PUNJABMAILUSA.COM

2017 ਦੀਆਂ ਉਹ ਵੱਡੀਆਂ ਘਟਨਾਵਾਂ ਬਣੀਆਂ ਪੂਰੀ ਦੁਨੀਆਂ ‘ਚ ਸੁਰਖੀਆਂ

2017 ਦੀਆਂ ਉਹ ਵੱਡੀਆਂ ਘਟਨਾਵਾਂ ਬਣੀਆਂ ਪੂਰੀ ਦੁਨੀਆਂ ‘ਚ ਸੁਰਖੀਆਂ

2017 ਦੀਆਂ ਉਹ ਵੱਡੀਆਂ ਘਟਨਾਵਾਂ ਬਣੀਆਂ ਪੂਰੀ ਦੁਨੀਆਂ ‘ਚ ਸੁਰਖੀਆਂ
December 22
13:31 2017

ਵਾਸ਼ਿੰਗਟਨ, 22 ਦਸੰਬਰ (ਪੰਜਾਬ ਮੇਲ)- ਸਾਲ 2017 ਸਾਨੂੰ ਅਲਵਿਦਾ ਕਹਿਣ ਵਾਲਾ ਹੈ ਅਤੇ ਨਵਾਂ ਸਾਲ ਆਉਣ ‘ਚ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਸਾਲ 2017 ਨੂੰ ਕਈ ਕਾਰਨਾਂ ਤੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਾਲ ਦੁਨੀਆ ਨੇ ਕਈ ਵੱਡੇ ਬਦਲਾਅ ਦੇਖੇ ਅਤੇ ਕਈ ਨਵੀਂਆਂ ਚੀਜ਼ਾਂ ਦੀ ਸ਼ੁਰੂਆਤ ਦਾ ਗਵਾਹ ਵੀ ਬਣਿਆ।
ਤਾਂ ਆਓ ਫਿਰ ਝਾਤ ਮਾਰਦੇ ਹਾਂ ਦੁਨੀਆ ਦੀਆਂ ਉਨ੍ਹਾਂ ਘਟਨਾਵਾਂ ‘ਤੇ, ਜੋ ਸੁਰਖੀਆਂ ‘ਚ ਰਹੀਆਂ:
* 20 ਜਨਵਰੀ ਅਮਰੀਕਾ ਦੇ ਇਤਿਹਾਸ ‘ਚ ਯਾਦਗਾਰ ਦਿਨ ਹੋ ਨਿਬੜਿਆ, ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਹੁੰ ਚੁੱਕੀ। ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ। ਅਮਰੀਕਾ ਦੀ ਸਿਆਸਤ ‘ਤੇ 8 ਸਾਲ ਰਾਜ ਕਰਨ ਵਾਲੇ ਬਰਾਕ ਓਬਾਮਾ ਤੋਂ ਬਾਅਦ ਟਰੰਪ ਨੂੰ 71 ਸਾਲ ਦੀ ਉਮਰ ‘ਚ ਵੱਡੀ ਜਿੱਤ ਹਾਸਲ ਹੋਈ ਅਤੇ ਰਾਸ਼ਟਰਪਤੀ ਬਣੇ।
* 13 ਅਪ੍ਰੈਲ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਪਰਮਾਣੂ ਬੰਬ ‘ਜੀ. ਬੀ. ਯੂ-43’ ਅਮਰੀਕਾ ਨੇ ਨੰਗਰਹਾਰ ਇਲਾਕੇ ‘ਚ ਡਿੱਗਿਆ।
* 12 ਮਈ ਨੂੰ ਦੁਨੀਆਂ ਦੇ ਤਕਰੀਬਨ 150 ਦੇਸ਼ਾਂ ਵਿਚ ‘ਰੈਂਸੋਮਵੇਅਰ’ ਨਾਂ ਦੇ ਵਾਇਰਸ ਨੇ ਕੰਪਿਊਟਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਹਰ ਥਾਂ ਖੌਫ ਦਾ ਮਾਹੌਲ ਬਣਾ ਕੇ ਰੱਖਿਆ।
* 7 ਮਈ ਫਰਾਂਸ ਨੂੰ ਸਭ ਤੋਂ ਨੌਜਵਾਨ ਰਾਸ਼ਟਰਪਤੀ ਮਿਲਿਆ। 39 ਸਾਲਾ ਦੇ ਇਮੈਨੁਅਲ ਮੈਕਰੌਨ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਉਨ੍ਹਾਂ ਨੇ 14 ਮਈ ਨੂੰ ਸਹੁੰ ਚੁੱਕੀ।
