PUNJABMAILUSA.COM

13ਵੇਂ ਵਿਸ਼ਵ ਕਬੱਡੀ ਕੱਪ ਨੇ ਸਿਰਜਿਆ ਨਵਾਂ ਇਤਿਹਾਸ

 Breaking News

13ਵੇਂ ਵਿਸ਼ਵ ਕਬੱਡੀ ਕੱਪ ਨੇ ਸਿਰਜਿਆ ਨਵਾਂ ਇਤਿਹਾਸ

13ਵੇਂ ਵਿਸ਼ਵ ਕਬੱਡੀ ਕੱਪ ਨੇ ਸਿਰਜਿਆ ਨਵਾਂ ਇਤਿਹਾਸ
September 20
10:20 2017

ਯੂਨੀਅਨ ਸਿਟੀ, 20 ਸਤੰਬਰ (ਪੰਜਾਬ ਮੇਲ)- (ਪੰਜਾਬ ਮੇਲ) – ਇੱਥੇ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ‘ਚ ਯੂਨਾਈਟਿਡ ਸਪੋਰਟਸ ਕਲੱਬ ਅਮਰੀਕਾ ਵਲੋਂ ਸ. ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ਹੇਠ ਕਰਵਾਏ ਗਏ 13ਵੇਂ ਵਿਸ਼ਵ ਕਬੱਡੀ ਕੱਪ ਵਿਚ ਨਾ ਸਿਰਫ ਕਬੱਡੀ ਦਾ ਇਤਿਹਾਸ ਸਿਰਜਿਆ ਗਿਆ, ਸਗੋਂ ਪਿਛਲੇ ਦੋ ਦਹਾਕਿਆਂ ਦੇ ਉੱਤਰੀ ਅਮਰੀਕਾ ‘ਚ ਆਯੋਜਿਤ ਕੀਤੇ ਜਾਂਦੇ ਕਬੱਡੀ ਟੂਰਨਾਮੈਂਟਾਂ ‘ਚ ਦਰਸ਼ਕਾਂ ਦੇ ਸਭ ਤੋਂ ਵੱਡੇ ਇਕੱਠ ਨੇ ਨਾ ਸਿਰਫ ਇਸ ਵਿਸ਼ਵ ਕਬੱਡੀ ਕੱਪ ਦੀ ਸਫਲਤਾ ‘ਤੇ ਮੋਹਰ ਲਗਾਈ, ਸਗੋਂ ਆਪਣੀ ਮਾਂ ਖੇਡ ਕਬੱਡੀ ਪ੍ਰਤੀ ਦਿਲੋਂ ਰੱਜ ਕੇ ਮੋਹ ਅਤੇ ਪਿਆਰ ਦਾ ਇਜ਼ਹਾਰ ਵੀ ਕੀਤਾ। ਅਸਲ ‘ਚ ਬੇਏਰੀਆ ਦੇ ਸ਼ਹਿਰ ਯੂਨੀਅਨ ਸਿਟੀ ‘ਚ ਸੂਰਜ ਦੀ ਚਮਕ ਕੁਝ ਵੱਖਰੇ ਅੰਦਾਜ਼ ‘ਚ ਵੇਖਣ ਨੂੰ ਮਿਲੀ, ਜਦੋਂ ਹਰ ਵਹੀਕਲ ਇਸ ਕਬੱਡੀ ਨੂੰ ਵੇਖਣ ਲਈ ਜਾਂਦੀ ਪ੍ਰਤੀਤ ਹੋ ਰਹੀ ਸੀ। ਤਕਰੀਬਨ ਦੁਪਿਹਰ ਬਾਰਾਂ ਵਜੇ ਇਸ ਕਬੱਡੀ ਕੱਪ ਦੀ ਸ਼ੁਰੂਆਤ ਹੋਈ ਅਤੇ ਸੂਰਜ ਛਿਪਣ ਤੱਕ ਕਰੀਬ ਦਸ ਹਜ਼ਾਰ ਦਰਸ਼ਕਾਂ ਨੇ ਇਸ ਵਿਸ਼ਵ ਕਬੱਡੀ ਕੱਪ ਦੇ ਹਰ ਪਲ ਨੂੰ ਸਾਹ ਰੋਕ ਕੇ ਮਾਣਿਆ ਅਤੇ ਇਸ ਮੌਕੇ ਸਿਰਜੇ ਗਏ ਕਬੱਡੀ ਦੇ ਇਤਿਹਾਸ ਦਾ ਆਪਣੇ ਆਪ ਨੂੰ ਹਿੱਸਾ ਬਣਾਇਆ। ਕਮਾਲ ਦੀ ਵੱਡੀ ਪੇਸ਼ਕਾਰੀ ਲਈ ਇਨਾਮਾਂ ‘ਚ ਡਾਲਰਾਂ ਦੀ ਵਾਛੜ ਇਸ ਗੱਲ ਦਾ ਪ੍ਰਤੀਕ ਸੀ ਕਿ ਹੋਰ ਖੇਡਾਂ ਪ੍ਰਤੀ ਪੰਜਾਬੀਆਂ ਦਾ ਤੇਹ-ਮੋਹ ਤਾਂ ਹੋ ਸਕਦਾ ਹੈ ਪਰ ਉਹ ਆਪਣਾ ਕੁਰਬਾਨ ਸਭ ਕੁਝ ਮਾਂ ਖੇਡ ਕਬੱਡੀ ਤੋਂ ਕਰਨਾ ਚਾਹੁੰਦੇ ਹਨ। ਹਰ ਸਮਾਜਿਕ ਗਤੀਵਿਧੀ ਵਿਚ ਸ਼ਰੀਕ ਹੋਣ ਵਾਲੇ ਗਾਖ਼ਲ ਭਰਾ ਅਮੋਲਕ ਸਿੰਘ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਇਸ ਕੱਬਡੀ ਕੱਪ ਦੇ ਵੀ ਪਹਿਲਾਂ ਵਾਂਗ ਰੂਹੇ-ਰਵਾਂ ਬਣੇ ਰਹੇ ਤੇ ਗਰਾਊਂਡ ‘ਚੋਂ ਨਿਕਲਦੇ ਦਰਸ਼ਕਾਂ ਦੀ ਇਹ ਆਵਾਜ਼ ‘ਜਿਉਂਦੇ ਵਸਦੇ ਰਹੋ ਗਾਖ਼ਲ ਭਰਾਵੋ’ ਨਾਲ ਲੱਗਦਾ ਸੀ ਕਿ ਡਰੱਗ ਵਰਗੇ ਕਈ ਉਲਾਂਭਿਆਂ ‘ਚ ਘਿਰੀ ਕਬੱਡੀ ਨੂੰ ਮੁੜ ਸਿਹਤਮੰਦ ਰੁਝਾਨ ਵੱਲ ਇਸ ਕਬੱਡੀ ਕੱਪ ਨੇ ਤੋਰਿਆ ਹੈ। ਇੱਥੇ ਇਸ ਗੱਲ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਕਿ ਕਲੱਬ ਦੇ ਚੇਅਰਮੈਨ ਤੇ ਰਾਜਾ ਸਵੀਟਸ ਦੇ ਸ. ਮੱਖਣ ਸਿੰਘ ਬੈਂਸ ਨੇ ਇਸ ਕਬੱਡੀ ਕੱਪ ਦੀ ਸਫਲਤਾ ‘ਚ ਰੀੜ੍ਹ ਦੀ ਹੱਡੀ ਵਰਗਾ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਸ਼ਾਇਦ ਦੁਨੀਆਂ ਦੇ ਕਬੱਡੀ ਕੱਪਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਵਿਚ ਆਏ ਦਰਸ਼ਕਾਂ ਲਈ ਲੰਗਰ ਦੀ ਸੇਵਾ ਗੁਰੂਘਰ ਫਰੀਮਾਂਟ, ਸੈਨਹੋਜ਼ੇ, ਸਟਾਕਟਨ ਅਤੇ ਰਾਜਾ ਸਵੀਟਸ ਵਲੋਂ ਇੰਨੀ ਸ਼ਰਧਾ ਨਾਲ ਨਿਭਾਈ ਗਈ ਕਿ ਕਬੱਡੀ ਕੱਪ ਤਾਂ ਮੁੱਕ ਗਿਆ ਪਰ ਲੰਗਰ ਫਿਰ ਵੀ ਚੱਲਦਾ ਰਿਹਾ। ਇਸ ਕਬੱਡੀ ਕੱਪ ਦੀ ਸਫਲਤਾ ਲਈ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਦੀਆਂ ਸੇਵਾਵਾਂ ਵੀ ਸਲਾਹੀਆਂ ਜਾਂਦੀਆਂ ਰਹਿਣਗੀਆਂ। ਗੁਰੂਘਰ ਫਰੀਮਾਂਟ ਦੇ ਗ੍ਰੰਥੀ ਸਿੰਘ ਵਲੋਂ ਖੇਡ ਮੇਲੇ ਦੀ ਨਿਰਵਿਘਨ ਸਮਾਪਤੀ ਲਈ ਅਰਦਾਸ ਕਰਨ ਉਪਰੰਤ ਇਸ ਦਾ ਉਦਘਾਟਨ ਕਬੱਡੀ ਨੂੰ ਸਮਰਪਿਤ ਟੁੱਟ ਭਰਾਵਾਂ ‘ਚੋਂ ਉੱਘੇ ਕਾਰੋਬਾਰੀ ਸੁਰਜੀਤ ਸਿੰਘ ਟੁੱਟ ਅਤੇ ਕਬੱਡੀ ਦੀ ਜਿੰਦ-ਜਾਨ ਰਹੇ ਸੇਵਾ ਸਿੰਘ ਰੰਧਾਵਾ ਨੇ ਸਾਂਝੇ ਰੂਪ ਵਿਚ ਕੀਤਾ। ਜਦੋਂਕਿ ਮੁੱਖ ਮਹਿਮਾਨ ਵਜੋਂ ਮਿਸੀਸਿਪੀ ਤੋਂ ਸ. ਮੱਖਣ ਸਿੰਘ ਧਾਲੀਵਾਲ ਨੇ ਪੂਰੇ ਖੇਡ ਮੇਲੇ ਵਿਚ ਆਪਣੀ ਸਾਰੀ ਸਰਗਰਮੀ ਨੂੰ ਖਿਡਾਰੀਆਂ ਦੇ ਅੰਗ-ਸੰਗ ਰੱਖਿਆ। ਅੰਡਰ-25 ਮੁਕਾਬਲਿਆਂ ‘ਚ ਫਤਿਹ ਸਪੋਰਟਸ ਕਲੱਬ, ਯੂਨਾਈਟਿਡ ਸਪੋਰਟਸ ਕਲੱਬ, ਕਿੰਗ ਸਪੋਰਟਸ ਕਲੱਬ ਅਤੇ ਦਸਮੇਸ਼ ਸਪੋਰਟਸ ਕਲੱਬ ਦੀਆਂ ਟੀਮਾਂ ਨੇ ਨੌਜਵਾਨ ਪੀੜ੍ਹੀ ਅੰਦਰ ਕਬੱਡੀ ਪ੍ਰਤੀ ਵਧ ਰਹੀ ਰੁਚੀ ਨੂੰ ਫਸਵੇਂ ਮੁਕਾਬਲਿਆਂ ਵਿਚ ਬਾਖੂਬੀ ਪੇਸ਼ ਕੀਤਾ। ਇਸ ਵਰਗ ‘ਚੋਂ ਫਤਿਹ ਸਪੋਰਟਸ ਕਲੱਬ ਟਰਲੱਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਕਿੰਗ ਸਪੋਰਟਸ ਕਲੱਬ ਦੀ ਟੀਮ ਦੂਜੇ ਨੰਬਰ ‘ਤੇ ਰਹੀ। ਪਹਿਲੇ ਇਨਾਮ ਦੇ ਸਪਾਂਸਰ ਆਪਣਾ ਪੰਜਾਬ ਅਤੇ ਨਾਰਦਰਨ ਕੈਲੀਫੋਰਨੀਆ ਸਪੋਰਟਸ ਕਲੱਬ ਵਲੋਂ ਮਰਹੂਮ ਸੰਤੋਖ ਸਿੰਘ ਤੱਖਰ ਦੀ ਯਾਦ ਵਿਚ ਤੱਖਰ ਪਰਿਵਾਰ ਵਲੋਂ ਦਿੱਤਾ ਗਿਆ। ਓਪਨ ਵਰਗ ਵਿਚ ਕੁੱਲ ਪੰਜ ਸਖਤ ਮੁਕਾਬਲੇ ਵੇਖਣ ਨੂੰ ਮਿਲੇ ਤੇ ਹਰ ਮੈਚ ਹੀ ਇਉਂ ਲੱਗ ਰਿਹਾ ਸੀ ਜਿਵੇਂ ਕਬੱਡੀ ਫਾਈਨਲ ਘੋਲ ਹੋ ਰਿਹਾ ਹੋਵੇ। ਪਾਲਾ ਜਲਾਲਪੁਰੀਆ, ਸੰਦੀਪ ਸੁਰਖਪੁਰੀਆ, ਹੈਰੋ, ਅਰਸ਼ੀ, ਸੁਲਤਾਨ, ਖੁਸ਼ੀ ਦੁੱਗਾਂ ਆਦਿ ਸਟਾਰ ਖਿਡਾਰੀਆਂ ਦੇ ਕਬੱਡੀ ਪ੍ਰਦਰਸ਼ਨ ਤੇ ਪਹਿਲੇ ਮੈਚ ਤੋਂ ਹੀ ਸੌ-ਸੌ ਡਾਲਰ ਦੇ ਇਨਾਮ ਰੇਡਾਂ ਤੇ ਜੱਫਿਆਂ ਲਈ ਲੱਗਦੇ ਰਹੇ। ਸ਼ਾਇਦ ਉਨ੍ਹਾਂ ਦਰਸ਼ਕਾਂ ਨੂੰ ਵੀ ਇਹ ਨਾਮ ਕਦੇ ਨਹੀਂ ਭੁੱਲਣਗੇ, ਜੋ ਸ਼ਾਇਦ ਪਹਿਲੀ ਵਾਰ ਕਬੱਡੀ ਵੇਖਣ ਆਏ ਹੋਣਗੇ। ਸੈਮੀਫਾਈਨਲ ਮੈਚ ਬੇਏਰੀਆ ਸਪੋਰਟਸ ਕਲੱਬ ਅਤੇ ਪੰਜਾਬ ਸਪੋਰਟਸ ਕਲੱਬ ਦਰਮਿਆਨ ਅਤੇ ਦੂਜਾ ਸੈਮੀਫਾਈਨਲ ਯੂਨਾਈਟਿਡ ਸਪੋਰਟਸ ਕਲੱਬ ਅਤੇ ਬਾਬਾ ਸੇਵਾ ਦਾਸ ਸਪੋਰਟਸ ਕਲੱਬ ਨੌਰਥ ਕੈਰੋਲੀਨਾ ਦਰਮਿਆਨ ਖੇਡਿਆ ਗਿਆ। ਫਾਈਨਲ ਵਿਚ ਪੁੱਜੇ ਕਲੱਬਾਂ ਯੂਨਾਈਟਿਡ ਸਪੋਰਟਸ ਕਲੱਬ ਅਤੇ ਬੇਏਰੀਆ ਸਪੋਰਟਸ ਕਲੱਬ ਦਾ ਆਖਰੀ ਮੈਚ ਕਬੱਡੀ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਨਿਵੇਕਲਾ ਇਸ ਕਰਕੇ ਲੱਗ ਰਿਹਾ ਸੀ ਕਿਉਂਕਿ ਇਸ ਨੂੰ ਵੇਖ ਕੇ ਬਲਵਿੰਦਰ ਫਿੱਡਾ ਅਤੇ ਹਰਜੀਤ ਬਾਜਾਖਾਨੇ ਦੇ ਦਿਨ ਯਾਦ ਆ ਰਹੇ ਸਨ। ਇਸ ਦੀ ਇਕ ਝਲਕ ਪਾਠਕਾਂ ਨਾਲ ਸਾਂਝੀ ਕਰਦੇ ਹਾਂ;
ਪੰਜਾਹ ਡਾਲਰ ਹਰ ਸਟਾਪ ਲਈ….. ਸੰਦੀਪ ਲਈ ਸੌ….. ਸੁਲਤਾਨ ਦੇ ਤਿੰਨ ਜੱਫਿਆਂ ਲਈ ਦੋ ਸੌ….. ਹੈਰੋ ਲਈ ਸੌ…..ਐਧਰੋਂ ਵੀ ਹੈਰੋ ਲਈ ਸੌ…..ਪਾਲੇ ਲਈ ਪੰਜਾਹ…..ਸੌ ਹੋਰ…..ਐਧਰੋਂ ਵੀ ਸੌ…..ਜਿਹੜਾ ਹੈਰੋ ਨੂੰ ਕਾਬੂ ਕਰੇ ਉਹਨੂੰ ਵੀ ਸੌ…..
ਤੇ ਕਬੱਡੀ ਕੱਪ ਦਾ ਇਹ ਵੀ ਇਤਿਹਾਸਕ ਪਲ ਸੀ ਕਿ ਹੈਰੋ ਨੂੰ ਸਾਰੇ ਕਬੱਡੀ ਕੱਪ ‘ਚ ਸਿਰਫ ਇਕ ਹੀ ਜੱਫਾ ਲੱਗ ਸਕਿਆ ਅਤੇ ਲੋਕ ਪੁੱਛਦੇ ਰਹੇ ਕਿ ਕਬੱਡੀ ਦਾ ਧਨੰਤਰ ਕਾਲਾ ਡੌਂਟੇ ਕਿਉਂ ਨਹੀਂ ਆਇਆ? ਵਿਸ਼ਵ ਕਬੱਡੀ ਕੱਪ ਇਸ ਵਾਰ ਬੇਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਹੁਰਾਂ ਦੀ ਝੋਲੀ ਪਿਆ, ਜਦੋਂਕਿ ਯੂਨਾਈਟਿਡ ਸਪੋਰਟਸ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।
ਮੇਲੇ ਦੇ ਮੁੱਖ ਸਰਪ੍ਰਸਤ ਅਤੇ ਪਿਛਲੇ ਦੋ ਮਹੀਨਿਆਂ ਤੋਂ ਇਸ ਮੇਲੇ ਦੀ ਸਫਲਤਾ ਲਈ ਦਿਨ-ਰਾਤ ਇਕ ਕਰਨ ਵਾਲੇ ਸ. ਅਮੋਲਕ ਸਿੰਘ ਗਾਖਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸ ਸਫਲਤਾ ਦਾ ਸਾਰਾ ਸਿਹਰਾ ਦਰਸ਼ਕਾਂ ਦੇ ਸਿਰ ਬੰਨ੍ਹਦੇ ਹਨ ਕਿਉਂਕਿ ਸਾਰਾ ਦਿਨ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਹਾਜ਼ਰੀ ਉਨ੍ਹਾਂ ਨੂੰ ਅਗਲੇ ਵਰ੍ਹਿਆਂ ਵਿਚ ਅਜਿਹੇ ਕਬੱਡੀ ਕੱਪ ਆਯੋਜਿਤ ਕਰਨ ਲਈ ਹੋਰ ਵੀ ਉਤਸ਼ਾਹਿਤ ਕਰੇਗੀ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਕਿਸੇ ਵੀ ਖਿਡਾਰੀ ਦੇ ਕੋਈ ਸੱਟ-ਚੋਟ ਨਹੀਂ ਆਈ ਅਤੇ ਦਰਸ਼ਕਾਂ ਨੇ ਦਿਲੋਂ ਆਨੰਦ ਮਾਣਿਆਂ ਅਤੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਈ। ਉਨ੍ਹਾਂ ਸੁਹਿਰਦ ਦਰਸ਼ਕਾਂ ਅਤੇ ਆਪਣੇ ਵੱਡੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਾਖ਼ਲ ਪਰਿਵਾਰ ਹਮੇਸ਼ਾ ਮਾਂ ਖੇਡ ਕਬੱਡੀ ਨੂੰ ਅੱਗੇ ਲਿਜਾਣ ਲਈ ਆਪਣੇ ਯਤਨ ਜਾਰੀ ਰੱਖੇਗਾ। ਕਬੱਡੀ ਦੇ ਕੁਝ ਰੰਗ ਤੁਹਾਡੇ ਨਾਲ ਸਾਂਝੇ ਕਰਦਿਆਂ;
