PUNJABMAILUSA.COM

17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਦਾ ਐਲਾਨ

17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਦਾ ਐਲਾਨ

17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਦਾ ਐਲਾਨ
March 13
10:39 2019

7 ਪੜਾਵਾਂ ‘ਚ ਪੈਣਗੀਆਂ ਵੋਟਾਂ, ਆਦਰਸ਼ ਚੋਣ ਜ਼ਾਬਤਾ ਲਾਗੂ
ਨਵੀਂ ਦਿੱਲੀ, 13 ਮਾਰਚ (ਪੰਜਾਬ ਮੇਲ)- 17ਵੀਂ ਲੋਕ ਸਭਾ ਦੀਆਂ 543 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੋਟਾਂ 7 ਪੜਾਵਾਂ ‘ਚ ਵੋਟਾਂ ਪੈਣਗੀਆਂ। 11 ਅਪ੍ਰੈਲ, 18 ਅਪ੍ਰੈਲ, 23 ਅਪ੍ਰੈਲ, 29 ਅਪ੍ਰੈਲ, 6 ਮਈ, 12 ਮਈ ਅਤੇ 19 ਮਈ ਨੂੰ ਪੋਲਿੰਗ ਹੋਵੇਗੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਚੋਣਾਂ ਲਈ ਮਿਤੀਆਂ ਦਾ ਐਲਾਨ ਹੋਣ ਦੇ ਨਾਲ ਹੀ ਪੂਰੇ ਦੇਸ਼ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ 12 ਸੂਬਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਸੰਬੰਧਤ ਲੋਕ ਸਭਾ ਸੀਟਾਂ ਦੀਆਂ ਚੋਣਾਂ ਦੇ ਨਾਲ ਹੀ ਹੋਣਗੀਆਂ। ਕੁੱਝ ਸੂਬਿਆਂ ਦੇ ਨਤੀਜੇ ਹੈਰਾਨ ਕਰ ਸਕਦੇ ਹਨ।
ਮੱਧ ਪ੍ਰਦੇਸ਼ : 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਥੇ 29 ਵਿਚੋਂ 25 ਸੀਟਾਂ ਜਿੱਤੀਆਂ ਸਨ। 2015 ‘ਚ ਰਤਲਾਮ ਸੀਟ ਲਈ ਹੋਈ ਉਪ ਚੋਣ ਦੌਰਾਨ ਭਾਜਪਾ ਨੂੰ ਕਾਂਗਰਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2018 ‘ਚ ਹੋਈਆਂ ਅਸੈਂਬਲੀ ਚੋਣਾਂ ਦੌਰਾਨ ਵੀ ਕਾਂਗਰਸ 15 ਸਾਲ ਬਾਅਦ ਭਾਜਪਾ ਕੋਲੋਂ ਸੂਬੇ ਦੀ ਸੱਤਾ ਖੋਹਣ ਵਿਚ ਸਫਲ ਰਹੀ। ਅਜਿਹੀ ਹਾਲਤ ‘ਚ ਇਥੇ ਇਸ ਵਾਰ ਕਾਂਗਰਸ ਦੀਆਂ ਸੀਟਾਂ ਵੱਧ ਸਕਦੀਆਂ ਹਨ।
ਰਾਜਸਥਾਨ : ਇਥੇ ਪਿਛਲੀਆਂ ਚੋਣਾਂ ‘ਚ ਭਾਜਪਾ ਨੇ 25 ਵਿਚੋਂ 24 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। 2018 ਵਿਚ ਹੋਈਆਂ ਉਪ ਚੋਣਾਂ ‘ਚ ਪਾਰਟੀ ਨੇ ਅਲਵਰ ਅਤੇ ਅਜਮੇਰ ਸੀਟਾਂ ਗੁਆ ਲਈਆਂ ਸਨ। ਪਿਛਲੇ ਸਾਲ ਹੋਈਆਂ ਅਸੈਂਬਲੀ ਚੋਣਾਂ ਦੌਰਾਨ ਕਾਂਗਰਸ ਇਥੇ ਸੱਤਾ ਹਾਸਲ ਕਰਨ ਵਿਚ ਸਫਲ ਰਹੀ। ਅਜਿਹੀ ਹਾਲਤ ‘ਚ ਸੂਬਾ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੌਰਾਨ ਹੈਰਾਨ ਕਰ ਦੇਣ ਵਾਲੇ ਨਤੀਜੇ ਦੇ ਸਕਦਾ ਹੈ।
ਛੱਤੀਸਗੜ੍ਹ : ਇਥੇ ਪਿਛਲੀ ਵਾਰ ਮੋਦੀ ਲਹਿਰ ‘ਤੇ ਸਵਾਰ ਹੋ ਕੇ ਭਾਜਪਾ ਨੇ 11 ਵਿਚੋਂ 10 ਸੀਟਾਂ ਜਿੱਤੀਆਂ ਸਨ ਪਰ 2018 ਦੀਆਂ ਅਸੈਂਬਲੀ ਚੋਣਾਂ ਦੌਰਾਨ ਪਾਰਟੀ ਨੂੰ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ ਸੂਬੇ ਦੀਆਂ 91 ਵਿਚੋਂ 68 ਸੀਟਾਂ ‘ਤੇ ਜਿੱਤ ਦਰਜ ਕਰਦਿਆਂ
