2018 ਵਿਚ ਰਾਸ਼ਟਰਪਤੀ ਚੋਣ ਲੜਨਗੇ ਪੁਤਿਨ

ਮਾਸਕੋ, 7 ਦਸੰਬਰ (ਪੰਜਾਬ ਮੇਲ) – ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਉਹ ਇੱਕ ਹੋਰ ਕਾਰਜਕਾਲ ਦੇ ਲਈ ਉਮੀਦਵਾਰ ਬਣਨਗੇ। ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਰਾਸ਼ਟਰਪਤੀ ਦੇ ਰੂਪ ਵਿਚ ਇਹ ਊਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ।
ਪੁਤਿਨ ਨੇ ਰੂਸੀ ਸ਼ਹਿਰ ਨਿਝਨੀ ਨੋਵਗੋਰੋਡ ਵਿਚ ਆਟੋਮੋਬਾਈਲ ਪਲਾਂਟ ਜੀਏਜੈਡ ਦੇ ਮੁਲਾਜ਼ਮਾਂ ਦੇ ਨਾਲ Îਇੱਕ ਮੁਲਾਕਾਤ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਤਾਸ ਸਮਾਚਾਰ ਏਜੰਸੀ ਦੇ ਮੁਤਾਬਕ ਪੁਤਿਨ ਨੇ ਕਿਹਾ ਕਿ ਹਾਂ ਮੈਂ ਰੂਸੀ ਸੰਘ ਦੇ ਰਾਸ਼ਟਰਪਤੀ ਚੋਣ ਵਿਚ ਉਮੀਦਵਾਰ ਦੇ ਤੌਰ ‘ਤੇ ਹਿੱਸਾ ਲਵਾਂਗਾ।
ਪੁਤਿਨ ਸਾਲ 2000 ਤੋਂ ਹੀ ਕਦੇ ਰਾਸ਼ਟਰਪਤੀ ਤੇ ਕਦੇ ਪ੍ਰਧਾਨ ਮੰਤਰੀ ਦੇ ਰੁਪ ਵਿਚ ਸੱਤਾ ਵਿਚ ਬਣੇ ਹੋਏ ਹਨ। ਜੇਕਰ ਉਹ ਮਾਰਚ 2018 ਵਿਚ ਹੋਣ ਵਾਲੀ ਰਾਸ਼ਟਰਪਤੀ ਚੋÎਣ ਜਿੱਤ ਜਾਂਦੇ ਹਨ ਤਾਂ ਉਹ 2024 ਤੱਕ ਇਸ ਅਹੁਦੇ ਤੇ ਬਣੇ ਰਹਿਣਗੇ। ਪੁਤਿਨ ਦਾ ਵਰਤਮਾਨ ਕਾਰਜਕਾਲ 7 ਮਈ 2018 ਨੂੰ ਸਮਾਪਤ ਹੋ ਰਿਹਾ ਹੈ। ਗੌਰਤਲਬ ਹੈ ਕਿ ਇਸ ਸਬੰਧ ਵਿਚ ਸੰਸਦ ਦਾ ਉਪਰੀ ਸਦਨ ਫੈਡਰੇਸ਼ਨ ਕੌਂਸਲ ਅੱਠ ਅਤੇ 15 ਦਸੰਬਰ ਦੇ ਵਿਚ ਅਧਿਕਾਰਕ ਐਲਾਨ ਕਰੇਗਾ।