PUNJABMAILUSA.COM

19 ਨਵੰਬਰ ਨੂੰ ਦੁਨੀਆਂ ਤਬਾਹ ਹੋਣ ਦੀ ਡੇਵਿਡ ਮੀਡ ਨੇ ਕੀਤੀ ਨਵੀਂ ਭਵਿੱਖਬਾਣੀ

 Breaking News

19 ਨਵੰਬਰ ਨੂੰ ਦੁਨੀਆਂ ਤਬਾਹ ਹੋਣ ਦੀ ਡੇਵਿਡ ਮੀਡ ਨੇ ਕੀਤੀ ਨਵੀਂ ਭਵਿੱਖਬਾਣੀ

19 ਨਵੰਬਰ ਨੂੰ ਦੁਨੀਆਂ ਤਬਾਹ ਹੋਣ ਦੀ ਡੇਵਿਡ ਮੀਡ ਨੇ ਕੀਤੀ ਨਵੀਂ ਭਵਿੱਖਬਾਣੀ
November 03
06:40 2017

ਵਾਸ਼ਿੰਗਟਨ, 3 ਨਵੰਬਰ (ਪੰਜਾਬ ਮੇਲ)- ਦੁਨੀਆਂ ਦੇ ਤਬਾਹ ਹੋਣ ਬਾਰੇ ਅਕਸਰ ਭਵਿੱਖਬਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਸ ਵਾਰ 19 ਨਵੰਬਰ ਨੂੰ ਕਿਆਮਤ ਵਾਲਾ ਦਿਨ ਕਰਾਰ ਦਿੱਤਾ ਗਿਆ ਹੈ। ਖੁਦ ਨੂੰ ਵੱਡਾ ਜੋਤਿਸ਼ੀ ਦੱਸਣ ਵਾਲੇ ਡੇਵਿਡ ਮੀਡ ਨੇ ਪਹਿਲਾਂ 23 ਸਤੰਬਰ ਅਤੇ ਫਿਰ 15 ਅਕਤੂਬਰ ਨੂੰ ਦੁਨੀਆਂ ਤਬਾਹ ਹੋਣ ਦੀ ਭਵਿੱਖਬਾਣੀ ਕੀਤੀ ਸੀ ਪਰ ਹੋਇਆ ਕੁਝ ਵੀ ਨਹੀਂ। ਹੁਣ ਡੇਵਿਡ ਮਿਡ ਨੇ ਦਾਅਵਾ ਕੀਤਾ ਹੈ ਕਿ 19 ਨਵੰਬਰ ਨੂੰ ਇਕ ਵੱਡਾ ਭੂਚਾਲ ਆਵੇਗਾ ਅਤੇ ਧਰਤੀ ਤੋਂ ਇਨਸਾਨ ਦੀ ਹੋਂਦ ਬਿਲਕੁਲ ਖਤਮ ਹੋ ਜਾਵੇਗੀ। ਡੇਵਿਡ ਨੇ ਭਾਵੇਂ ਤਬਾਹਕੁੰਨ ਭੂਚਾਲ ਆਉਣ ਦੀ ਤਰੀਕ 19 ਨਵੰਬਰ ਦੱਸੀ ਪਰ ਆਪਣੇ ਆਪ ਨੂੰ ਵਿਦਵਾਨ ਦੱਸਣ ਵਾਲੇ ਟੈਰਲ ਕਰਾਫ਼ਟ ਦਾ ਮੰਨਣਾ ਹੈ ਕਿ ਇਕ ਵੱਡੇ ਤਾਰੇ ਦੀ ਸੇਧ ‘ਚ ਆਉਣ ਪਿੱਛੋ ਧਰਤੀ ‘ਤੇ ਵੱਡਾ ਭੂਚਾਲ ਆ ਸਕਦਾ ਹੈ। ਇਹ ਵੱਡਾ ਤਾਰਾ ਸਾਡੀ ਆਕਾਸ਼ ਗੰਗਾ ਦੇ ਬਿਲਕੁਲ ਕਿਨਾਰੇ ‘ਤੇ ਪੁੱਜ ਗਿਆ ਹੈ ਅਤੇ ਜਦੋਂ ਧਰਤੀ, ਸੂਰਜ ਤੇ ਇਹ ਤਾਰਾ ਇਕ ਸੇਧ ਵਿਚ ਆ ਜਾਣਗੇ ਤਾਂ ਧਰਤੀ ‘ਤੇ ਜਵਾਲਾਮੁਖੀ ਫਟਣਗੇ, ਭੂਚਾਲ ਆਉਣਗੇ ਅਤੇ ਮਨੁੱਖਤਾ ਦਾ ਨਾਮੋ-ਨਿਸ਼ਾਨ ਖਤਮ ਹੋ ਜਾਵੇਗਾ। ਕਾਰਫ਼ਟ ਨੇ ਯਕੀਨ ਤੌਰ ‘ਤੇ ਨਹੀਂ ਕਿਹਾ ਕਿ ਭੂਚਾਲ ਕਦੋਂ ਆਵੇਗਾ ਅਤੇ ਕਿੰਨੀ ਤੀਬਰਤਾ ਵਾਲਾ ਹੋਵੇਗਾ। ਡੇਵਿਡ ਨੇ ਵਿਸਥਾਰਿਤ ਤੌਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ 19 ਨਵੰਬਰ ਨੂੰ ਵਾਪਰ ਸਕਦੀ ਹੈ ਪਰ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਕੋਈ ਤਾਰਾ ਅਜਿਹੀ ਸਥਿਤੀ ‘ਚ ਨਹੀਂ ਜੋ ਧਰਤੀ ਵੱਲ ਵਧ ਰਿਹਾ ਹੋਵੇ। ਦੱਸਣਯੋਗ ਹੈ ਕਿ 2003 ‘ਚ ਵੀ ਕ੍ਰਿਸਟੀਨ ਫ਼ਿਲਿਪਸ ਨਾਂ ਦੇ ਸ਼ਖਸ ਨੇ ਤਾਰੇ ਦੀ ਟੱਕਰ ਨਾਲ ਦੁਨੀਆਂ ਦੇ ਤਬਾਹ ਹੋਣ ਦੀ ਕਹਾਣੀ ਪੇਸ਼ ਕੀਤੀ ਸੀ। ਕਾਰਫ਼ਟ ਨੇ ਇਕ ਲੇਖ ‘ਚ ਅਮਰੀਕਾ ਦੀ ਭੂ-ਵਿਗਿਆਨ ਸੋਸਾਇਟੀ ਦੇ ਅੰਕੜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ‘ਚ ਭੂਚਾਲ ਆਉਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਅਣਪਛਾਤਾ ਤਾਰਾ ਜਿਸ ਨੂੰ ਨਿਬੁਰੂ ਵੀ ਆਖਿਆ ਜਾਂਦਾ ਹੈ, ਸੂਰਜ ਦੀ ਸੇਧ ‘ਚ ਆ ਚੁੱਕਾ ਹੈ। ਦੁਨੀਆਂ ‘ਚ 2017 ਦੌਰਾਨ ਆਏ ਘੱਟ ਤੀਬਰਤਾ ਵਾਲੇ ਭੂਚਾਲ ਆਉਣ ਦੀਆਂ ਘਟਨਾਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ 2016 ਦੇ ਮੁਕਾਬਲੇ ਬਹੁਤ ਘੱਟ ਬਣਦੀ ਹੈ। ਜੇ ਸਪੱਸ਼ਟ ਸ਼ਬਦਾਂ ‘ਚ ਵਿਗਿਆਨਕ ਤੱਥ ਮੰਨੇ ਜਾਣ ਤੋਂ ਧਰਤੀ ਦੇ ਖਤਮ ਹੋਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਅਤੇ ਇਸ ਵਾਰ ਵੀ ਡੇਵਿਡ ਦੀ ਭਵਿੱਖਬਾਣੀ ਗਲਤ ਸਾਬਤ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article