PUNJABMAILUSA.COM

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

 Breaking News

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ
January 17
10:08 2018

ਲਾਸ ਏਂਜਲਸ, 17 ਜਨਵਰੀ (ਮਾਛੀਕੇ/ਧਾਲੀਆਂ/ ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆਂ ਦਾ ਇੱਕ ਗੋਰਾ ਜੋੜਾ ਇਸ ਸਮੇਂ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪਤੀ ਪਤਨੀ ‘ਤੇ ਆਪਣੇ ਹੀ ਬੱਚਿਆਂ ਨੂੰ ਖ਼ਤਰੇ ਵਿਚ ਪਾਉਣ ਤੇ ਉਨ੍ਹਾਂ ‘ਤੇ ਤਸ਼ੱਦਦ ਢਾਉਣ ਦਾ ਦੋਸ਼ ਲੱਗਿਆ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਘਰ ਵਿਚੋਂ 13 ਬੱਚੇ ਮੰਜਿਆਂ ਨਾਲ ਬੰਨ੍ਹੇ ਹੋਏ ਮਿਲੇ।
ਡੇਵਿਡ ਟਰਪਿਨ (57) ਅਤੇ ਲੁਇਸ ਟਰਪਿਨ (49) ਪਤੀ ਪਤਨੀ ਰਿਵਰਸਾਇਡ ਕਾਊਂਟੀ ਜੇਲ੍ਹ ‘ਚ 9 ਮਿਲੀਅਨ ਡਾਲਰ ਦੀ ਜ਼ਮਾਨਤ ‘ਤੇ ਜੇਲ੍ਹ ਵਿਚ ਬੰਦ ਹਨ। ਰਿਵਰਸਾਇਡ ਸ਼ੈਰਿਫ ਡਿਪਾਰਟਮੈਂਟ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਤਹਿਕੀਕਾਤ ਉਸ ਸਮੇਂ ਸ਼ੁਰੂ ਹੋਈ, ਜਦੋਂ ਐਤਵਾਰ ਸਵੇਰੇ ਪਿਰਸ ਸ਼ਹਿਰ ਜਿਹੜਾ ਕਿ ਲਾਸ ਏਂਜਲਸ ਤੋਂ ਕਰੀਬ 70 ਮੀਲ ਪੂਰਬ ਦੱਖਣ ਵਾਲੇ ਪਾਸੇ ਸਥਿਤ ਹੈ ਅਤੇ ਇੱਥੋਂ ਮਾਂ-ਬਾਪ ਦੇ ਚੁੰਗਲ ‘ਚੋਂ ਭੱਜੀ 17 ਸਾਲਾ ਕੁੜੀ ਨੇ 911 ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਕਿਸੇ ਤਰ੍ਹਾਂ ਬਚ ਨਿਕਲੀ ਹੈ ਪਰ ਉਸਦੇ ਹੋਰ 12 ਭੈਣ-ਭਰਾਵਾਂ ਨੂੰ ਉਸਦੇ ਆਪਣੇ ਮਾਪਿਆਂ ਵੱਲੋਂ ਕੈਦੀ ਬਣਾਇਆ ਹੋਇਆ ਹੈ। ਇਹ ਕੁੜੀ ਏਨ੍ਹੀ ਕਮਜ਼ੋਰ ਸੀ ਕਿ ਜਦੋਂ ਪੁਲਿਸ ਵਾਲਿਆਂ ਨੇ ਪਹਿਲੀ ਨਜ਼ਰ ਇਸ 17 ਸਾਲਾ ਕੁੜੀ ਨੂੰ ਵੇਖਿਆ, ਤਾਂ ਉਨ੍ਹਾਂ ਸੋਚਿਆ ਸ਼ਾਇਦ ਇਹ 10 ਸਾਲ ਦੀ ਕੁੜੀ ਹੈ।
