PUNJABMAILUSA.COM

18 ਸਾਲਾਂ ਤੋਂ ਛੋਟੇ ਬੱਚਿਆਂ ਨੂੰ ਸਾਂਭ-ਸੰਭਾਲ ਅਤੇ ਪੜ੍ਹਾਉਣ ਵਾਲੀ ਅਧਿਆਪਕਾ ਨੂੰ 31,000 ਹਜ਼ਾਰ ਡਾਲਰ ਜ਼ੁਰਮਾਨਾ ਤੇ ਰਜਿਟ੍ਰੇਸ਼ਨ ਰੱਦ

August 06
17:40 2018

ਆਕਲੈਂਡ, 6 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਆਕਲੈਂਡ ਦੀ ਇਕ ਡੇਅਰਕੇਅਰ ਟੀਚਰ ਨੂੰ ਛੋਟੇ ਬੱਚਿਆਂ ਨਾਲ ਸਰੀਰਕ ਤੌਰ ਤੇ ਚੰਗਾ ਵਿਵਹਾਰ ਨਾ ਕਰਨ ਕਰਕੇ ਜਿੱਥੇ 31,000 ਹਜ਼ਾਰ ਡਾਲਰ ਦਾ ਹਰਜ਼ਾਨਾ (ਕੰਪਲੇਂਟਸ ਅਸੈਸਮੈਂਟ ਕਮੇਟੀ ਲਈ 20,000 ਡਾਲਰ ਅਤੇ 11,000 ਹਜ਼ਾਰ ਡਾਲਰ ਟ੍ਰਿਬਿਊਨਲ ਖਰਚਾ) ਭਰਨ ਵਾਸਤੇ ਕਿਹਾ ਗਿਆ ਹੈ। ਇਸ ਟੀਚਰ ਦਾ ਨਾਂਅ ਹੈ ਨਤਾਸ਼ਾ ਜੋਏ ਐਸ਼ਟਨ। ਇਸ ਟੀਚਰ ਦੀ 18 ਮਹੀਨਿਆਂ ਵਾਸਤੇ ਰਜਿਟ੍ਰੇਸ਼ਨ ਵੀ ਰੱਦ ਕਰ ਦਿੱਤੀ ਗਈ ਹੈ। ਇਹ ਟੀਚਰ ‘ਦਾ ਚਿਲਡਰਨ’ਜ ਕਾਰਨਰ ਪਾਪਾਟੋਏਟੋਏ ਵਿਖੇ ਪੜ੍ਹਾਉਂਦੀ ਸੀ। ਜੁਲਾਈ 2013 ਦੇ ਵਿਚ ਇਸਨੂੰ ਤਰੱਕੀ ਦੇ ਕੇ ਸੈਂਟਰ ਮੈਨੇਜਰ ਬਣਾਇਆ ਗਿਆ ਸੀ। ਮੈਨੇਜਰ ਲੱਗਣ ਤੋਂ 2 ਸਾਲ ਬਾਅਦ ਹੀ ਇਸ ਉਤੇ ਕਈ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ। ਅੱਖਰੇ ਸੁਭਾਅ ਵਾਲੀ ਇਹ ਟੀਚਰ ਬਹੁਤ ਵਾਰੀ ਨਸਲੀ ਭੇਦਭਾਵ ਵਾਲੇ ਕੁਮੈਂਟ ਵੀ ਕਰਿਆ ਕਰਦੀ ਸੀ। ‘ਭਾਰਤੀ’ ਬੱਚਿਆਂ ਨੂੰ ਉਹ ‘ਬਲੱਡੀ ਇੰਡੀਅਨਜ਼’ ਅਤੇ ‘ਕੋਕੋਨੱਟਸ’ ਵੀ ਕਹਿ ਦਿੰਦੀ ਸੀ ਅਤੇ ਪੈਸੇਫਿਕ ਬੱਚਿਆਂ ਨੂੰ ਵੀ ਐਸਾ ਹੀ ਕਰਿਆ ਕਰਦੀ ਸੀ। ਇਹ ਟੀਚਰ ਜਿੱਥੇ ਬੱਚਿਆਂ ਨਾਲ ਸਖਤੀ ਨਾਲ ਪੇਸ਼ ਆਉਂਦੀ ਅਤੇ ਕੁੱਟਦੀ ਸੀ ਉਥੇ ਆਪਣੇ ਸਟਾਫ ਨੂੰ ਵੀ ਅਜਿਹਾ ਕਰਨ ਲਈ ਕਹਿੰਦੀ ਸੀ। ਕਈ ਵਾਰ ਤਾਂ ਉਹ ਖਿਝ ਕੇ ਬੱਚਿਆਂ ਦਾ ਥੱਲੇ ਡਿਗਿਆ ਖਾਣਾ ਵੀ ਉਨ੍ਹਾਂ ਦੇ ਮੂੰਹ ਵਿਚ ਦੁਬਾਰਾ ਪਾਉਂਦੀ ਸੀ। ਬੱਚਿਆਂ ਨੂੰ ਉਹ ਕਈ ਵਾਰ ਮਾਪਿਆਂ ਦੇ ਨਿਜੀ ਜੀਵਨ ਬਾਰੇ ਵੀ ਪੁੱਛ ਲੈਂਦੀ ਸੀ। ਬੱਚਿਆਂ ਦੇ ਕੱਪੜੇ ਗਿੱਲੇ ਹੋ ਜਾਣ ਬਾਅਦ ਵੀ ਉਹ ਸਟਾਫ ਨੂੰ ਕਹਿੰਦੀ ਸੀ ਕਿ ਏਦਾਂ ਹੀ ਰਹਿਣ ਦਿਓ। ਇਸ ਅਧਿਆਪਕਾ ਨੇ ਆਪਣਾ ਨਾਂਅ ਗੁਪਤ ਰੱਖਣ ਵਾਸਤੇ ਅਰਜ਼ੀ ਦਿੱਤੀ ਜੋ ਕਿ ਅਦਾਲਤ ਨੇ ਨਾ ਮੰਜੂਰ ਕੀਤੀ। ਸੋ ਨਿਊਜ਼ੀਲੈਂਡ ਦੇ ਵਿਚ ਤਾਂ ਅਧਿਆਪਕਾਵਾਂ ਨੂੰ ਇਹੀ ਕਹਿਣਾ ਹੋਵੇਗਾ ਕਿ ‘ਨਾ ਬੀਬਾ…ਬੱਚਿਆਂ ਨੂੰ ਮਾਰਨਾ ਨਹੀਂ।”

About Author

Punjab Mail USA

Punjab Mail USA

Related Articles

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article