2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

ਵਾਸ਼ਿੰਗਟਨ, 16 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਵਕੀਲ ਨੇ ਅਮਰੀਕੀ ਮੀਡੀਆ ਸਾਹਮਣੇ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਸਾਲ 2016 ‘ਚ ਇੱਕ ਪੋਰਨ ਸਟਾਰ ਨੂੰ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ।
ਟਰੰਪ ਦੇ ਵਕੀਲ ਦੇ ਇਸ ਬਿਆਨ ਤੋਂ ਬਾਅਦ ਪੋਰਨ ਸਟਾਰ ਦੇ ਮੈਨੇਜਰ ਗਿਨਾ ਰਾਇ੍ਰਗੇਜ਼ ਨੇ ਕਿਹਾ ਕਿ ਟਰੰਪ ਦੇ ਵਕੀਲ ਨੇ ਪੈਸੇ ਦੇਣ ਦੀ ਗੱਲ ਸਵੀਕਾਰ ਕਰ ਲਈ ਹੈ। ਲਿਹਾਜ਼ਾ ਹੁਣ ਸਟਾਰਮੀ ਡੈਨੀਅਲ ਆਪਣੀ ਕਹਾਣੀ ਸੁਣਾਉਣ ਲਈ ਆਜ਼ਾਦ ਹੈ। ਉਨ੍ਹਾਂ ‘ਤੇ ਕੰਟਰੈਕਟ ਤੋੜਨ ਦੀ ਗੱਲ ਹੁਣ ਲਾਗੂ ਨਹੀਂ ਹੋਵੇਗੀ।
ਅਮਰੀਕੀ ਮੀਡੀਆ ਮੁਤਾਬਕ ਪੋਰਨ ਸਟਾਰ ਸਟਾਰਮੀ ਡੈਨੀਅਲ ਨੂੰ ਇਹ ਭੁਗਤਾਨ ਇੱਕ ਕੰਟਰੈਕਟ ਹਸਤਾਖ਼ਰ ਕਰਨ ਦੇ ਇਵਜ਼ ‘ਚ ਕੀਤਾ ਗਿਆ ਜਿਸ ਮੁਤਾਬਕ ਉਹ ਟਰੰਪ ਤੇ ਉਨ੍ਹਾਂ ਵਿਚਾਲੇ ਅਫੇਅਰਜ਼ ਦੀ ਚਰਚਾ ਨਾ ਕਰ ਸਕੇ।
ਟਰੰਪ ਉੱਤੇ ਕਥਿਤ ਰੂਪ ਵਿੱਚ 2016 ਦੀ ਚੋਣਾਂ ਤੋਂ ਪਹਿਲਾਂ ਇੱਕ ਪੋਰਨ ਸਟਾਰ ਨਾਲ ਸਰੀਰਕ ਸਬੰਧ ਲੁਕਾਉਣ ਲਈ ਉਸ ਨੂੰ ਪੈਸੇ ਦੇਣ ਦਾ ਮਾਮਲਾ ਉੱਛਲ ਰਿਹਾ ਸੀ।
ਵਾਲ ਸਟਰੀਟ ਜਰਨਲ ਮੁਤਾਬਕ ਟਰੰਪ ਸੰਗਠਨ ਦੇ ਇੱਕ ਵਕੀਲ ਮਾਈਕਲ ਕੋਹੇਨ ਨੇ ਮਹਿਲਾ ਨੂੰ ਇੱਕ ਗੈਰ ਸਮਝੌਤੇ ਤਹਿਤ 1,30,000 ਡਾਲਰ ਦਾ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਸੀ। ਮਹਿਲਾ ਦਾ ਅਸਲ ਨਾਮ ਸਟੇਫਨੀ ਕਿਲਫੋਰਡ ਹੈ। ਕਿਲਫੋਰਡ ਨੇ ਇਲਜ਼ਾਮ ਲਾਇਆ ਕਿ ਉਸ ਦੇ ਪ੍ਰੇਮ ਸਬੰਧ 2006 ਵਿੱਚ ਹੋਏ ਸਨ। ਇਸ ਦੇ ਇੱਕ ਸਾਲ ਬਾਅਦ ਟਰੰਪ ਨੇ ਆਪਣੀ ਤੀਸਰੀ ਪਤਨੀ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨਾਲ ਵਿਆਹ ਕਰ ਲਿਆ ਸੀ। ਕਿਲਫੋਰਡ ਨੇ ਕਿਹਾ ਕਿ ਲੇਕ ਟਾਹੋਏ ਵਿੱਚ ਇੱਕ ਸੇਲੀਬ੍ਰਿਟੀ ਗੌਲਫ਼ ਟੂਰਨਾਮੈਂਟ ਵਿੱਚ ਮਿਲੇ ਸਨ।