PUNJABMAILUSA.COM

2000 ਕਿਲੋਮੀਟਰ ਦਾ ਸਫਲ ਚੱਪੂ ਵਾਲੀ ਕਿਸ਼ਤੀ ਤੇ ਰਸਤੇ ‘ਚ ਇਕ ਪੜਾਅ, 62 ਦਿਨ ਦਾ ਜਲਸਫ਼ਰ

2000 ਕਿਲੋਮੀਟਰ ਦਾ ਸਫਲ ਚੱਪੂ ਵਾਲੀ ਕਿਸ਼ਤੀ ਤੇ ਰਸਤੇ ‘ਚ ਇਕ ਪੜਾਅ, 62 ਦਿਨ ਦਾ ਜਲਸਫ਼ਰ

2000 ਕਿਲੋਮੀਟਰ ਦਾ ਸਫਲ ਚੱਪੂ ਵਾਲੀ ਕਿਸ਼ਤੀ ਤੇ ਰਸਤੇ ‘ਚ ਇਕ ਪੜਾਅ, 62 ਦਿਨ ਦਾ ਜਲਸਫ਼ਰ
July 02
17:40 2018

-ਉਦੇਸ਼ ਹੈ ਅਸਥਮਾ ਰੋਗ ਦੀ ਖੋਜ ਲਈ ਪੈਸਾ ਜੁਟਾਉਣਾ
-ਥੱਕ-ਟੁੱਟ ਚੁੱਕੇ ਸਰੀਰ ਨੂੰ ਪਰਿਵਾਰਾਂ ਤੇ ਲੋਕਾਂ ਨੇ ਦਿੱਤਾ ਸਕੂਨ
ਇਹ ਨੇ ਅਸਲ ਸ਼ੇਰ ਦਿਲ ਤੇ ਬਣਾਉਂਦੇ ਨੇ ਇਤਿਹਾਸ…

