PUNJABMAILUSA.COM

20 ਜਨਵਰੀ ਤੋਂ ਸਾਰੇ ਬੈਂਕ ਲਾਉਣਗੇ ਆਮ ਬੰਦੇ ਦੀ ਜੇਬ ਨੂੰ ਰਗੜਾ

20 ਜਨਵਰੀ ਤੋਂ ਸਾਰੇ ਬੈਂਕ ਲਾਉਣਗੇ ਆਮ ਬੰਦੇ ਦੀ ਜੇਬ ਨੂੰ ਰਗੜਾ

20 ਜਨਵਰੀ ਤੋਂ ਸਾਰੇ ਬੈਂਕ ਲਾਉਣਗੇ ਆਮ ਬੰਦੇ ਦੀ ਜੇਬ ਨੂੰ ਰਗੜਾ
January 07
12:41 2018

ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)- ਦੇਸ਼ ਦੇ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਝਟਕਾ ਦੇਣ ਦੀ ਤਿਆਰੀ ‘ਚ ਹਨ। 20 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਉਨ੍ਹਾਂ ਸੇਵਾਵਾਂ ‘ਤੇ ਚਾਰਜ ਲਾਉਣ ਜਾ ਰਹੇ ਹਨ, ਜੋ ਹੁਣ ਤਕ ਗਾਹਕਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਸੁਵਿਧਾਵਾਂ ‘ਤੇ ਚਾਰਜ ਲਾਇਆ ਜਾ ਸਕਦਾ ਹੈ ਉਨ੍ਹਾਂ ‘ਚ ਪੈਸਾ ਕਢਵਾਉਣ, ਜਮ੍ਹਾ ਕਰਾਉਣ, ਮੋਬਾਇਲ ਨੰਬਰ ਬਦਲਾਉਣ, ਕੇ. ਵਾਈ. ਸੀ., ਪਤਾ ਬਦਲਾਉਣ, ਨੈੱਟ ਬੈਂਕਿੰਗ ਅਤੇ ਚੈੱਕ ਬੁੱਕ ਲਈ ਅਪਲਾਈ ਕਰਨ ਵਰਗੇ ਕੰਮ ਸ਼ਾਮਲ ਹਨ। ਖਬਰਾਂ ਮੁਤਾਬਕ, 20 ਜਨਵਰੀ ਤੋਂ ਸੈਲਫ ਚੈੱਕ ਜ਼ਰੀਏ 50,000 ਰੁਪਏ ਦੀ ਰਕਮ ਕਢਾਉਣ ‘ਤੇ 10 ਰੁਪਏ ਦਾ ਚਾਰਜ ਲੱਗੇਗਾ। ਇਸ ਦੇ ਇਲਾਵਾ ਬਚਤ ਖਾਤੇ ‘ਚ ਇਕ ਦਿਨ ‘ਚ ਸਿਰਫ 2 ਲੱਖ ਰੁਪਏ ਤਕ ਦੀ ਰਕਮ ਜਮ੍ਹਾ ਕਰਾਈ ਜਾ ਸਕੇਗੀ ਪਰ ਰੋਜ਼ਾਨਾ 50,000 ਰੁਪਏ ਹੀ ਬਿਨਾਂ ਚਾਰਜ ਦੇ ਜਮ੍ਹਾ ਹੋ ਸਕਣਗੇ। ਉਸ ਦੇ ਬਾਅਦ ਪ੍ਰਤੀ ਹਜ਼ਾਰ 2.50 ਰੁਪਏ ਦੀ ਫੀਸ ਹੋਵੇਗੀ। ਉੱਥੇ ਹੀ ਚਾਲੂ ਖਾਤੇ ‘ਚ 25,000 ਰੁਪਏ ਜਮ੍ਹਾ ਕਰਨਾ ਮੁਫਤ ਹੋਵੇਗਾ, ਉਸ ਦੇ ਬਾਅਦ ਪ੍ਰਤੀ ਹਜ਼ਾਰ 2.50 ਰੁਪਏ ਫੀਸ ਲੱਗੇਗੀ। ਖਬਰਾਂ ਮੁਤਾਬਕ, ਇੰਟਰਨੈੱਟ, ਮੋਬਾਇਲ ਬੈਂਕਿੰਗ ਲੈਣ ਲਈ ਵੀ 25 ਰੁਪਏ ਦੀ ਫੀਸ ਲੱਗੇਗੀ। ਪਿਨ ਅਤੇ ਪਾਸਵਰਡ ਨਵਾਂ ਲੈਣ ਜਾਂ ਬਦਲਣ ਲਈ ਵੀ 10 ਰੁਪਏ ਦੇਣੇ ਹੋਣਗੇ। ਜੇਕਰ ਖਬਰਾਂ ਮੁਤਾਬਕ, ਚਾਰਜ ਲਾਏ ਜਾਂਦੇ ਹਨ ਤਾਂ ਆਮ ਆਦਮੀ ਦੀ ਜੇਬ ਕੱਟਣੀ ਤੈਅ ਹੈ।
ਜਾਣਕਾਰੀ ਮੁਤਾਬਕ, ਜਿਸ ਬੈਂਕ ਦੀ ਬਰਾਂਚ ‘ਚ ਤੁਹਾਡਾ ਖਾਤਾ ਹੈ, ਉਸ ਦੀ ਕਿਸੇ ਦੂਜੀ ਬਰਾਂਚ ‘ਚ ਜਾ ਕੇ ਬੈਂਕਿੰਗ ਸੇਵਾ ਲੈਣ ‘ਤੇ ਵੀ ਚਾਰਜ ਦੇਣਾ ਪਵੇਗਾ। ਇੰਨਾ ਹੀ ਨਹੀਂ ਇਨ੍ਹਾਂ ਚਾਰਜ ‘ਤੇ ਜੀ.ਐੱਸ.ਟੀ. ਵੀ ਲੱਗੇਗਾ। ਇਸ ਦੇ ਲਈ ਬੈਂਕ ਤੁਹਾਨੂੰ ਵੱਖ ਤੋਂ ਚਾਰਜ ਨਹੀਂ ਕਰੇਗਾ ਸਗੋਂ ਜੋ ਵੀ ਚਾਰਜ ਹੋਵੇਗਾ ਉਹ ਤੁਹਾਡੇ ਖਾਤੇ ‘ਚੋ ਕੱਟ ਲਿਆ ਜਾਵੇਗਾ।
ਬੈਂਕ ਨਾਲ ਜੁੜੇ ਸੂਤਰਾਂ ਮੁਤਾਬਕ, ਨਵੇਂ ਚਾਰਜਾਂ ਨੂੰ ਲੈ ਕੇ ਅੰਦਰੂਨੀ ਹੁਕਮ ਮਿਲ ਚੁੱਕੇ ਹਨ। ਸੂਤਰਾਂ ਮੁਤਾਬਕ ਸਾਰੇ ਬੈਂਕ ਆਰ.ਬੀ.ਆਈ. ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਨਿਯਮਾਂ ਮੁਤਾਬਕ ਸੰਬੰਧਤ ਬੈਂਕਾਂ ਦਾ ਬੋਰਡ ਸਾਰੀਆਂ ਸੇਵਾਵਾਂ ‘ਤੇ ਲੱਗਣ ਵਾਲੇ ਚਾਰਜ ਦਾ ਫੈਸਲਾ ਲੈਂਦਾ ਹੈ। ਬੋਰਡ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਂਦਾ ਹੈ। ਬੈਂਕਾਂ ਦੇ ਇਸ ਕਦਮ ਨਾਲ ਦੇਸ਼ ਭਰ ਦੇ ਸਾਰੇ ਖਾਤਾ ਧਾਰਕ ਪ੍ਰਭਾਵਿਤ ਹੋਣਗੇ। ਖਬਰਾਂ ਮੁਤਾਬਕ ਕੁਝ ਬੈਂਕਰਾਂ ਨੇ ਇਸ ਕਦਮ ਨੂੰ ਸਹੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਤਾ ਧਾਰਕ ਜੇਕਰ ਆਪਣੀ ਹੋਮ ਬਰਾਂਚ ਦੇ ਇਲਾਵਾ ਕਿਸੇ ਹੋਰ ਬਰਾਂਚ ਤੋਂ ਬੈਂਕਿੰਗ ਸੇਵਾਵਾਂ ਲੈਂਦਾ ਹੈ ਤਾਂ ਚਾਰਜ ਲਾਉਣਾ ਚਾਹੀਦਾ ਹੈ। ਹਾਲਾਂਕਿ ਆਨਲਾਈਨ ਬੈਂਕਿੰਗ, ਏ.ਟੀ.ਐੱਮ. ਅਤੇ ਕਿਓਸਕ ਮਸ਼ੀਨਾਂ ‘ਚ ਪਾਸਬੁੱਕ ਅਪਡੇਟ ਅਤੇ ਪੈਸਿਆਂ ਦਾ ਲੈਣ-ਦੇਣ ਹੁਣ ਵੀ ਮੁਫਤ ਕੀਤਾ ਜਾ ਸਕੇਗਾ।

About Author

Punjab Mail USA

Punjab Mail USA

Related Articles

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article