2018 ‘ਚ ਹਾਦਸੇ ਦੌਰਾਨ 16 ਹਾਕੀ ਖਿਡਾਰੀਆਂ ਦੀ ਮੌਤ ਦੇ ਜਿੰਮੇਵਾਰ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਦਿੱਤਾ ਜਾ ਸਕਦਾ ਦੇਸ਼ ਨਿਕਾਲਾ!

67
Share

ਕੈਨੇਡਾ, 31 ਅਕਤੂਬਰ (ਪੰਜਾਬ ਮੇਲ) – ਕੈਨੇਡਾ ‘ਚ ਅਪ੍ਰੈਲ 2018 ‘ਚ ਲਾਲ ਬੱਤੀ ਪਾਰ ਕਰਕੇ ਇਕ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਭਾਰਤੀ ਮੂਲ ਦੇ ਪੰਜਾਬੀ ਟਰੱਕ ਚਾਲਕ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ | ਕੈਨੇਡਾ ‘ਚ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ (31) ‘ਤੇ ਇਕ ਬੱਸ ਹਾਦਸੇ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਹਨ | ਇਸ ਹਾਦਸੇ ‘ਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਮੌਤ ਹੋ ਗਈ ਸੀ | ਸਿੱਧੂ ਨੇ 6 ਅਪ੍ਰੈਲ 2018 ਨੂੰ ਸਸਕੈਚਵਨ ਸੂਬੇ ਦੇ ਆਰਮਲੇ ਸ਼ਹਿਰ ਦੇ ਕੋਲ ਇਕ ਚੌਕ ‘ਚ ਹਾਕੀ ਦੇ ਖਿਡਾਰੀਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਆਪਣੇ ਟਰੱਕ ਨਾਲ ਟੱਕਰ ਮਾਰ ਦਿੱਤੀ | ਕਰੀਬ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਚਲਾਉਂਦੇ ਹੋਏ ਸਿੱਧੂ ਨੇ ਲਾਲ ਬੱਤੀ ‘ਤੇ ਧਿਆਨ ਨਹੀਂ ਦਿੱਤਾ ਤੇ ਬੱਸ ਨਾਲ ਟੱਕਰ ਮਾਰ ਦਿੱਤੀ | 2013 ‘ਚ ਪੰਜਾਬ ਤੋਂ ਕੈਨੇਡਾ ਆਏ ਸਿੱਧੂ ਨੂੰ ਮਾਰਚ 2019 ‘ਚ ਖਤਰਨਾਕ ਡਰਾਈਵਿੰਗ ਲਈ 5 ਸਾਲ ਦੀ ਸਜ਼ਾ ਸੁਣਾਈ ਗਈ ਸੀ | ਸਬੰਧਿਤ ਅਧਿਕਾਰੀਆਂ ਵਲੋਂ ਦੇਸ਼ ਨਿਕਾਲੇ ਦਾ ਫੈਸਲਾ 2021 ਤੱਕ ਆਉਣ ਦੀ ਸੰਭਾਵਨਾ ਹੈ |


Share