14ਵਾਂ ਪ੍ਰਵਾਸੀ ਭਾਰਤੀ ਸੰਮੇਲਨ 7 ਜਨਵਰੀ 2017 ਨੂੰ ਬੰਗਲੁਰੂ ‘ਚ ਕੀਤਾ ਜਾਵੇਗਾ ਆਯੋਜਤ : ਸੁਸ਼ਮਾ

ਨਵੀਂ ਦਿੱਲੀ, 27 ਅਗਸਤ (ਪੰਜਾਬ ਮੇਲ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਜੁੜਨ ਦੇ ਮਕਸਦ ਨਾਲ ਭਾਰਤ ਨੇ 2003 ਤੋਂ 2015 ਤੱਕ ਜਿਨ੍ਹਾਂ ਪ੍ਰਵਾਸੀ ਭਾਰਤੀ ਸੰਮੇਲਨਾਂ ਦਾ ਆਯੋਜਨ ਕੀਤਾ, ਉਸ ਨਾਲ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਅਗਲੇ ਪੜਾਅ ਨਾਲ ਇਸ ਨੂੰ ਨਤੀਜਾ ਆਧਾਰਤ ਬਣਾਇਆ ਜਾਵੇ। ਅਟਲ ਬਿਹਾਰੀ ਵਾਜਪਈ ਸਰਕਾਰ ਨੇ 2003 ਵਿੱਚ ਪ੍ਰਵਾਸੀ ਭਾਰਤੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਵਿਦੇਸ਼ਾਂ ਵਿੱਚ ਰਹਿਣ ਵਾਲੇ 2.5 ਕਰੋੜ ਭਾਰਤੀਆਂ ਨਾਲ ਸਬੰਧ ਮਜ਼ਬੂਤ ਕੀਤੇ ਜਾਣ। ਐਨਆਰਆਈ ਅਤੇ ਪੀਆਈਓ ਦਾ ਇਹ ਸਾਲਾਨਾ ਪ੍ਰੋਗਰਾਮ 2015 ਤੱਕ ਚੱਲਿਆ। ਪਿਛਲੇ ਸਾਲ ਸਰਕਾਰ ਨੇ ਫੈਸਲਾ ਕੀਤਾ ਕਿ ਇਸ ਨੂੰ ਹਰ ਦੋ ਸਾਲ ‘ਤੇ ਇੱਕ ਵਾਰ ਆਯੋਜਤ ਕੀਤਾ ਜਾਵੇਗਾ। 14ਵਾਂ ਪ੍ਰਵਾਸੀ ਭਾਰਤੀ ਦਿਵਸ 7 ਤੋਂ 9 ਜਨਵਰੀ 2017 ਨੂੰ ਬੰਗਲੁਰੂ ਵਿੱਚ ਆਯੋਜਤ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਐਸ ਸਿਧਾਰਮੱਈਆ ਨਾਲ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੁਸ਼ਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਵਿੱਚ ਫੈਲੇ ਭਾਰਤੀ ਭਾਈਚਾਰੇ ਤੱਕ ਪਹੁੰਚ ਕਾਇਮ ਕਰਨ ਦੀ ਕਵਾਇਦ ਕਰ ਰਹੇ ਹਨ ਅਤੇ ਆਗਾਮੀ ਪ੍ਰਵਾਸੀ ਭਾਰਤੀ ਦਿਵਸ ਪਹਿਲਾਂ ਵਾਲੇ ਆਯੋਜਨਾਂ ਤੋਂ ਅਲੱਗ ਹੋਵੇਗਾ। ਸੁਸ਼ਮਾ ਸਵਰਾਜ ਨੇ ਕਿਹਾ, ”ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਸਿਰਫ਼ ਸੈਲਫੀ ਅਤੇ ਤਸਵੀਰਾਂ ਖਿਚਵਾ ਕੇ ਅਤੇ ਖਾਣਾ ਖਾ ਕੇ ਵਾਪਸ ਨਹੀਂ ਜਾਣਗੇ। ਪਹਿਲੀ ਵਾਰ ਤੁਸੀਂ ਪੂਰੀ ਤਰ੍ਹ੍ਹਾਂ ਬਦਲਿਆ ਹੋਇਆ ਪ੍ਰਵਾਸੀ ਭਾਰਤੀ ਦਿਵਸ ਦੇਖੋਗੇ।”
There are no comments at the moment, do you want to add one?
Write a comment