ਭਾਜਪਾ ਨੂੰ 15 ਸੀਟਾਂ ‘ਤੇ ਹੀ ਸਮੇਟ ਦਿੱਤਾ ਸੀ। ਲੋਕ ਸਭਾ ਦੀਆਂ ਚੋਣਾਂ ‘ਤੇ ਇਨ੍ਹਾਂ ਨਤੀਜਿਆਂ ਦਾ ਅਸਰ ਪੈ ਸਕਦਾ ਹੈ।
ਆਂਧਰਾ ਪ੍ਰਦੇਸ਼ : ਪਿਛਲੀ ਵਾਰ ਤੇਲਗੂਦੇਸ਼ਮ ਪਾਰਟੀ ਨੇ ਇਥੇ ਭਾਜਪਾ ਨਾਲ ਗਠਜੋੜ ਕੀਤਾ ਸੀ। ਦੋਹਾਂ ਪਾਰਟੀਆਂ ਨੇ ਸੂਬੇ ਦੀਆਂ 25 ‘ਚੋਂ 17 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਤੇਲਗੂਦੇਸ਼ਮ ਪਾਰਟੀ ਇਸ ਵਾਰ ਰਾਜਗ ਤੋਂ ਬਾਹਰ ਹੋ ਚੁੱਕੀ ਹੈ। ਜਗਨ ਮੋਹਨ ਰੈੱਡੀ ਪਿਛਲੇ 5 ਸਾਲ ਤੋਂ ਸੂਬੇ ਦੀ ਲਗਾਤਾਰ ਯਾਤਰਾ ਕਰ ਕੇ ਆਪਣੀ ਪਾਰਟੀ ਵਾਈ.ਐੱਸ.ਆਰ. ਦੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਹਨ। ਕੇਰਲ : ਸਬਰੀਮਾਲਾ ਮੰਦਰ ਵਿਖੇ ਸੁਪਰੀਮ ਕੋਰਟ ਦਾ ਫੈਸਲਾ ਸੂਬੇ ‘ਚ ਸਭ ਤੋਂ ਵੱਧ ਚਰਚਾ ਵਿਚ ਰਿਹਾ। ਅਦਾਲਤ ਦੇ ਹੁਕਮਾਂ ਮੁਤਾਬਕ ਸੱਤਾਧਾਰੀ ਖੱਬੇ ਪੱਖੀ ਪਾਰਟੀ ਹਰ ਉਮਰ ਦੀਆਂ ਔਰਤਾਂ ਨੂੰ ਇਥੇ ਦਾਖਲਾ ਦੇਣ ਦੇ ਹੱਕ ਵਿਚ ਸੀ ਪਰ ਭਾਜਪਾ ਅਤੇ ਕਾਂਗਰਸ ਨੇ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਸੂਬੇ ਵਿਚ ਵੱਡੀ ਪੱਧਰ ‘ਤੇ ਵਿਰੋਧ ਵਿਖਾਵੇ ਹੋਏ। ਇਹ ਮੰਨਿਆ ਜਾਂਦਾ ਹੈ ਕਿ 20 ਲੋਕ ਸਭਾ ਦੀਆਂ ਸੀਟਾਂ ਵਾਲੇ ਇਸ ਸੂਬੇ ਵਿਚ ਭਾਜਪਾ ਪਹਿਲੀ ਵਾਰ ਮੁਕਾਬਲੇ ਵਿਚ ਨਜ਼ਰ ਆ ਰਹੀ ਹੈ।
ਤਾਮਿਲਨਾਡੂ : ਸੂਬੇ ਦੀ ਸਿਆਸਤ ਦੇ ਦੋ ਸਭ ਤੋਂ ਵੱਡੇ ਚਿਹਰਿਆਂ ਐੱਮ. ਕਰੁਣਾਨਿਧੀ ਤੇ ਜੈਲਲਿਤਾ ਦੇ ਦਿਹਾਂਤ ਪਿੱਛੋਂ ਇਥੇ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਡੀ.ਐੱਮ.ਕੇ. ਨੇ ਇਸ ਵਾਰ ਕਾਂਗਰਸ ਅਤੇ ਅੰਨਾ ਡੀ.ਐੱਮ.ਕੇ. ਨੇ ਭਾਜਪਾ-ਪੀ.ਐੱਮ.ਕੇ. ਨਾਲ ਗਠਜੋੜ ਕੀਤਾ ਹੈ। ਪਿਛਲੀ ਵਾਰ ਸੂਬੇ ਦੀਆਂ 39 ਵਿਚੋਂ 37 ਸੀਟਾਂ ਜਿੱਤਣ ਵਾਲੀ ਅੰਨਾ ਡੀ.ਐੱਮ.ਕੇ. ਇਸ ਵਾਰ ਸਿਰਫ 27 ਸੀਟਾਂ ‘ਤੇ ਚੋਣ ਲੜੇਗੀ। ਡੀ.ਐੱਮ.ਕੇ. ਨੇ ਵੀ 9 ਸੀਟਾਂ ਕਾਂਗਰਸ ਲਈ ਛੱਡੀਆਂ ਹਨ।
ਓਡਿਸ਼ਾ : 2014 ਦੀਆਂ ਲੋਕ ਸਭਾ ਚੋਣਾਂ ‘ਚ ਮੋਦੀ ਲਹਿਰ ਦੇ ਬਾਵਜੂਦ ਭਾਜਪਾ ਇਥੋਂ ਸਿਰਫ ਇਕ ਸੀਟ ਜਿੱਤ ਸਕੇਗੀ। 3 ਵਾਰ ਤੋਂ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ ਨੇ 21 ਵਿਚੋਂ 20 ਸੀਟਾਂ ਜਿੱਤੀਆਂ ਸਨ। ਮੋਦੀ ਨੇ ਇਥੇ ਦਸੰਬਰ ਅਤੇ ਜਨਵਰੀ ਵਿਚ ਕਈ ਦੌਰੇ ਕੀਤੇ ਸਨ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

Read Full Article
    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article