ਆਕਲੈਂਡ, 2 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਕੇ ਦੇਸ਼ ਨੂੰ ਸਰ ਐਲਮੰਡ ਹਿਲੇਰੀ (ਜਿਸ ਨੇ ਮਾਊਂਟ ਐਵਰੈਸਟ ਸਭ ਤੋਂ ਪਹਿਲਾਂ ਸਰ ਕੀਤੀ ਸੀ) ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਨੇ 2 ਮਈ 2018 ਨੂੰ ਕੋਫ ਹਾਰਬਰ ਨਿਊ ਵੇਲਜ਼ ਆਸਟਰੇਲੀਆ ਤੋਂ ਇਕ ਕਿਸ਼ਤੀ (ਡੌਂਗੀ) ਪਾਣੀ ਦੇ ਵਿਚ ਉਤਾਰੀ, ਇਕੱਲੇ ਨੇ ਹੀ ਚੱਪੂਆਂ ਦੇ ਨਾਲ ਚਲਾਉਣੀ ਸ਼ੁਰੂ ਕੀਤੀ, 62 ਦਿਨ ਦਾ ਜਲਸਫਰ ਨਿਊਜ਼ੀਲੈਂਡ ਦੇ ਨਿਊਪਲੇਅ ਮਾਊਥ ਤੱਟ ਉਤੇ ਸੰਪਨ ਕੀਤਾ। ਲਗਪਗ 2200 ਕਿਲੋਮੀਟਰ ਦਾ ਇਹ ਸਮੁੰਦਰੀ ਸਫਰ ਉਸਨੇ ਇਕੱਲਿਆ ਹੀ ਦਿਨ ਰਾਤ ਸਮੁੰਦਰ ਦੇ ਵਿਚ ਗੁਜ਼ਾਰ ਕੇ ਤੈਅ ਕੀਤਾ ਜਿਸ ਦੌਰਾਨ ਇਸਨੇ ਬਹੁਤ ਹੀ ਮੁਸੀਬਤਾਂ ਝੱਲੀਆਂ, ਟੁੱਟਵਾਂ ਸਰੀਰ ਤੇ ਥਕਾਨ ਭਰਿਆ ਸਮਾਂ ਹੰਢਾਇਆ, ਲਹਿਰਾਂ ਨੇ ਰਸਤਾ ਰੋਕਿਆ ਜਿਸ ਦੇ ਵਿਚ 6-6 ਮੀਟਰ ਉਚੀਆਂ ਛੱਲਾਂ ਆਈਆਂ, ਸ਼ਾਰਕ ਮਛਲੀਆਂ ਤੋਂ ਕੀਤਾ ਬਚਾਅ, ਕਿਸ਼ਤੀ ਦੇ ਵਿਚ ਹੀ ਬਣੇ ਇਕ ਕੈਬਿਨ ਦੇ ਵਿਚ ਰਾਤਾਂ ਗੁਜ਼ਾਰੀਆਂ, ਲਗਾਤਾਰ ਥੱਕੇ ਟੁੱਟੇ ਸਰੀਰ ਦੇ ਨਾਲ 16 ਤੋਂ 20 ਘੰਟੇ ਤੱਕ ਚੱਪੂ ਚਲਾਏ, ਇਹ ਸੱਚਮੁੱਚ ਇਕ ਸ਼ੇਰ ਜਿੱਡਾ ਦਿਲ ਰੱਖਣ ਵਾਂਗ ਹੈ।
ਅੱਜ ਜਦੋਂ ਇਹ ਜਾਂਬਾਜ ਨਿਊ ਪਲੇਅਮਾਉਥ ਵਿਖੇ ਪਹੁੰਚਿਆਂ ਤਾਂ ਉਸਦੀ ਪਤਨੀ, 8 ਸਾਲਾ ਪੁੱਤਰ ਅਤੇ ਸੈਂਕੜੇ ਲੋਕਾਂ ਨੇ ਸਵਾਗਤ ਦਾ ਸਕੂਲ ਦੇ ਕੇ ਉਸਦੀ ਥਕਾਵਟ ਆਪਣੇ ਅੰਦਰ ਸਮੋਅ ਲਈ। ਟਸਮਨ ਸਮੁੰਦਰ ਪਾਰ ਕਰਨ ਵਾਲਾ ਇਹ ਪਹਿਲਾ ਕੀਵੀ ਬਣ ਗਿਆ ਜਿਸ ਦੀ ਪ੍ਰਾਪਤੀ ਉਤੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਟਵੀਟ ਕਰਕੇ ਅਥਾਹ ਖੁਸ਼ੀ ਜ਼ਾਹਿਰ ਕੀਤੀ। ਕੱਲ੍ਹ ਉਹ 65 ਕਿਲੋਮੀਟਰ ਤੱਟ ਤੋਂ ਦੂਰ ਸੀ ਤਾਂ ਉਸਦੀ ਸਹਾਇਤਾ ਕਰ ਰਹੀ ਇਕ ਟੀਮ ਨੇ ਉਸਨੂੰ ਕੁਝ ਖਾਣ ਵਾਲੀਆਂ ਵਸਤਾਂ ਦਿੱਤੀਆਂ ਸਨ ਅਤੇ ਕੈਮਰਾ ਕਲਿਪ ਲਏ ਸਨ। 2014 ਦੇ ਵਿਚ ਵੀ ਉਸਨੇ ਦੂਜੀ ਵਾਰ ਅਜਿਹਾ ਕਰਨ ਦੀ ਕੋਸ਼ਿਸ ਕੀਤੀ ਸੀ ਪਰ 80 ਕੁ ਕਿਲੋਮੀਟਰ ਬਾਅਦ ਸਮੁੰਦਰੀ ਲਹਿਰਾਂ ਨੇ ਉਸਨੂੰ ਘੇਰ ਲਿਆ ਸੀ ਅਤੇ ਜ਼ਖਮੀ ਕਰ ਦਿੱਤਾ ਸੀ।

ਸਕੌਟ ਡੋਨਾਲਡਸਨ ਜਦੋਂ ਆਸਟਰੇਲੀਆ ਤੋਂ ਕਿਸ਼ਤੀ ਦੇ ਵਿਚ ਸਵਾਰ ਹੋਣ ਵੇਲੇ ਇਸ ਤੋਂ ਬਾਅਦ ਉਸਨੇ ਦਾਹੜੀ ਨਹੀਂ ਕਟਵਾਈ ਅਤੇ 62 ਦਿਨਾਂ ਬਾਅਦ ਦਾਹੜੀ ਦੇ ਵਾਲ ਵਧੇ ਹੋਏ ਨਜ਼ਰ ਆ ਰਹੇ ਹਨ।

