PUNJABMAILUSA.COM

14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ

 Breaking News

14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ

14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ
September 12
10:20 2018

16 ਸਤੰਬਰ ਨੂੰ ਮਾਂ-ਖੇਡ ਕਬੱਡੀ ਦੇ ਰੰਗ ਵੇਖਣ ਲਈ ਯੂਨੀਅਨ ਸਿਟੀ ਪਹੁੰਚਣ ਦਾ ਖੁੱਲ੍ਹਾ ਸੱਦਾ : ਗਾਖਲ
ਯੂਨੀਅਨ ਸਿਟੀ, 12 ਸਤੰਬਰ (ਪੰਜਾਬ ਮੇਲ)- ਉੱਤਰੀ ਅਮਰੀਕਾ ਦੇ ਹੀ ਨਹੀਂ, ਸਗੋਂ ਵਿਸ਼ਵ ਕਬੱਡੀ ਖੇਡ ਜਗਤ ਵਿਚ ਵਿਸ਼ੇਸ਼ ਥਾਂ ਰੱਖਣ ਵਾਲਾ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦਾ 14ਵਾਂ ਵਿਸ਼ਵ ਕਬੱਡੀ ਕੱਪ 16 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਖੇ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਮੁੱਖ ਸਰਪ੍ਰਸਤ ਤੇ ਰੂਹੇ-ਰਵਾਂ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵੇਲੇ ਕੈਲੀਫੋਰਨੀਆ ਦੀ ਧਰਤੀ ‘ਤੇ ਚੋਟੀ ਦੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਦੇ ਇਸ ਕੁੰਭ ਵਿਚ ਉਹ ਸਾਰੇ ਕਬੱਡੀ ਖਿਡਾਰੀ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਵੇਖਣ ਲਈ ਪੰਜਾਬੀ ਦਰਸ਼ਕਾਂ ਵਿਚ ਹਮੇਸ਼ਾ ਉਤਸੁਕਤਾ ਬਣੀ ਰਹੀ ਹੈ। ਸ. ਗਾਖਲ ਨੇ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਵਧੇਰੇ ਦਰਸ਼ਕਾਂ ਦੀ ਆਮਦ ਹੋਣ ਦੀ ਆਸ ਬੱਝੀ ਹੋਈ ਹੈ। ਇਸੇ ਕਰਕੇ ਪਾਰਕਿੰਗ, ਗੁਰੂ ਕੇ ਲੰਗਰ, ਚਾਹ-ਪਾਣੀ, ਮੁਫਤ ਦਾਖਲਾ ਅਤੇ ਸਕਿਓਰਿਟੀ ਪੱਖੋਂ ਹਰ ਤਰ੍ਹਾਂ ਦਾ ਪ੍ਰਬੰਧ, ਹਰ ਸੁਵਿਧਾ ਲਈ ਕੀਤਾ ਗਿਆ ਹੈ। ਕਬੱਡੀ ਦੇ ਖੁੱਲ੍ਹੇ ਮੁਕਾਬਲਿਆਂ ਵਿਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਲਾਸ ਬੈਨਸ (ਲੱਛਰ ਭਰਾ), ਬੇ-ਏਰੀਆ ਸਪੋਰਟਸ ਕਲੱਬ (ਬਲਜੀਤ ਸੰਧੂ), ਰਾਇਲ ਕਿੰਗ ਯੂ.ਐੱਸ.ਏ. (ਸ਼ੱਬਾ ਥਿਆੜਾ), ਮਿਡਵੈਸਟ ਕਲੱਬ (ਵਿੱਕੀ ਅਤੇ ਤਾਰੀ), ਕੈਨੇਡਾ ਕਲੱਬ (ਸੇਵਾ ਸਿੰਘ ਰੰਧਾਵਾ ਤੇ ਪੰਮਾ ਦਿਓਲ), ਟੀਮਾਂ ਭਾਗ ਲੈ ਰਹੀਆਂ ਹਨ, ਜਦੋਂਕਿ ਅੰਡਰ-20 ਫਾਈਵ ਵਿਚ ਯੂਬਾ ਬ੍ਰਦਰਜ਼, ਖਾਲਸਾ ਸਪੋਰਟਸ ਕਲੱਬ ਯੂਬਾ ਸਿਟੀ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਕਬੱਡੀ ਖਿਡਾਰੀ ਦਰਸ਼ਕਾਂ ਨੂੰ ਕਬੱਡੀ ਦੇ ਰੰਗ ਦਿਖਾਉਣ ਲਈ ਨਿੱਤਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਡ ਮੇਲੇ ਦਾ ਹਰ ਪਲ ਦਰਸ਼ਕ ਦੇ ਚੇਤੇ ‘ਚੋਂ ਕਦੇ ਨਹੀਂ ਵਿਸਰੇਗਾ।
