PUNJABMAILUSA.COM

2 ਸਾਲ ਦੀ ਸਜ਼ਾ ਕੱਟਣ ਮਗਰੋਂ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਰਜਤ ਗੁਪਤਾ ਰਿਹਾਅ

2 ਸਾਲ ਦੀ ਸਜ਼ਾ ਕੱਟਣ ਮਗਰੋਂ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਰਜਤ ਗੁਪਤਾ ਰਿਹਾਅ

2 ਸਾਲ ਦੀ ਸਜ਼ਾ ਕੱਟਣ ਮਗਰੋਂ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਰਜਤ ਗੁਪਤਾ ਰਿਹਾਅ
March 13
21:20 2016

rajat
ਨਿਊਯਾਰਕ, 13 ਮਾਰਚ (ਪੰਜਾਬ ਮੇਲ)-ਅਮਰੀਕਾ ਵਿਚ ਭਾਰਤੀ ਮੂਲ ਦੇ ਗੋਲਡਮੈਨ ਸੈਸ਼ਜ਼ ਦੇ ਸਾਬਕਾ ਡਾਇਰੈਕਟਰ ਰਜਤ ਗੁਪਤਾ ਧੋਖਾਧੜੀ ਦੇ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਜੇਲ• ਵਿਚੋਂ 11 ਮਾਰਚ ਨੂੰ ਛੁੱਟੀ ਦਿੱਤੀ ਗਈ। ਪਿਛਲੇ ਦਿਨੀਂ ਅਮਰੀਕੀ ਅਦਾਲਤ ਨੇ ਉਨ੍ਹਾਂ ਦੇ ਕੇਸ ਉੱਤੇ ਮੁੜ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਸੀ।
ਅਮਰੀਕੀ ਜੇਲ• ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ ਗੁਪਤਾ ਦੀ ਸਜ਼ਾ 13 ਮਾਰਚ ਨੂੰ ਪੂਰੀ ਹੋ ਰਹੀ ਸੀ ਪਰ ਇਸ ਦਿਨ ਐਤਵਾਰ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਅਮਰੀਕਾ ਦੇ ਉਦਯੋਗਿਕ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਵਿਚ ਸ਼ਾਮਲ ਰਹੇ ਭਾਰਤੀ ਮੂਲ ਦੇ ਰਜਤ ਗੁਪਤਾ ਨੂੰ ਧੋਖਾਧੜੀ ਦੇ ਦੋਸ਼ ਹੇਠ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਗੋਲਡਮੈਨ ਸੈਸ਼ਜ਼ ਦੀ ਗੁਪਤ ਜਾਣਕਾਰੀ ਆਪਣੇ ਦੋਸਤ ਅਤੇ ਹੈਜ ਫੰਡ ਦੇ ਬਾਨੀ ਰਾਜ ਰਾਜਾਰਤਨਮ ਕੋਲ ਪਹੁੰਚਾ ਕੇ ਰਜਤ ਗੁਪਤਾ ਨੇ ਗੋਲਡਮੈਨ ਦੀ ਪਿੱਠ ਵਿਚ ਛੁਰਾ ਮਾਰਿਆ ਸੀ। ਦੱਸਣਯੋਗ ਹੈ ਕਿ ਭਾਰਤ ਵਿਚ ਜਨਮੇ ਅਤੇ ਹਾਵਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਰਜਤ ਗੁਪਤਾ ਨੂੰ 26 ਅਕਤੂਬਰ 2011 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ 6 ਵਿਚੋਂ 4 ਅਪਰਾਧਾਂ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ਸੀ।
ਸਰਕਾਰੀ ਵਕੀਲਾਂ ਦਾ ਕਹਿਣਾ ਸੀ ਕਿ ਰਜਤ ਗੁਪਤਾ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਰਾਜਾਰਤਨਮ ਨੇ ਗੈਰ ਕਾਨੂੰਨੀ ਤਰੀਕੇ ਨਾਲ 7.5 ਕਰੋੜ ਡਾਲਰ ਕਮਾਏ ਸਨ। ਉਨ੍ਹਾਂ ਨੇ ਗੁਪਤਾ ਨੂੰ 10 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਮੁਕੱਦਮੇ ਦੌਰਾਨ ਸਰਕਾਰੀ ਵਕੀਲਾਂ ਨੇ ਉਸ ਫੋਨ ਕਾਲ ਦੇ ਵੇਰਵੇ ਪੇਸ਼ ਕੀਤੇ ਸਨ ਜੋ ਗੁਪਤਾ ਨੇ 23 ਸਤੰਬਰ 2008 ਨੂੰ ਰਾਜਾਰਤਨਮ ਨੂੰ ਕੀਤੀ ਸੀ। ਇਹ ਫੋਨ ਕਾਲ ਗੋਲਡਮੈਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਇਕ ਗੁਪਤ ਮੀਟਿੰਗ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿਚ ਦੱਸਿਆ ਗਿਆ ਕਿ ਦੁਨੀਆ ਦੇ ਚੋਣਵੇਂ ਅਮੀਰਾਂ ਵਿਚੋਂ ਇਕ ਵਾਰਨ ਬਫੇ ਬਰਕਸ਼ਾਇਰ ਹਾਥਵੇਅ ਰਾਹੀਂ ਗੋਲਡਮੈਨ ਵਿਚ 5 ਅਰਬ ਡਾਲਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਜਿਉਂ ਹੀ ਰਜਤ ਗੁਪਤਾ ਨੇ ਰਾਜਾਰਤਨਮ ਨੂੰ ਇਹ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਗੋਲਡਮੈਨ ਦੇ 4 ਕਰੋੜ ਡਾਲਰ ਦੇ ਸ਼ੇਅਰ ਖਰੀਦ ਲਏ ਅਤੇ ਸਿਰਫ਼ ਇਕ ਘੰਟੇ ਦੇ ਕਾਰੋਬਾਰ ਦੌਰਾਨ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਐਨੀ ਵਧ ਗਈ ਕਿ ਰਾਜਾਰਤਨਮ ਨੂੰ 10 ਲੱਖ ਡਾਲਰ ਦਾ ਫਾਇਦਾ ਹੋਇਆ। ਗੁਪਤਾ ਦੀ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੌਫੀ ਅਨਾਨ ਅਤੇ ਮਾਈਕਰੋਸਾਫਟ ਕੰਪਨੀ ਦੇ ਮਾਲਕ ਬਿਲ ਗੇਟਸ ਸਣੇ 400 ਤੋਂ ਵੱਧ ਪ੍ਰਸਿੱਧ ਹਸਤੀਆਂ ਨੇ ਜੱਜ ਰੈਕੌਫ ਨੂੰ ਪੱਤਰ ਲਿਖ ਕੇ ਰਜਤ ਗੁਪਤਾ ਦੇ ਕੰਮਕਾਜ ਅਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਦੱਸਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article