PUNJABMAILUSA.COM

2-3 ਲੱਖ ਘਰੋਂ ਬੇਘਰ ਕੀਤੇ ਪਰਿਵਾਰਾਂ ਲਈ ਤਾਂ ਜੰਗ ਲੱਗੀ ਹੀ ਹੋਈ ਹੈ

2-3 ਲੱਖ ਘਰੋਂ ਬੇਘਰ ਕੀਤੇ ਪਰਿਵਾਰਾਂ ਲਈ ਤਾਂ ਜੰਗ ਲੱਗੀ ਹੀ ਹੋਈ ਹੈ

2-3 ਲੱਖ ਘਰੋਂ ਬੇਘਰ ਕੀਤੇ ਪਰਿਵਾਰਾਂ ਲਈ ਤਾਂ ਜੰਗ ਲੱਗੀ ਹੀ ਹੋਈ ਹੈ
October 05
11:00 2016

border-areaਫ਼ਿਰੋਜ਼ਪੁਰ, 5 ਅਕਤੂਬਰ (ਪੰਜਾਬ ਮੇਲ)- ਭਾਰਤ-ਪਾਕਿ ਸਰਹੱਦ ‘ਤੇ ਵੱਸੇ ਪੰਜਾਬੀਆਂ ਦਾ ਤਾਂ ਰੱਬ ਹੀ ਰਾਖਾ ਹੈ, ਪਤਾ ਨਹੀਂ ਕਦੋਂ ਦੇਸ਼ ਦੇ ਕਿਸੇ ਕੋਨੇ ‘ਤੇ ਅੱਤਵਾਦੀ ਘਟਨਾ ਵਾਪਰੇ ਤੇ ਛਾਮਤ ਸਰਹੱਦ ਵਾਸੀਆਂ ਦੀ ਆ ਜਾਂਦੀ ਹੈ। 1947 ਤੋਂ ਬਾਅਦ 1965, 1971 ਦੀਆਂ ਆਹਮੋ-ਸਾਹਮਣੀਆਂ ਜੰਗਾਂ, ਕਾਰਗਿਲ ਜੰਗ, ਪਾਰਲੀਮੈਂਟ ਹਾਊਸ ਦਿੱਲੀ ‘ਤੇ ਹਮਲਾ, ਬੰਬੇ ਤਾਜ ਹੋਟਲ ‘ਤੇ ਅੱਤਵਾਦੀ ਹਮਲਾ, ਉੜੀ ਸੈਕਟਰ ‘ਚ ਸੈਨਾ ‘ਤੇ ਹਮਲੇ ਬਾਅਦ ਪਾਕਿ ਅੰਦਰ ਜਾਂ ਭਾਰਤੀ ਸੈਨਾ ਵਲੋਂ ਅੱਤਵਾਦੀ ਟਿਕਾਣਿਆਂ ‘ਤੇ ਹਮਲੇ ਆਦਿ ਅੱਤਵਾਦੀ ਘਟਨਾਵਾਂ ਦਾ ਸੇਕ ਹਿੰਦ-ਪਾਕਿ ਸਰਹੱਦ ‘ਤੇ ਵਸੇ ਨਿਡਰ ਤੇ ਬਹਾਦਰ ਪੰਜਾਬ ਦੇ ਲੋਕਾਂ ਨੂੰ ਉਜਾੜੇ ਦੇ ਰੂਪ ‘ਚ ਲੱਗਦਾ ਹੈ। ਇਹ ਤਾਂ ਛੱਡੋ ਹਾਲਾਤ ਜ਼ਿਆਦਾ ਗੰਭੀਰ ਹੋਣ ਸਮੇਂ ਦੁਸ਼ਮਣ ਨੂੰ ਭਾਰਤੀ ਖੇਤਰ ‘ਚ ਦਾਖਲ ਹੋਣ ਤੋਂ ਰੋਕਣ ਲਈ ਸੈਨਾ ਵਲੋਂ ਸਰਹੱਦੀ ਜ਼ਮੀਨਾਂ ‘ਚ ਵਿਛਾਈਆਂ ਜਾਂਦੀਆਂ ਬਾਰੂਦੀ ਸੁਰੰਗਾਂ, ਕਿਸਾਨਾਂ, ਮਜ਼ਦੂਰਾਂ ਸਭ ਲਈ ਜਿੱਥੇ ਜਾਨਲੇਵਾ ਸਾਬਤ ਹੁੰਦੀਆਂ ਹਨ, ਉਥੇ ਉਜਾੜੇ ਸਮੇਂ ਚੁੱਕਿਆ ਤੇ ਹੋਰ ਕਿਤੇ ਲਿਜਾਏ ਜਾਂਦੇ ਸਮਾਨ ਪੱਲੇ ਵੀ ਕੁਝ ਨਹੀਂ ਰਹਿੰਦਾ। ਭਰਿਆ ਘਰ ਝੱਟ ‘ਚ ਖਾਲੀ ਹੋ ਜਾਂਦਾ ਹੈ। ਪੰਜਾਬ ਵਾਸੀਆਂ ਦੀ ਤ੍ਰਾਸਦੀ ਹੈ ਕਿ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਹੁੰਦੇ ਹਿੰਦੁਸਤਾਨ ‘ਤੇ ਹਮਲਿਆਂ ਦਾ ਕਹਿਰ ਪੰਜਾਬ ਸੂਬਾ ਵਾਸੀਆਂ ਨੂੰ ਹੀ ਜਾਨੀ-ਮਾਲੀ ਨੁਕਸਾਨ ਕਰਵਾ ਕੇ ਚੁੱਕਣਾ ਪੈਂਦਾ ਹੈ। ਹੁਣ ਪਾਕਿਤਸਾਨ ਨਾਲ ਰਿਸ਼ਤੇ ਵਿਗੜਦਿਆਂ ਹੀ ਧੱਕੇ ਨਾਲ ਘਰ ਸਮੇਂ ਖੇਤਾਂ ‘ਚ ਲਹਿਰਾਉਂਦੀਆਂ ਪੱਕੀਆਂ ਫ਼ਸਲਾਂ ਨੂੰ ਛੱਡ ਜਵਾਨ ਬੱਚਿਆਂ ਤੋਂ ਵਿਛੜਣ ਵਾਲੇ ਸਰਹੱਦੀ ਲੋਕਾਂ ਦੀਆਂ ਪੀੜਾਂ ਨੂੰ ਕੋਈ ਨਹੀਂ ਸਮਝ ਰਿਹਾ, ਜਿਨ੍ਹਾਂ ਦੀ ਗਿਣਤੀ 20-25 ਲੱਖ ਹੈ। ਦੱਸਣਯੋਗ ਹੈ ਕਿ ਇਸ ਵਕਤ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਅਣਐਲਾਨੀ ਜੰਗ ਦੀ ਮਾਰ ਝੱਲ ਰਹੇ ਹਨ। ਬੇਸ਼ੱਕ ਅਜੇ ਜੰਗ ਨਹੀਂ ਛਿੜੀ, ਪਰ 2-3 ਲੱਖ ਘਰੋਂ ਬੇਘਰ ਕੀਤੇ ਪਰਿਵਾਰਾਂ ਲਈ ਤਾਂ ਜੰਗ ਲੱਗੀ ਹੀ ਹੋਈ ਹੈ। ਪੰਜਾਬ ਦੇ 991 ਪਿੰਡਾਂ ਵਿਚੋਂ ਉਠੀ ਇਸ ਗਰੀਬ ਕਿਸਾਨੀ ਨੂੰ ਹੁਣ ਨਾ ਤਾਂ ਆੜਤੀ ਨੇੜੇ ਢੁਕਣ ਦਿੰਦੇ ਹਨ ਤੇ ਨਾ ਹੀ ਬੈਂਕਾਂ ਦੇ ਬਾਬੂ, 6 ਜ਼ਿਲ੍ਹਿਆਂ ਦੀ ਲਗਭਗ 5 ਲੱਖ ਏਕੜ ਜ਼ਮੀਨ 10 ਕਿਲੋਮੀਟਰ ਦੀ ਸਰਹੱਦੀ ਪੱਟੀ ਦੇ ਘੇਰੇ ‘ਚ ਆਉਂਦੀ ਹੈ, ਇਸ ਤੋਂ ਬਿਨ੍ਹਾ ਤਾਰਾਂ ਤੋਂ ਪਾਰ ਵੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਹੈ, ਕਿਤੇ ਬਿਜਲੀ ਸਪਲਾਈ ਘਟਾ ਦਿੱਤੀ ਗਈ ਹੈ, ਕਿਤੇ ਸੁਰੱਖਿਆ ਦ੍ਰਿਸ਼ਟੀ ਕਾਰਨ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਹੈ, ਨੇੜੇ ਭਵਿੱਖ ‘ਚ ਮੁਕੰਮਲ ਸ਼ਾਂਤੀ ਵਾਲੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ। ਸਰਹੱਦ ‘ਤੇ ਵਸੇ ਬਹਾਦਰ ਲੋਕ ਭਾਵੇਂ ਆਪਾ ਵਾਰਨ ਨੂੰ ਤਿਆਰ ਹਨ, ਪਰ ਦੁਖੀ ਤੇ ਪੀੜਤ ਲੋਕ ਜਿਨ੍ਹਾਂ ਦੇ ਬੱਚੇ ਕਿਤੇ, ਸਮਾਨ ਕਿਤੇ ਤੇ ਪਸ਼ੂ ਕਿਤੇ ਹੋਰ ਰੁਲ ਰਹੇ ਹਨ। ਇਸ ਵਾਰ ਵੀ 6 ਜ਼ਿਲ੍ਹਿਆਂ ਦੇ 987 ਪਿੰਡ ਨੂੰ ਘਰਾਂ ਤੋਂ ਉਠਣ ਦੇ ਨਿਰਦੇਸ਼ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ 304 ਪਿੰਡ, ਫਾਜ਼ਿਲਕਾ ਦੇ 60 ਪਿੰਡ, ਤਰਨਤਾਰਨ ਦੇ 135, ਅੰਮ੍ਰਿਤਸਰ ਦੇ 137, ਗੁਰਦਾਸਪੁਰ ਦੇ 290 ਤੇ ਪਠਾਨਕੋਟ ਦੇ 65 ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਰਾਹਤ ਕੈਂਪਾਂ ‘ਚ ਠਹਿਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਨਹੀਂ, ਕਿਉਂਕਿ ਉਥੇ ਨਹਾਉਣ, ਧੌਣ ਤੇ ਬਾਹਰ ਅੰਦਰ-ਜਾਣ ਦੀ ਮਾੜੀ ਸੁਵਿਧਾ ਕਾਰਨ ਲੋਕ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦੇ। 6 ਜ਼ਿਲ੍ਹਿਆਂ ਦੇ ਹਜ਼ਾਰਾਂ ਸਕੂਲ ਬੰਦ ਪਏ ਹਨ, ਬਦਲਵੇਂ ਪ੍ਰਬੰਧ ਕਾਰਗਰ ਸਾਬਤ ਨਹੀਂ ਹੋ ਰਹੇ। 6 ਜ਼ਿਲ੍ਹਿਆਂ ਦਾ ਪੂਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਮੁਸੀਬਤ ‘ਚ ਫਸਿਆ ਹੋਇਆ ਹੈ। ਬੇਸ਼ੱਕ ਪੰਜਾਬ ਸਰਕਾਰ ਵਲੋਂ 1 ਕਰੋੜ ਐਮਰਜੈਂਸੀ ਫੰਡ ਜਾਰੀ ਕਰਨ ਦੇ ਦਾਅਵੇ ਕੀਤੇ ਗਏ ਹਨ, ਪਰ 4 ਦਿਨ ਕੈਂਪ ਇੰਚਾਰਜ, ਫੂਡ ਸਪਲਾਈ ਤੇ ਸਕੂਲਾਂ ਕਾਲਜਾਂ ਦੇ ਮੁਖੀਆਂ ਦੀ ਜੇਬਾਂ ‘ਚੋਂ ਹਜ਼ਾਰਾਂ ਰੁਪਏ ਖਰਚੇ ਜਾਣ ਦੀਆਂ ਖ਼ਬਰਾਂ ਹਨ। ਬਾਰਡਰ ਪੱਟੀ ਦੀ ਮੁਸੀਬਤ ਦੇ ਨਾਲ ਪੱਟੀ ਤੋਂ ਹਟ ਕੇ ਪੈਂਦੇ ਕਸਬੇ, ਮੰਡੀਆਂ ਤੇ ਸ਼ਹਿਰਾਂ ਅੰਦਰ ਕਾਰੋਬਾਰ ਠੱਪ ਹੋ ਗਿਆ ਹੈ, ਕੋਈ ਵੀ ਸਰਕਾਰੀ ਕੰਮ ਨਹੀਂ ਹੋ ਰਿਹਾ, ਸਿਰਫ਼ ਬੈਂਕਾਂ ਨੂੰ ਛੱਡ ਕੇ ਬਾਕੀ ਦਫ਼ਤਰਾਂ ਤੋਂ ਇਹੀ ਜਵਾਬ ਮਿਲਦਾ ਹੈ ਕਿ ਜੰਗ ਲੱਗਣ ਵਾਲੀ ਹੈ, ਤੈਨੂੰ ਆਪਣੇ ਕੰਮ ਦੀ ਪਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਸਰਜੀਕਲ ਓਪਰੇਸ਼ਨ ‘ਤੇ ਤਨਾਅਪੂਰਨ ਹਾਲਾਤ ਨੂੰ ਮੁੱਖ ਰੱਖ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ, ਉਸੇ ਤਰ੍ਹਾਂ ਹੀ ਸਰਹੱਦੀ ਪੱਟੀ ‘ਤੇ ਵਾਰ-ਵਾਰ ਲੋਕਾਂ ਤੇ ਫ਼ਸਲਾਂ ਦਾ ਉਜਾੜਾ ਰੋਕਣ ਲਈ ਮੀਟਿੰਗ ਕਰਕੇ ਸਰਵਪ੍ਰਵਾਨਿਤ ਹੱਲ ਲੱਭਣਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article