18 ਤੋਂ ਜ਼ਿਆਦਾ ਭਾਰਤੀ ਅਮਰੀਕੀ ਚੋਣਾਂ ‘ਚ ਜਿੱਤੇ

71
Share

ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ) – ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਇਸ ਵਾਰ ਭਾਰਤੀ ਮੂਲ ਦੇ ਵੋਟਰਾਂ ਅਤੇ ਉਮੀਦਵਾਰਾਂ ਦੋਵਾਂ ਨੇ ਹੀ ਆਪਣੀ ਤਾਕਤ ਅਤੇ ਪ੍ਰਭਾਵ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਭਾਰਤੀ ਔਰਤ ਉਮੀਦਵਾਰਾਂ ਦੀ ਚੰਗੀ ਖਾਸੀ ਗਿਣਤੀ ਰਹੀ। ਡੇਢ ਦਰਜਨ ਤੋਂ ਜ਼ਿਆਦਾ ਭਾਰਤੀਆਂ ਨੇ ਸਫਲਤਾ ਦਾ ਝੰਡਾ ਲਹਿਰਾਇਆ ਹੈ। ਇਨ੍ਹਾਂ ਵਿਚ ਪੰਜ ਔਰਤਾਂ ਵੀ ਸ਼ਾਮਲ ਹਨ। ਦੋ ਔਰਤਾਂ ਸਮੇਤ ਕੁਝ ਭਾਰਤੀ ਚੋਣ ਵਿਚ ਦਮਦਾਰੀ ਨਾਲ ਲੜਨ ਪਿੱਛੋਂ ਵੀ ਜਿੱਤ ਨਹੀਂ ਸਕੇ। ਸੈਂਟਰ ਫਾਰ ਅਮਰੀਕਨ ਪ੍ਰਰੋਗਰੈੱਸ ਅਨੁਸਾਰ ਦੇਸ਼ ਵਿਚ 20 ਲੱਖ ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ ਨੇ ਵੋਟ ਪਾਈ। ਇਨ੍ਹਾਂ ਵਿੱਚੋਂ ਪੰਜ ਲੱਖ ਵੋਟਰ ਤਾਂ ਫਲੋਰੀਡਾ, ਪੈਨਸਿਲਵੇਨੀਆ ਅਤੇ ਮਿਸ਼ੀਗਨ ਵਿਚ ਹੀ ਸਨ। ਦੱਸਣਯੋਗ ਹੈ ਕਿ ਚਾਰ ਭਾਰਤਵੰਸ਼ੀਆਂ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਚਾਰਾਂ ਐੱਮਪੀਜ਼ ਦਾ ਪ੍ਰਤੀਨਿਧੀ ਸਭਾ ਲਈ ਪਹਿਲੇ ਹੀ ਚੁਣੇ ਜਾਣ ਦਾ ਐਲਾਨ ਹੋ ਚੁੱਕਾ ਹੈ। ਇਹ ਸਾਰੇ ਡੈਮੋਕ੍ਰੇਟ ਐੱਮਪੀਜ਼ ਹਨ। ਤਿੰਨ ਅਜਿਹੇ ਉਮੀਦਵਾਰ ਹਨ ਜੋ ਅਜੇ ਜਿੱਤਣ ਦੀ ਸਥਿਤੀ ਵਿਚ ਹਨ। ਪੰਜ ਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਸੂਬਾਈ ਅਸੈਂਬਲੀ ਵਿਚ ਚੁਣਿਆ ਗਿਆ ਹੈ। ਜੈਨੀਫਰ ਰਾਜਕੁਮਾਰ ਦਾ ਨਿਊਯਾਰਕ ਸੂਬਾਈ ਅਸੈਂਬਲੀ ਵਿਚ ਚੁਣੇ ਜਾਣ ਦਾ ਪਹਿਲੇ ਹੀ ਐਲਾਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਨੀਮਾ ਕੁਲਕਰਨੀ ਕੇਂਟਕੀ, ਕੇਸ਼ਾ ਰਾਮ ਵਰਮੋਂਟ ਅਤੇ ਪਦਮਾ ਕੁੱਪਾ ਨੂੰ ਮਿਸ਼ੀਗਨ ਸੂਬੇ ਦੀ ਅਸੈਂਬਲੀ ਲਈ ਚੁਣਿਆ ਗਿਆ ਹੈ। ਨੀਰਜ ਅੰਤਾਨੀ ਓਹਾਇਓ ਵਿਚ ਚੋਣ ਜਿੱਤ ਗਏ ਹਨ। ਉੱਤਰੀ ਕੈਰੋਲਿਨਾ ਵਿਚ ਜੈ ਚੌਧਰੀ ਨੂੰ ਇੱਥੋਂ ਦੀ ਸੂਬਾਈ ਅਸੈਂਬਲੀ ਵਿਚ ਦੁਬਾਰਾ ਚੁਣਿਆ ਗਿਆ ਹੈ। ਭਾਰਤਵੰਸ਼ੀਆਂ ਦੇ ਜਿੱਤਣ ਦਾ ਸਿਲਸਿਲਾ ਹੋਰ ਰਾਜਾਂ ਵਿਚ ਵੀ ਦੇਖਣ ਨੂੰ ਮਿਲਿਆ ਹੈ। ਅਮੀਸ਼ ਸ਼ਾਹ ਏਰੀਜ਼ੋਨਾ ਵਿਚ ਤੇ ਨਿਖਿਲ ਸਾਵਲ ਪੈਨਸਿਲਵੇਨੀਆ ਵਿਚ, ਰੰਜੀਵ ਪੁਰੀ ਮਿਸ਼ੀਗਨ ਅਤੇ ਜਰਮੀ ਕੋਨੀ ਨਿਊਯਾਰਕ ਦੀ ਸੂਬਾਈ ਅਸੈਂਬਲੀ ਵਿਚ ਚੁਣੇ ਗਏ ਹਨ। ਆਸ਼ਾ ਕਾਲਰਾ ਅਜਿਹੀ ਭਾਰਤਵੰਸ਼ੀ ਹੈ ਜਿਸ ਨੂੰ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਸੂਬੇ ਵਿਚ ਚੁਣਿਆ ਗਿਆ ਹੈ। ਰਵੀ ਸਾਂਦਿਲ ਟੈਕਸਾਸ ਦੇ ਡਿਸਟਿ?ਕਟ ਕੋਰਟ ਜੱਜ ਦੀ ਚੋਣ ਵਿਚ ਜਿੱਤ ਗਏ ਹਨ। ਭਾਰਤਵੰਸ਼ੀ ਕਰੋੜਪਤੀ ਵਪਾਰੀ ਸ਼੍ਰੀ ਥਾਣੇਦਾਰ ਮਿਸ਼ੀਗਨ ਲਈ ਚੁਣ ਲਏ ਗਏ ਹਨ। ਉਹ ਦੋ ਵਾਰ ਗਵਰਨਰ ਅਹੁਦੇ ਲਈ ਵੀ ਚੋਣ ਲੜ ਚੁੱਕੇ ਹਨ। ਇੰਪੈਕਟ ਫੰਡ ਦੀ ਨੀਲ ਮਖੀਜਾ ਅਨੁਸਾਰ ਇਸ ਵਾਰ ਭਾਰਤੀਆਂ ਨੇ ਅਮਰੀਕਾ ਦੀ ਰਾਜਨੀਤੀ ਵਿਚ ਚੰਗਾ ਖਾਸਾ ਪ੍ਰਭਾਵ ਛੱਡਿਆ ਹੈ, ਨਾਲ ਹੀ ਨਿਰਧਾਰਤ ਤਰੀਕੇ ਨਾਲ ਭਾਰਤਵੰਸ਼ੀਆਂ ਨੂੰ ਚੋਣ ਲੜਾਈ। ਡੈਮੋਕ੍ਰੇਟ ਦੀ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਭਾਰਤਵੰਸ਼ੀਆਂ ਦਾ ਉਤਸ਼ਾਹ ਪਿਛਲੀਆਂ ਸਾਰੀਆਂ ਚੋਣਾਂ ਦੀ ਤੁਲਨਾ ਵਿਚ ਜ਼ਿਆਦਾ ਦੇਖਣ ਨੂੰ ਮਿਲਿਆ। ਦੋ ਔਰਤਾਂ ਸਮੇਤ ਕੁਝ ਭਾਰਤਵੰਸ਼ੀ ਚੋਣ ਵਿਚ ਹਾਰ ਵੀ ਗਏ ਹਨ। ਟੈਕਸਾਸ ਵਿਚ ਸ਼੍ਰੀ ਪ੍ਰਰੈਸਟਨ, ਵਰਜੀਨੀਆ ਵਿਚ ਮੰਗਾ ਅਨੰਤਮੂਲਾ ਅਤੇ ਨਿਸ਼ਾ ਸ਼ਰਮਾ ਅਤੇ ਰਿਤੇਸ਼ ਟੰਡਨ ਕੈਲੀਫੋਰਨੀਆ ‘ਚ ਚੋਣ ਲੜੇ ਸਨ। ਸਾਰਾ ਗਿਡੀਯੋਨ ਅਤੇ ਰਿਕ ਮਹਿਤਾ ਮੇਨੇ ਅਤੇ ਨਿਊਜਰਸੀ ਵਿਚ ਸੈਨੇਟ ਦੀ ਰੇਸ ਤੋਂ ਬਾਹਰ ਹੋ ਗਏ। ਭਾਰਤੀ-ਅਮਰੀਕੀ ਡਾਕਟਰ ਹਿਰਲ ਤਿਪਿਰਨੈਨੀ ਪ੍ਰਤੀਨਿਧੀ ਸਭਾ ਲਈ ਡੈਮੋਕ੍ਰੇਟ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਰਹੀ ਹੈ ਅਤੇ ਉਹ ਬਹੁਤ ਹੀ ਘੱਟ ਅੰਤਰ ਨਾਲ ਅੱਗੇ ਚੱਲ ਰਹੀ ਹੈ। ਜੇਕਰ ਜਿੱਤਦੀ ਹੈ ਤੰ ਉਹ ਪ੍ਰਮਿਲਾ ਜੈਪਾਲ ਪਿੱਛੋਂ ਦੂਜੀ ਭਾਰਤਵੰਸ਼ੀ ਔਰਤ ਹੋਵੇਗੀ ਜੋ ਪ੍ਰਤੀਨਿਧੀ ਸਭਾ ਵਿਚ ਚੁਣੀ ਜਾਵੇਗੀ। ਜੈਪਾਨ ਨੂੰ ਕੱਲ੍ਹ ਹੀ ਜੇਤੂ ਐਲਾਨਿਆ ਗਿਆ ਹੈ।


Share