2021 ਵਿੱਚ ਕੈਨੇਡਾ 4 ਲੱਖ 1 ਹਜ਼ਾਰ ਨਵੇਂ ਪਰਵਾਸੀਆਂ ਨੂੰ ਦੇਵੇਗਾ ਐਂਟਰੀ

65
Share

ਕੈਨੇਡਾ ਲਈ ਨਵੇਂ ਪਰਵਾਸੀਆਂ ਵਿੱਚ ਬਹੁਤੀ ਗਿਣਤੀ ਭਾਰਤੀਆਂ ਦੀ ਹੋਵੇਗੀ। ਹਾਲਾਂਕਿ ਲੰਘੇ 3-4 ਸਾਲਾਂ ਵਿੱਚ ਭਾਰਤੀਆਂ ਦੀ ਗਿਣਤੀ ਕੈਨੇਡਾ ਦੇ ਮਾਮਲੇ ਵਿੱਚ ਵਧੀ ਹੈ। ਸਾਲ 2016 ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ 39 ਹਜ਼ਾਰ 340 ਰਹੀ ਅਤੇ ਸਾਲ 2019 ਵਿੱਚ ਇਹ ਗਿਣਤੀ 85 ਹਜ਼ਾਰ ਰਹਿ ਚੁੱਕੀ ਹੈ। 2016 ਤੋਂ 2019 ਤੱਕ ਇਹ ਉਛਾਲ 105 ਫ਼ੀਸਦੀ ਦਾ ਹੈ।

ਭਾਰਤੀ ਪਰਵਾਸੀਆਂ ਦੀ ਕੈਨੇਡਾ ਵਿੱਚ ਵੱਡੇ ਪੱਧਰ ਉੱਤੇ ਐਂਟਰੀ ਪਿੱਛੇ ਮੁੱਖ ਕਾਰਨ ਅਮਰੀਕਾ ਦੀਆਂ ਨੀਤੀਆਂ ਅਤੇ ਆਈਟੀ ਤੇ ਸਿਹਤ ਖ਼ੇਤਰ ਨਾਲ ਜੁੜੇ ਲੋਕਾਂ ਦੀ ਕਮੀ ਹੋਣਾ ਹੈ। ਇਸ ਦੇ ਨਾਲ ਹੀ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਪੜ੍ਹਾਈ ਲਈ ਜਾਣ ਦੇ ਮਾਮਲੇ ਵਿੱਚ ਵੀ ਵਾਧਾ ਹੋਇਆ। 2016 ਤੋਂ 2019 ਤੱਕ ਇਹ ਵਾਧਾ 300 ਫੀਸਦੀ ਹੈ।


Share