PUNJABMAILUSA.COM

1984 ਸਿੱਖ ਕਤਲੇਆਮ – ਜਾਂਚ ਕਮੇਟੀ ਡੇਢ ਸਾਲ ਬਾਅਦ ਵੀ ਜਾਂਚ ਸ਼ੁਰੂ ਕਰਨ ‘ਚ ਨਾਕਾਮ

1984 ਸਿੱਖ ਕਤਲੇਆਮ – ਜਾਂਚ ਕਮੇਟੀ ਡੇਢ ਸਾਲ ਬਾਅਦ ਵੀ ਜਾਂਚ ਸ਼ੁਰੂ ਕਰਨ ‘ਚ ਨਾਕਾਮ

1984 ਸਿੱਖ ਕਤਲੇਆਮ – ਜਾਂਚ ਕਮੇਟੀ ਡੇਢ ਸਾਲ ਬਾਅਦ ਵੀ ਜਾਂਚ ਸ਼ੁਰੂ ਕਰਨ ‘ਚ ਨਾਕਾਮ
June 18
21:22 2016

1984
ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ) –ਸਾਲ 1984 ਵਿਚ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਕਰੀਬ ਡੇਢ ਸਾਲ ਬਾਅਦ ਵੀ ਜਾਂਚ ਸ਼ੁਰੂ ਕਰਨ ਵਿਚ ਨਾਕਾਮ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਜਾਂਚ ਟੀਮ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ ਪਰ 16 ਮਹੀਨੇ ਬੀਤ ਜਾਣ ਦੇ ਬਾਵਜੂਦ ਜਾਂਚ ਲੀਹੇ ਨਹੀਂ ਪਈ ਹੈ। ਜਾਣਕਾਰੀ ਮੁਤਾਬਕ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਸਿੱਖ ਕਤਲੇਆਮ ਦੇ ਕੇਸਾਂ ਦੀ ਨਵੇਂ ਸਿਰਿਉਂ ਜਾਂਚ-ਪੜਤਾਲ ਲਈ 12 ਫਰਵਰੀ 2015 ਨੂੰ ਵਿਸ਼ੇਸ ਜਾਂਚ ਟੀਮ ਬਣਾਈ ਗਈ ਸੀ, ਜਿਸ ਨੇ ਛੇ ਮਹੀਨਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਦੇਣੀ ਸੀ ਪਰ ਮਿੱਥੇ ਸਮੇਂ ਵਿੱਚ ਵਿਸ਼ੇਸ਼ ਦਲ ਨੇ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਸਰਕਾਰ ਨੂੰ ਨਹੀਂ ਸੌਂਪੀ, ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਜਾਂਚ ਟੀਮ ਦੀ ਮਿਆਦ ਵਿਚ ਇਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਸੀ। ਉੱਧਰ ਮੋਦੀ ਸਰਕਾਰ ਵੱਲੋਂ ਗਠਿਤ ਇਸ ਵਿਸ਼ੇਸ਼ ਜਾਂਚ ਦਲ (ਟੀਮ) ਦੇ ਬਣਨ ਸਮੇਂ ਤੋਂ ਹੀ ਸਿੱਖ ਹਲਕਿਆਂ ਵਿੱਚ ਇਸ ਦੀ ਭਰੋਸੇਯੋਗਤਾ ਪ੍ਰਤੀ ਸ਼ੱਕ ਜਤਾਇਆ ਜਾ ਰਿਹਾ ਸੀ। ਸਿੱਖ ਕਤਲੇਆਮ ਦੇ 32 ਸਾਲ ਤੋਂ ਵੱਧ ਸਮਾਂ ਬੀਤ ਜਾਣ ਅਤੇ 12 ਜਾਂਚ ਕਮੇਟੀਆਂ/ਕਮਿਸ਼ਨ ਬਣਨ ਤੋਂ ਬਾਅਦ ਸਿੱਖਾਂ ਦੀ ਇਨਸਾਫ ਲਈ ਅੱਡੀ ਝੋਲੀ ਖਾਲੀ ਦੀ ਖਾਲੀ ਹੈ। ਜ਼ਿਕਰਯੋਗ ਹੈ ਕਿ ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਸਿੱਖ ਕਤਲੇਆਮ ਵਿੱਚ ਇਕੱਲੀ ਦਿੱਲੀ ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ 3000 ਤੋਂ ਉੱਪਰ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਅਰਬਾਂ ਰੁਪਇਆਂ ਦੇ ਸਿੱਖਾਂ ਦੇ ਕਾਰੋਬਾਰ ਅਤੇ ਜਾਇਦਾਦ ਲੁੱਟ-ਖਸੁੱਟ ਅਤੇ ਸਾੜ-ਫੂਕ ਕੇ ਤਬਾਹ ਕਰ ਦਿੱਤੀ ਸੀ। ਸੈਕੜੇ ਸਿੱਖ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ ਸਨ ਪਰ 32 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਇੱਥੇ ਵਰਣਨਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ 22 ਉਨ੍ਹਾਂ ਕੇਸਾਂ ਦੀ ਜਾਂਚ ਤਾਂ ਸ਼ੁਰੂ ਕੀਤੀ ਸੀ, ਜਿਨ੍ਹਾਂ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਪਰ ਸਬੂਤਾਂ ਦੀ ਘਾਟ ਦੇ ਚੱਲਦਿਆਂ ਇਨ੍ਹਾਂ ਕੇਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਐਸ ਆਈ ਟੀ ਨੇ 31 ਜੁਲਾਈ, 2016 ਤੱਕ ਇਨ੍ਹਾਂ 22 ਕੇਸਾਂ ਸਬੰਧੀ ਸਬੂਤ ਜਾਂਚ ਟੀਮ ਨੂੰ ਦੇਣ ਦੀ ਅਪੀਲ ਕੀਤੀ ਸੀ ਪਰ ਟੀਮ ਨੂੰ ਹਾਲੇ ਤੱਕ ਕੋਈ ਨਵਾਂ ਠੋਸ ਸਬੂਤ ਨਹੀਂ ਮਿਲ ਸਕਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article