* 22 ਮਈ ਇੰਗਲੈਂਡ ਦੇ ਮੈਨਚੇਸਟਰ ਵਿਚ ਇਕ ਅੱਤਵਾਦੀ ਹਮਲੇ ‘ਚ 22 ਲੋਕ ਮਾਰੇ ਗਏ ਅਤੇ 100 ਤੋਂ ਵਧ ਜ਼ਖਮੀ ਹੋ ਗਏ ਸਨ।
* 1 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਤਾਵਰਣ ਸੰਤੁਲਨ ਲਈ ਦੁਨੀਆਂ ਭਰ ਦੇ ਦੇਸ਼ਾਂ ਵੱਲੋਂ ਕਰਾਰ ਕੀਤੇ ਗਏ ਪੈਰਿਸ ਸਮਝੌਤੇ ਤੋਂ ਹਟਣ ਦਾ ਐਲਾਨ ਕੀਤਾ।
* 28 ਜੁਲਾਈ ਨੂੰ ਪਨਾਮਾ ਪੇਪਰ ‘ਚ ਨਾਂ ਆਉਣ ਤੋਂ ਬਾਅਦ ਅਤੇ ਸੁਪਰੀਮ ਕੋਰਟ ਵਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਹੁਦਾ ਛੱਡਿਆ।
* 3 ਸਤੰਬਰ ਨੂੰ ਉੱਤਰੀ ਕੋਰੀਆ ਨੇ ਆਪਣਾ 6ਵਾਂ ਅਤੇ ਸਭ ਤੋਂ ਤਾਕਤਵਰ ਪਰਮਾਣੂ ਬੰਬ ਦਾ ਪਰੀਖਣ ਕੀਤਾ।
* 13 ਸਤੰਬਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਪੈਰਿਸ ਅਤੇ ਲਾਸ ਏਂਜਲਸ ਨੂੰ 2024 ਅਤੇ 2028 ਦੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਸੌਂਪੀ।
* 25 ਸਤੰਬਰ ਇਰਾਕੀ ਕੁਰਦਿਸ਼ ਲੋਕਾਂ ਨੇ ਰਾਇਸ਼ੁਮਾਰੀ ਜ਼ਰੀਏ ਇਰਾਕ ਤੋਂ ਵੱਖ ਹੋ ਕੇ ਨਵੇਂ ਦੇਸ਼ ਦੇ ਰੂਪ ਵਿਚ ਆਪਣੀ ਸਹਿਮਤੀ ਜਤਾਈ।
* 14 ਅਕਤੂਬਰ ਨੂੰ ਸੋਮਾਲੀਆ ਦੇ ਮੋਗਾਦਿਸ਼ੂ ਸ਼ਹਿਰ ‘ਚ ਇਕ ਟਰੱਕ ਧਮਾਕੇ ਨੇ 512 ਲੋਕਾਂ ਦੀ ਜਾਨ ਲੈ ਲਈ ਅਤੇ 300 ਤੋਂ ਵਧ ਲੋਕ ਜ਼ਖਮੀ ਹੋਏ।
* 27 ਅਕਤਬੂਰ ਨੂੰ ਸਪੇਨ ਦੇ ਟੁੱਟਣ ਦੇ ਆਸਾਰ, ਕੈਟੇਲੋਨੀਆ ਨੇ ਸਪੇਨ ਤੋਂ ਵੱਖ ਹੋਣ ਦਾ ਐਲਾਨ ਕੀਤਾ। ਹਾਲਾਂਕਿ ਇਸ ਨੂੰ ਕੌਮਾਂਤਰੀ ਮਾਨਤਾ ਨਹੀਂ ਮਿਲੀ।
* 6 ਦਸੰਬਰ ਨੂੰ ਅਮਰੀਕਾ ਨੇ ਯੇਰੂਸ਼ਲਮ ਨੂੰ ਅਧਿਕਾਰਤ ਤੌਰ ‘ਤੇ ਇਜ਼ਰਾਇਲ ਦੀ ਰਾਜਧਾਨੀ ਮੰਨਿਆ ਅਤੇ ਮਾਨਤਾ ਦਿੱਤੀ।
* 9 ਦਸੰਬਰ ਇਰਾਕ ਨੇ ਆਪਣੇ ਖੇਤਰ ਤੋਂ ਆਈ. ਐੱਸ. ਆਈ. ਐੱਸ. ਦੇ ਖਾਤਮੇ ਦਾ ਐਲਾਨ ਕੀਤਾ।
* 12 ਦਸੰਬਰ ਨੂੰ ਨੇਪਾਲ ‘ਚ ਆਮ ਚੋਣਾਂ ਵਿਚ ਨੇਪਾਲ ਕਮਿਊਨਿਸਟ ਪਾਰਟੀ ਅਤੇ ਨੇਪਾਲ ਕਮਿਊਨਿਸਟ ਪਾਰਟੀ ਯਾਨੀ ਕਿ ਮਾਓਵਾਦੀਆਂ ਦੇ ਗਠਜੋੜ ਨੂੰ ਵੱਡੀ ਜਿੱਤ ਮਿਲੀ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