ਇਸ ਜਾਂਬਾਜ ਦਾ ਮੁੱਖ ਉਦੇਸ਼ ਹੈ ਕਿ ਅਸਥਮਾ ਰੋਗ ਦੀ ਰੋਕਥਾਮ ਲਈ ਹੋਣ ਵਾਲੇ ਖੋਜ ਕਾਰਜਾਂ ਲਈ ਉਹ ਕੁਝ ਧਨ ਜੁਟਾ ਸਕੇ ਕਿਉਂਕਿ ਉਸਦਾ 8 ਸਾਲਾ ਪੁੱਤਰ ਇਸ ਰੋਗ ਦੀ ਲਪੇਟ ਵਿਚ ਹੈ। 9800 ਡਾਲਰ ਹੁਮ ਤੱਕ ਇਕੱਠਾ ਹੋ ਚੁੱਕਾ ਹੈ। ਕਿਸ਼ਤੀ ਦੇ ਜਿਸ ਕੈਬਿਨ ਵਿਚ ਉਹ ਸੌਂਦਾ ਸੀ ਉਹ ਸਿਰਫ 76 ਸੈਂਟੀਮੀਟਰ ਚੌੜਾ ਸੀ ਤੇ ਨਿੱਕੀ ਜਿਹੀ ਕੋਠੜੀਨੁਮਾ ਸੀ। 2 ਮਈ ਨੂੰ ਚੱਲਣ ਤੋਂ ਬਾਅਦ ਉਹ ਪਹਿਲੀ ਵਾਰ 18 ਮਈ ਨੂੰ ਇਕ ਟਾਪੂ ਲਾਰਡ ਹੋਅ ਆਈਲੈਂਡ ਵਿਖੇ ਉਤਰਿਆ ਅਤੇ ਕੁਝ ਬਾਹਰੋਂ ਵੀ ਖਾਣਾ (ਪਾਈ ਆਦਿ) ਖਾਧਾ। ਉਸਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਜਿਸ ਦਿਨ ਮੌਸਮ ਸਾਫ ਹੁੰਦਾ ਸੀ ਉਹ 16 ਘੰਟੇ ਤੱਕ ਕਿਸ਼ਤੀ ਚਲਾਉਂਦਾ ਸੀ ਅਤੇ ਖਰਾਬ ਮੌਸਮ ਦੇ ਵਿਚ ਉਸਦੀ ਕਿਸ਼ਤੀ ਕਈ ਕਿਲੋਮੀਟਰ ਪਿੱਛੇ ਵੱਲ ਵੀ ਚਲੀ ਜਾਂਦੀ ਸੀ। ਉਂਜ ਇਸ ਜਾਂਬਾਜ ਦਾ ਇਹ ਤੀਜਾ ਅਜਿਹਾ ਬਹਾਦਰੀ ਵਾਲਾ ਕਾਰਨਾਮਾ ਸੀ ਜਿਸ ਦੇ ਵਿਚ ਉਹ ਸਫਲ ਹੋਇਆ ਹੈ। ਕਈ ਵਾਰ ਉਸਨੂੰ ਆਕਾਸ਼ੀ ਬਿਜਲੀ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਸਦੇ ਅੰਦਰਲੀ ਚੰਗਿਆੜੀ ਨੇ ਅਕਾਸ਼ੀ ਬਿਜਲੀ ਨੂੰ ਪਰ੍ਹਾ ਧੱਕੀ ਰੱਖਿਆ ਅਤੇ ਇਹ 48 ਸਾਲਾ ਜਾਂਬਾਜ ਕਿਸ਼ਤੀ ਸਿਰੇ ਲਾ ਗਿਆ। ਸੱਚਮੁੱਚ ਸਲਾਮ ਹੈ ਅਜਿਹੇ ਇਤਿਹਾਸ ਰੱਚਣ ਵਾਲੇ ਸ਼ੇਰਾਂ ਨੂੰ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article