ਜਦੋਂ ਪੁਲਿਸ ਵਾਲੇ ਟਰਪਿਨ ਜੋੜੇ ਦੇ ਘਰ ਪਹੁੰਚੇ, ਤਾਂ ਬਹੁਤ ਸਾਰੇ ਬੱਚੇ ਹਨੇਰੇ ਵਿਚ ਗੰਦਗੀ ਭਰੀ ਥਾਂ ‘ਤੇ ਮੰਜਿਆਂ ਨਾਲ ਲੋਹੇ ਦੀਆਂ ਚੇਨਾਂ ਨਾਲ ਬੰਨ੍ਹੇ ਹੋਏ ਮਿਲੇ ਅਤੇ ਇਸ ਜਗ੍ਹਾ ਤੋਂ ਬਹੁਤ ਬਦਬੂ ਆ ਰਹੀ ਸੀ। ਪੁੱਛਗਿੱਛ ਦੌਰਾਨ ਟਰਪਿਨ ਪਤੀ ਪਤਨੀ ਕੋਈ ਠੋਸ ਜਵਾਬ ਨਹੀਂ ਦੇ ਸਕੇ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਸੋਚਿਆਂ ਕਿ ਸਾਰੇ ਬੱਚੇ ਨਾਬਾਲਗ ਹੀ ਹਨ ਪਰ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ ਵਿਚੋਂ 7 ਜਣੇ 18 ਸਾਲ ਤੋਂ ਉੱਪਰ ਹਨ। ਜਦੋਂ ਬੱਚਿਆਂ ਦੀ ਬਰਾਮਦੀ ਹੋਈ ਉਹ ਬਹੁਤ ਗੰਦੇ ਸਨ, ਭੁੱਖ ਅਤੇ ਪਿਆਸ ਨਾਲ ਤੜਫ ਰਹੇ ਸਨ। ਪਾਣੀ ਵਗੈਰਾ ਪਿਆਉਣ ਤੋਂ ਬਾਅਦ ਇਨ੍ਹਾਂ ਨੂੰ ਲੋਕਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਟਰਪਿਨ ਜੋੜਾ 2010 ‘ਚ ਟੈਕਸਾਸ ਸਟੇਟ ਤੋਂ ਪਿਰਸ ਕੈਲੀਫੋਰਨੀਆ ਆਕੇ ਵੱਸਿਆ ਸੀ ਤੇ 2011 ਵਿਚ ਇਨ੍ਹਾਂ ਨੇ ਦੀਵਾਲੀਆ ਸ਼ੋਅ ਕਰ ਦਿੱਤਾ ਸੀ। ਇਹ ਘਰ ਜਿੱਥੇ ਟਰਪਿਨ ਜੋੜਾ ਰਹਿ ਰਿਹਾ ਸੀ, ਨੂੰ ਇੱਕ ਸਕੂਲ ਸ਼ੋਅ ਕੀਤਾ ਹੋਇਆ ਸੀ ਤੇ ਡੇਵਿਡ ਟਰਪਿਨ ਨੇ ਆਪਣੇ ਆਪ ਨੂੰ ਇਸ ਸਕੂਲ ਦਾ ਪ੍ਰਿੰਸੀਪਲ ਸ਼ੋਅ ਕੀਤਾ ਹੋਇਆ ਸੀ। ਡੇਵਿਡ ਕਿੱਤੇ ਦੇ ਤੌਰ ‘ਤੇ ਇੰਜੀਨੀਅਰ ਹੈ ਤੇ ਲੁਇਸ ਟਰਪਿਨ ਨੇ ਆਪਣੇ ਆਪ ਨੂੰ ਘਰ ਬਣਾਉਣ ਵਾਲੀ ਵਿਖਾਇਆ ਹੋਇਆ ਹੈ। ਇਸ ਖ਼ਬਰ ਨੇ ਪੂਰੇ ਅਮਰੀਕਾ ਨੂੰ ਹਿਲਾਕੇ ਰੱਖ ਦਿੱਤਾ ਹੈ। ਪੁਲਿਸ ਗੁਆਂਢੀਆਂ ਤੋਂ ਜੋੜੇ ਦੇ ਰਹਿਣ-ਸਹਿਣ ਅਤੇ ਬੱਚਿਆਂ ਦੇ ਮੇਲ-ਮਿਲਾਪ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਘਿਨਾਉਣੇ ਕਾਰੇ ਕਰਕੇ ਇਸ ਜੋੜੇ ਨੂੰ ਸਾਰੀ ਉਮਰ ਜੇਲ੍ਹ ‘ਚ ਬਿਤਾਉਣੀ ਪਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