ ਬੱਚੇ ਦੀ ਵੱਧ ਤੋਂ ਵੱਧ ਉਮਰ 19 ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇਗੀ ਅਤੇ ਇਹ ਤਬਦੀਲੀ 24 ਅਕਤੂਬਰ 2017 ਤੋਂ ਲਾਗੂ ਹੋਵੇਗੀ, ਨਾਲ ਹੀ ਸਾਰੇ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਨਵੀਆਂ ਅਰਜ਼ੀਆਂ ‘ਤੇ ਲਾਗੂ ਹੋਵੇਗੀ। ਆਰਥਿਕ ਪ੍ਰਵਾਸ ਤੋਂ ਬਾਅਦ ਪਰਿਵਾਰਕ ਪ੍ਰਵਾਸ ਕੈਨੇਡੀਅਨ ਇਮੀਗ੍ਰੇਸ਼ਨ ਦੀ ਦੂਜੀ ਵੱਡੀ ਸ਼੍ਰੇਣੀ ਹੈ। ਆਰਥਿਕ ਪ੍ਰਵਾਸ ‘ਚ ਆਮ ਤੌਰ ‘ਤੇ ਇਕ ਪ੍ਰਮੁੱਖ ਬਿਨੈਕਾਰ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰ ਦੇ ਮੈਂਬਰ ਸ਼ਾਮਲ ਹੁੰਦੇ ਹਨ।
ਲਿਬਰਲ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਇਕ ਕੈਟੇਗਰੀ ਵਿਚ ਨਿਰਭਰ ਬੱਚਿਆਂ ਦੀ ਉਮਰ ਦੀ ਪਰਿਭਾਸ਼ਾ ਬਦਲੀ ਗਈ ਹੈ ਜਿਸ ਦਾ ਭਾਵ ਹੈ ਕਿ ਉਮਰ ਦਾ 22ਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਮਾਪਿਆਂ ਦੀ ਅਰਜ਼ੀ ਵਿਚ ਬੱਚੇ ਸ਼ਾਮਿਲ ਕੀਤੇ ਜਾ ਸਕਦੇ ਹਨ ਪਰ ਕਿਸੇ ਸਰੀਰਕ ਅਪੰਗਤਾ ਕਾਰਨ ਇਸ ਤੋਂ ਵੱਡੀ ਉਮਰ ਦੇ ਬੱਚੇ ਵੀ ਨਿਰਭਰ ਸਮਝੇ ਜਾਣਗੇ। ਇਹ ਵੀ ਕਿ ਜਿਹੜੇ ਲੋਕਾਂ ਨੇ 3 ਮਈ 2017 ਤੋਂ ਬਾਅਦ ਅਪਲਾਈ ਕੀਤਾ ਪਰ ਬੱਚਿਆਂ ਦੀ ਉਮਰ 19 ਸਾਲ ਤੋਂ ਵੱਧ (ਪੁਰਾਣਾ ਕਾਨੂੰਨ) ਹੋਣ ਕਾਰਨ ਅਰਜ਼ੀ ਵਿਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਸਨ, ਉਨ੍ਹਾਂ ਨੂੰ ਹੁਣ ਇਕ ਵੱਖਰਾ ਫਾਰਮ ਭਰ ਕੇ ਸ਼ਾਮਲ ਕੀਤਾ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਉਦੋਂ ਅਪਲਾਈ ਕਰਨ ਵੇਲੇ (3 ਮਈ ਤੋਂ 23 ਅਕਤੂਬਰ 2017 ਤੱਕ) ਅਜਿਹੇ ਬੱਚਿਆਂ ਦੀ ਉਮਰ 19 ਤੋਂ 21 ਸਾਲਾਂ ਦਰਮਿਆਨ ਹੋਣੀ ਚਾਹੀਦੀ ਹੈ। ਮਾਪਿਆਂ ਦੀ ਅਰਜ਼ੀ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਿਰਭਰ ਬੱਚਿਆਂ ਬਾਰੇ ਇਕ ਪੱਕੀ ਸ਼ਰਤ ਇਹ ਵੀ ਹੈ ਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੋਣਾ ਚਾਹੀਦਾ।

About Author

Punjab Mail USA

Punjab Mail USA

Related Articles

ads

Latest Category Posts

    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article