2050 ਤੱਕ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਨੂੰ ‘ਬੁਢੇ’ ਡੈਮਾਂ ਤੋਂ ਹੋਵੇਗਾ ਖਤਰਾ : ਸੰਯੁਕਤ ਰਾਸ਼ਟਰ

96
Share

ਨਿਊਯਾਰਕ, 24 ਜਨਵਰੀ (ਪੰਜਾਬ ਮੇਲ)- ਭਾਰਤ ਵਿਚਲੇ ਹਜ਼ਾਰ ਤੋਂ ਵੱਧ ਵੱਡੇ ਡੈਮ 2025 ’ਚ ਤਕਰੀਬਨ 50 ਸਾਲ ਪੁਰਾਣੇ ਹੋਣਗੇ ਅਤੇ ਇੰਨੇ ਪੁਰਾਣੇ ਢਾਂਚੇ ਲੋਕਾਂ ਲਈ ਖਤਰਾ ਬਣ ਸਕਦੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2050 ਤੱਕ ਧਰਤੀ ਦੇ ਜ਼ਿਆਦਾਤਰ ਲੋਕ 20ਵੀਂ ਸਦੀ ’ਚ ਬਣੇ ਹਜ਼ਾਰਾਂ ਡੈਮਾਂ ਦੇ ਬੁੱਢੇ ਹੋ ਚੁੱਕੇ ਢਾਂਚਿਆਂ ਦੇ ਖਤਰੇ ’ਚ ਰਹਿਣਗੇ। ਸਰਵੇ ਮੁਤਾਬਕ ਵਿਸ਼ਵ ਭਰ ਦੇ 58,700 ਵੱਡੇ ਡੈਮ 1930 ਅਤੇ 1970 ਦੇ ਵਿਚਕਾਰ ਬਣਵਾਏ ਗਏ ਸਨ, ਜਿਨ੍ਹਾਂ ਦਾ ਡਿਜ਼ਾਈਨ 50 ਤੋਂ 100 ਸਾਲ ਲਈ ਬਣਾਇਆ ਗਿਆ ਸੀ। ਅਗਲੇ ਕੁੱਝ ਸਾਲਾਂ ਵਿਚ ਇਹ ਮਿਆਦ ਮੁੱਕ ਜਾਵੇਗੀ ਤੇ ਲੋਕਾਂ ’ਤੇ ਖਤਰਾ ਖੜ੍ਹਾ ਹੋ ਜਾਵੇਗਾ। ਇਹ ਰਿਪੋਰਟ ਭਾਰਤ, ਅਮਰੀਕਾ, ਕੈਨੇਡਾ, ਫਰਾਂਸ, ਜ਼ਾਬੀਆ, ਜ਼ਿੰਬਾਬਵੇ ਤੇ ਜਪਾਨ ਵਿਚਲੇ ਡੈਮਾਂ ਦਾ ਅਧਿਐਨ ਕਰਕੇ ਤਿਆਰ ਕੀਤੀ ਗਈ ਹੈ।

Share