ਤਕਰੀਬਨ ਇੱਕ ਦਰਜਨ ਤੋਂ ਵੱਧ ਪੁਲਿਸ ਅਫਸਰ ਅਤੇ 30 ਦੇ ਕਰੀਬ ਸਕਿਓਰਿਟੀ ਅਫਸਰ ਇਸ ਖੇਡ ਮੇਲੇ ਦੀ ਦੇਖ-ਰੇਖ ਕਰਦੇ ਰਹਿਣਗੇ। ਟੂਰਨਾਮੈਂਟ ਦਾ ਉਦਘਾਟਨ ਸ. ਸੁਰਜੀਤ ਸਿੰਘ ਟੁੱਟ, ਮਾਈਕ ਬੋਪਾਰਾਏੇ, ਜਸਪ੍ਰੀਤ ਸਿੰਘ ਅਟਾਰਨੀ, ਮੇਜਰ ਸਿੰਘ ਬੈਂਸ ਅਤੇ ਹਰਦੁੰਮਣ ਸਿੰਘ ਬਿੱਲਾ ਸੰਘੇੜਾ, ਜਦੋਂਕਿ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਇਸ ਖੇਡ ਮੇਲੇ ਵਿਚ ਹਾਜ਼ਰ ਹੋਣਗੇ। ਇੱਥੇ ਰਾਜਾ ਸਵੀਟਸ ਵਿਖੇ ਹੋਈ ਅਹਿਮ ਪ੍ਰਬੰਧਾਂ ਦੇ ਨਿਰੀਖਣ ਲਈ ਹੋਈ ਮੀਟਿੰਗ ‘ਚ ਚੇਅਰਮੈਨ ਸ. ਮੱਖਣ ਸਿੰਘ ਬੈਂਸ, ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਬੀਰ ਭਾਟੀਆ, ਪਲਵਿੰਦਰ ਸਿੰਘ ਗਾਖਲ, ਇੰਦਰਜੀਤ ਥਿੰਦ, ਸਾਧੂ ਸਿੰਘ ਖਲੌਰ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਐੱਸ. ਅਸ਼ੋਕ ਭੌਰਾ ਆਦਿ ਹਾਜ਼ਰ ਸਨ।
ਸ. ਮੱਖਣ ਸਿੰਘ ਬੈਂਸ ਨੇ ਕਿਹਾ ਕਿ ਰਾਜਾ ਸਵੀਟਸ ਵਲੋਂ ਚਾਹ-ਪਕੌੜਿਆਂ ਦੀ ਸੇਵਾ ਮੁਫਤ ਕੀਤੀ ਜਾਵੇਗੀ। ਗੁਰੂ ਕਾ ਲੰਗਰ ਗੁਰਦੁਆਰਾ ਸਾਹਿਬ ਸੈਨਹੋਜ਼ੇ, ਫਰੀਮਾਂਟ, ਮਿਲਪੀਟਸ ਅਤੇ ਸਟਾਕਟਨ ਵਲੋਂ ਵਰਤਾਇਆ ਜਾਵੇਗਾ।
ਸ. ਗਾਖਲ ਨੇ ਸਮੂਹ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਬੱਡੀ ਦਾ ਵੱਡਾ ਖੇਡ ਮੇਲਾ ਉਨ੍ਹਾਂ ਦੇ ਸਹਿਯੋਗ ਨਾਲ ਹੀ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆਂ ਵਿਚ ਹਰਮਨ ਪਿਆਰਾ ਹੋ ਸਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਲੋ ਜਿਹੜਾ ਢਿੱਲਾ-ਮੱਠਾ ਹੈ, ਉਹ ਤਾਂ ਘਰ ਰਹੇ, ਬਾਕੀਆਂ ਨੂੰ ਪਰਿਵਾਰਾਂ ਸਮੇਤ ਹੁੰਮਹੁਮਾ ਕੇ ਪਹੁੰਚਣ ਦੀ ਸਨਿਮਰ ਬੇਨਤੀ ਹੈ। ਹੋਰ ਜਾਣਕਾਰੀ ਲਈ ਜਨਤਕ ਸਕੱਤਰ ਐੱਸ. ਅਸ਼ੋਕ ਭੌਰਾ ਨਾਲ 510-415-3315 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।।
ਕੈਪਸ਼ਨ
ਸ. ਅਮੋਲਕ ਸਿੰਘ ਗਾਖਲ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article