PUNJABMAILUSA.COM

2012 ਦਿੱਲੀ ਗੈਂਗਰੇਪ: ਨਾਬਾਲਗ਼ ਦੋਸ਼ੀ ਰਿਹਾਅ

2012 ਦਿੱਲੀ ਗੈਂਗਰੇਪ: ਨਾਬਾਲਗ਼ ਦੋਸ਼ੀ ਰਿਹਾਅ

2012 ਦਿੱਲੀ ਗੈਂਗਰੇਪ: ਨਾਬਾਲਗ਼ ਦੋਸ਼ੀ ਰਿਹਾਅ
December 20
22:38 2015

1178143__niras
ਇੰਡੀਆ ਗੇਟ ‘ਤੇ ਹੋਇਆ ਰੋਸ ਪ੍ਰਦਰਸ਼ਨ
ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ) – ਨਿਰਭਇਆ ਜਬਰ ਜਨਾਹ ਦੇ ਨਾਬਾਲਿਗ ਦੋਸ਼ੀ ਨੂੰ ਸਮਾਜਿਕ ਸੰਸਥਾਵਾਂ ਅਤੇ ਪੀੜਤਾ ਲੜਕੀ ਦੇ ਮਾਂ-ਬਾਪ ਦੇ ਭਾਰੀ ਵਿਰੋਧ ਦੇ ਬਾਵਜੂਦ ਅੱਜ ਸ਼ਾਮ ਤਕਰੀਬਨ 5.30 ਵਜੇ ਰਿਹਾਅ ਕਰ ਦਿੱਤਾ ਗਿਆ | ਉਸ ਨੂੰ ਹੁਣ ਦਿੱਲੀ ਦੀ ਇਕ ਐਨ. ਜੀ. ਓ. ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ | ਲੋਕਾਂ ਦੇ ਰੋਹ ਨੂੰ ਧਿਆਨ ਵਿਚ ਰੱਖਦਿਆਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ | ਸਾਲ 2012 ‘ਚ ਹੋਏ ਜਬਰ ਜਨਾਹ ਕਾਂਡ ਵਿਚ ਭਾਵੇਂ ਦੇਸ਼ ਦੀ ਸਰਬਉੱਚ ਅਦਾਲਤ ਰਿਹਾਈ ਦੇ ਖਿਲਾਫ ਸੋਮਵਾਰ ਨੂੰ ਸੁਣਵਾਈ ਕਰਨ ਨੂੰ ਤਿਆਰ ਵੀ ਹੋ ਗਈ ਸੀ, ਪਰ ਅੱਜ ਐਤਵਾਰ ਨੂੰ ਹੋਣ ਵਾਲੀ ਰਿਹਾਈ ‘ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਵੀ ਇਨਕਾਰ ਕਰ ਦਿੱਤਾ, ਜਿਸ ‘ਤੇ ਨਿਰਭਇਆ ਦੇ ਮਾਂ-ਬਾਪ ਨੇ ਰਿਹਾਈ ਤੋਂ ਬਾਅਦ ਸੁਣਵਾਈ ਨੂੰ ਸਿਰਫ ਇਕ ਵਿਖਾਵਾ ਕਰਾਰ ਦਿੱਤਾ | ਫੈਸਲੇ ਦੇ ਵਿਰੋਧ ‘ਚ ਅਤੇ ਰਿਹਾਈ ਦੇ ਹੁਕਮ ਤੋਂ ਕਈ ਘੰਟੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕ ਇੰਡੀਆ ਗੇਟ ਅਤੇ ਜੰਤਰ-ਮੰਤਰ ਵਿਖੇ ਇਕੱਠੇ ਹੋ ਗਏ | ਗੁੱਸੇ ‘ਚ ਭਰੀ ਭੀੜ ਉਕਤ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਨਾਅਰੇ ਲਾ ਰਹੀ ਸੀ | ਅਣਹੋਣੀ ਦੇ ਖਦਸ਼ੇ ਨੂੰ ਧਿਆਨ ‘ਚ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ | ਨਿਰਭਇਆ ਦੇ ਮਾਤਾ-ਪਿਤਾ ਨੇ ਦੋਸ਼ੀ ਦੀ ਰਿਹਾਈ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਨੂੰਨ ‘ਤੇ ਜੁਰਮ ਭਾਰੀ ਪੈ ਗਿਆ ਹੈ | ਸੁਪਰੀਮ ਕੋਰਟ ‘ਚ ਸੁਣਵਾਈ ਸਿਰਫ ਵਿਖਾਵਾ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਅੱਧੀ ਰਾਤ ਨੂੰ ਨਾਟਕੀ ਤਰੀਕੇ ਨਾਲ ਪਾਈ ਅਰਜ਼ੀ ‘ਤੇ ਕਈ ਸਵਾਲ ਉਠਾਏ ਜਾ ਰਹੇ ਹਨ | ਨਿਰਭਇਆ ਦੇ ਮਾਂ-ਬਾਪ ਸਮੇਤ ਕਈਆਂ ਹੋਰਨਾਂ ਨੇ ਅਰਜ਼ੀ ਦੇ ਸਮੇਂ ਨੂੰ ਲੈ ਕੇ ਸ਼ੰਕਾਵਾਂ ਪ੍ਰਗਟਾਈਆਂ ਹਨ | ਨਿਰਭਇਆ ਦੀ ਮਾਂ ਆਸ਼ਾ ਦੇਵੀ ਨੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੀ ਇਸ ਫੈਸਲੇ ਦਾ ਵਿਰੋਧ ਪ੍ਰਗਟਾਉਂਦਿਆਂ ਕੁਝ ਸਮਾਜਿਕ ਸੰਗਠਨਾਂ ਦੇ ਨਾਲ ਮਿਲ ਕੇ ਸੁਧਾਰ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਜੋ ਕਾਰਵਾਈ ਸਨਿਚਰਵਾਰ ਅੱਧੀ ਰਾਤ ਨੂੰ ਕੀਤੀ ਗਈ ਹੈ, ਉਹ ਪਹਿਲਾਂ ਵੀ ਕੀਤੀ ਜਾ ਸਕਦੀ ਸੀ | ਆਸ਼ਾ ਦੇਵੀ ਨੇ ਨਾਬਾਲਿਗ ਦੀ ਰਿਹਾਈ ‘ਤੇ ਬੋਲਦਿਆਂ ਕਿਹਾ ਕਿ ਜੇਕਰ ਉਹ ਬਾਹਰ ਆ ਗਿਆ ਤਾਂ ਸਾਡੇ ਲਈ ਉਹ ਛੁੱਟ ਗਿਆ | ਅਦਾਲਤ ਵੱਲੋਂ ਦੋਸ਼ੀ ਦੇ ਮੁੜ ਵਸੇਬੇ ਸਬੰਧੀ ਟਿੱਪਣੀਆਂ ‘ਤੇ ਵੀ ਨਿਰਭਇਆ ਦੇ ਮਾਂ-ਬਾਪ ਨੇ ਤਿੱਖੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਗੁਨਾਹਗਾਰ ਨੂੰ ਬਚਾਉਣ ‘ਚ ਪੂਰੀ ਕਾਇਨਾਤ ਲੱਗੀ ਹੋਈ ਹੈ, ਪਰ ਉਨ੍ਹਾਂ ਦਾ ਦਰਦ ਕੋਈ ਨਹੀਂ ਸਮਝ ਰਿਹਾ | ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਬਰਖਾ ਰਾਏ ਨੇ ਵੀ ਪਹਿਲਾਂ ਕਮਿਸ਼ਨ ਵੱਲੋਂ ਚੁੱਕੇ ਕਦਮ ਦੀ ਸ਼ਲਾਘਾ ਤਾਂ ਕੀਤੀ ਪਰ ਨਾਲ ਹੀ ਰਾਤ ਵੇਲੇ ਕੀਤੀ ਕਾਰਵਾਈ ਕਾਰਨ ਇਸ ਨੂੰ ਵਿਖਾਵਾ ਹੀ ਕਰਾਰ ਦਿੱਤਾ | ਇੰਡੀਆ ਗੇਟ ‘ਤੇ ਹੋਇਆ ਰੋਸ ਪ੍ਰਦਰਸ਼ਨ ਤਿੰਨ ਸਾਲ ਪਹਿਲਾਂ ਜਬਰ ਜਨਾਹ ਦੇ ਇਤਿਹਾਸਕ ਵਿਰੋਧ ਦਾ ਗਵਾਹ ਬਣੇ ਇੰਡੀਆ ਗੇਟ ‘ਤੇ ਅੱਜ ਇਕ ਵਾਰ ਫਿਰ ਲੋਕਾਂ ਦਾ ਹਜ਼ੂਮ ਇਕੱਠਾ ਹੋਇਆ | ਪੁਲਿਸ ਨੇ ਭੀੜ ਦੇ ਹਿੰਸਕ ਹੋਣ ਦੇ ਖਦਸ਼ਿਆਂ ਕਾਰਨ ਇੰਡੀਆ ਗੇਟ ‘ਚ ਧਾਰਾ 144 ਲਾ ਦਿੱਤੀ, ਜਿਸ ਕਾਰਨ ਪ੍ਰਦਰਸ਼ਨ ਲਈ ਜੰਤਰ ਮੰਤਰ ‘ਤੇ ਜਾਣ ਦਾ ਫੈਸਲਾ ਕੀਤਾ ਗਿਆ | ਪੁਲਿਸ ਵੱਲੋਂ ਨਿਰਭਇਆ ਦੇ ਮਾਂ-ਬਾਪ ਨੂੰ ਵਿਰੋਧ ਕਰਨ ਤੇ ਰੋਕਣ ‘ਤੇ ਹਜ਼ੂਮ ਇਕ ਵਾਰ ਫਿਰ ਇੰਡੀਆ ਗੇਟ ਵੱਲ ਵਾਪਸ ਪਹੁੰਚ ਗਿਆ | ਨਿਰਭਇਆ ਦੇ ਮਾਤਾ-ਪਿਤਾ ਨਾਲ ਕਈ ਸਮਾਜਿਕ ਸੰਗਠਨ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨ ਵੀ ਸ਼ਾਮਿਲ ਸਨ | ਇੰਡੀਆ ਗੇਟ ‘ਤੇ ਹੋਏ ਪ੍ਰਦਰਸ਼ਨ ‘ਚ ਦੋਸ਼ੀ ਨੂੰ ਫਾਂਸੀ ਦੇਣ ਦੇ ਨਾਅਰੇ ਲਾਏ ਗਏ | ਦੋਸ਼ੀ ਨੂੰ ਬੀਤੀ ਰਾਤ ਹੀ ਹਟਾ ਦਿੱਤਾ ਗਿਆ ਸੀ ਸੁਧਾਰ ਘਰ ‘ਚੋਂ ਦੋਸ਼ੀ ਦੇ ਭਾਰੀ ਵਿਰੋਧ ਕਾਰਨ ਸੁਰੱਖਿਆ ਕਾਰਨਾਂ ਦੇ ਕਾਰਨ ਉਸ ਨੂੰ ਸਨਿਚਰਵਾਰ ਨੂੰ ਹੀ ਸੁਧਾਰ ਘਰ ਤੋਂ ਹਟਾ ਲਿਆ ਗਿਆ ਸੀ | ਦੱਸਣਯੋਗ ਹੈ ਕਿ ਨਿਰਭਇਆ ਦੇ ਮਾਂ-ਬਾਪ ਨੇ ਕੱਲ੍ਹ ਮਜਨੂੰ ਦੇ ਟਿੱਲੇ ਸਥਿਤ ਸੁਧਾਰ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ | ਹਲਕਿਆਂ ਮੁਤਾਬਿਕ ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ ਕੁਝ ਸਮੇਂ ਲਈ ਉਥੋਂ ਹਟਾਇਆ ਗਿਆ ਸੀ | ਉਸੇ ਦੌਰਾਨ ਹੀ ਦੋਸ਼ੀ ਨੂੰ ਸੁਧਾਰ ਘਰ ‘ਚੋਂ ਹਟਾਇਆ ਗਿਆ | ਹਲਕਿਆਂ ਮੁਤਾਬਿਕ ਉਸ ਨੂੰ ਇਕ-ਡੇਢ ਸਾਲ ਲਈ ਸਖ਼ਤ ਨਿਗਰਾਨੀ ‘ਚ ਰੱਖਿਆ ਜਾਵੇਗਾ | ਮਾਮਲੇ ਦੇ ਪਿਛੋਕੜ ਦਾ ਮੁੜ ਧਿਆਨ ਦੁਆਉਂਦਿਆਂ ਜ਼ਿਕਰਯੋਗ ਹੈ ਕਿ 16 ਦਸੰਬਰ, 2012 ਨੂੰ ਪੈਰਾ ਮੈਡੀਕਲ ਦੀ ਇਕ ਵਿਦਿਆਰਥਣ ਨਾਲ ਬਸੰਤ ਵਿਹਾਰ ਇਲਾਕੇ ‘ਚ ਇਕ ਚਲਦੀ ਬੱਸ ਵਿਚ 6 ਵਿਅਕਤੀਆਂ ਵੱਲੋਂ ਵਹਿਸ਼ੀਆਨਾ ਢੰਗ ਨਾਲ ਜਬਰ ਜਨਾਹ ਕੀਤਾ ਗਿਆ ਸੀ | ਜ਼ਖਮਾਂ ਦੀ ਤਾਬ ਨਾ ਝਲਦਿਆਂ ਕੁਝ ਦਿਨਾਂ ਬਾਅਦ ਪੀੜਤਾ ਦੀ ਮੌਤ ਹੋ ਗਈ | ਨਿਰਭਇਆ ਦੇ ਨਾਂਅ ਤੋਂ ਚਰਚਿਤ ਹੋਈ ਪੀੜਤਾ ਦੇ 5 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ ‘ਚੋਂ ਇਕ ਨੇ ਜੇਲ੍ਹ ‘ਚ ਹੀ ਖੁਦਕੁਸ਼ੀ ਕਰ ਲਈ, ਜਦ ਕਿ ਉਕਤ ਦੋਸ਼ੀ ਨੂੰ ਉਸ ਵੇਲੇ ਨਾਬਾਲਿਗ ਹੋਣ ਕਾਰਨ 3 ਸਾਲ ਸੁਧਾਰ ਘਰ ‘ਚ ਰੱਖਣ ਦੀ ਸਜ਼ਾ ਦਿੱਤੀ ਗਈ ਜੋ ਕਿ ਨਾਬਾਲਿਗ ਨੂੰ ਦਿੱਤੇ ਜਾਣ ਵਾਲੀ ਵੱਧ ਤੋਂ ਵੱਧ ਸਜ਼ਾ ਹੈ | ਹਾਲਾਂਕਿ ਜੂਵੇਨਾਈਲ ਨਿਆਂ ਸਬੰਧੀ ਇਕ ਬਿੱਲ ਰਾਜ ਸਭਾ ‘ਚ ਬਕਾਇਆ ਹੈ, ਜਿਸ ‘ਚ ਵਹਿਸ਼ੀ ਢੰਗ ਨਾਲ ਕਤਲ ਜਾਂ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਬਾਲਿਗ ਸਮਝ ਕੇ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ | ਰਿਹਾਈ ਦੇ ਮਾਮਲੇ ‘ਤੇ ਕਾਰਕੁੰਨ ਵੰਡੇ ਗਏ ਇਸੇ ਦੌਰਾਨ ਜਬਰ ਜਨਾਹ ਮਾਮਲੇ ਵਿਚ ਨਬਾਲਗ ਦੋਸ਼ੀ ਦੀ ਰਿਹਾਈ ਹੋਵੇ ਜਾਂ ਨਾ ਹੋਵੇ ਨੂੰ ਲੈ ਕੇ ਔਰਤਾਂ ਦੇ ਹੱਕਾਂ ਸਬੰਧੀ ਕਾਰਕੁੰਨ ਵੰਡੇ ਗਏ ਹਨ | ਕੁਝ ਕਾਰਕੁੰਨ ਦਸੰਬਰ 16 ਦੇ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਨਬਾਲਗ ਨੂੰ ਇਕ ਮੌਕਾ ਦੇਣ ਦਾ ਸਮਰਥਨ ਕਰ ਰਹੇ ਹਨ ਜਦ ਕਿ ਕੁਝ ਉਸ ਨੂੰ ਸਖਤ ਸਜਾ ਦੇਣ ਦੇ ਹੱਕ ਵਿਚ ਹਨ | ਆਲ ਇੰਡੀਆ ਪ੍ਰੋਗ੍ਰੈਸਿਵ ਵੋਮੈਨਜ਼ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਮੇਰਾ ਵਿਚਾਰ ਹੈ ਕਿ ਦੋਸ਼ੀ ਨੂੰ ਸੁਧਰਨ ਲਈ ਇਕ ਮੌਕਾ ਦੇਣਾ ਚਾਹੀਦਾ ਹੈ | ਦੂਸਰੇ ਪਾਸੇ ਰਿਹਾਈ ਦਾ ਵਿਰੋਧ ਕਰ ਰਹੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਕ ਔਰਤ ਨਾਲ ਜਬਰ ਜਨਾਹ ਤੇ ਕਤਲ ਨਬਾਲਗਾਂ ਦੇ ਅਪਰਾਧ ਨਹੀਂ ਹਨ

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article