ਜਦੋਂ ਕਬੱਡੀ ਕੁਮੈਂਟੇਟਰਾਂ ਅਤੇ ਸਟੇਜ ਸੰਚਾਲਕਾਂ ਵਲੋਂ ਰੰਗ-ਬਿਰੰਗੀ ਲੱਛੇਦਾਰ ਸ਼ੈਲੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰਦੀ ਰਹੀ।
ਆਹ ਆ ਪੰਜਾਬੀਆਂ ਦਾ ਸੁਲੱਖਣ ਹੈਰੋ…..ਗੋਰਾ ਰੰਗ…..ਮੱਖੀ ਨਹੀਂ ਪਿੰਡੇ ਤੇ ਬਹਿੰਦੀ…..ਇਹਨੂੰ ਰੋਕਣਾ ਭਾਖੜੇ ਨੂੰ ਬੰਨ੍ਹ ਮਾਰਨ ਵਾਲੀ ਗੱਲ ਹੈ…..ਐਧਰ ਐ ਸੁਰਖਪੁਰ ਪਿੰਡ ਨੂੰ ਭਾਗ ਲਾਉਣ ਵਾਲਾ ਸੰਦੀਪ ਸੁਰਖਪੁਰੀਆ….. ਤੇ….. ਪਾਲਾ….. ਪਾਲਾ….. ਪਾਲਾ…..ਢਾਹ ਲਿਆ ਪਾਲੇ ਨੇ…..ਗਾਖਲ ਭਰਾਵਾਂ ਦੀ ਬੱਲੇ-ਬੱਲੇ…..ਕੋਈ ਨਹੀਂ ਮੁੱਕਰ ਸਕਦਾ ਤੁਹਾਡੀ ਕਬੱਡੀ ਦੀ ਦੇਣ ਤੋਂ…..ਖੁਸ਼ੀ ਨੇ ਖੁਸ਼ੀਆਂ ਲਿਆਂਦੀਆਂ ਪਈਆਂ ਨੇ…..ਰੰਗ ਬੰਨ੍ਹੇ ਪਏ ਨੇ…..ਹਰਖੋਵਾਲੀਏ ਦਾ ਕੋਈ ਜਵਾਬ ਨਹੀਂ…..ਧੂੰਆਂ ਕੱਢੀ ਜਾਂਦਾ…..ਖਡੂਰ ਸਾਹਿਬ ਵਾਲੇ ਦੀ ਬੱਲੇ ਬੱਲੇ…..ਮਾਈਕ ਬੋਪਾਰਾਏ…..ਜਸਵਿੰਦਰ ਬੋਪਾਰਾਏ…..ਗੁਲਵਿੰਦਰ ਗਾਖਲ…..ਪਿੰਕੀ ਅਟਵਾਲ…..ਨੇਕੀ ਅਟਵਾਲ…..ਰਾਜ ਭਨੋਟ…..ਸਹੋਤਾ ਭਰਾ…..ਨਿੱਝਰ ਭਰਾ…..ਓਕਲੈਂਡ ਪੋਰਟ ਟਰੱਕਿੰਗ…..ਮੰਗਲ ਭੰਡਾਲ…..ਸਿੱਖ ਪੰਚਾਇਤ…..ਸੱਚੀਂ ਬਣ ਗਏ ਇਸ ਵੱਡੇ ਖੇਡ ਮੇਲੇ ਦੇ ਪੱਕੇ ਹਮਦਰਦ…..
ਤੇ ਇਉਂ ਇਹ ਸਾਰਾ ਖੇਡ ਮੇਲਾ ਮੱਖਣ ਅਲੀ, ਇਕਬਾਲ ਗਾਲਿਬ, ਸੁਰਜੀਤ ਕਕਰਾਲੀ ਦੀ ਕਮਾਲ ਦੀ ਕੁਮੈਂਟਰੀ ‘ਚ ਸਾਰਾ ਦਿਨ ਰੰਗਿਆ ਰਿਹਾ। ਸਟੇਜ ਸੰਚਾਲਨ ਆਸ਼ਾ ਸ਼ਰਮਾ ਅਤੇ ਯੂਨਾਈਟਿਡ ਸਪੋਰਟਸ ਕਲੱਬ ਦੇ ਮੀਡੀਆ ਇੰਚਾਰਜ ਉੱਘੇ ਪੱਤਰਕਾਰ ਐੱਸ. ਅਸ਼ੋਕ ਭੌਰਾ ਨੇ ਕੀਤਾ।
ਯੂਨਾਈਟਿਡ ਸਪੋਰਟਸ ਕਲੱਬ ਦੀ ਅੰਡਰ-25 ਦੀ ਟੀਮ ਨੱਥਾ ਸਿੰਘ ਗਾਖ਼ਲ, ਗੁਰਪ੍ਰੀਤ ਸਿੰਘ ਗਾਖ਼ਲ ਅਤੇ ਸੋਨੀ ਗਾਖ਼ਲ ਦੀ ਕੋਚਿੰਗ ਹੇਠ ਤਿਆਰ ਕੀਤੀ ਗਈ ਸੀ। ਜਿੱਥੇ ਸਿਆਟਲ ਤੋਂ ਕਬੱਡੀ ਦਾ ਸ਼ੌਕੀਨ ਚੰਨਾ ਆਲਮਗੀਰ ਪਹੁੰਚਿਆ, ਉੱਥੇ ਮਿਸੀਸਿੱਪੀ ਤੋਂ ਆਏ ਮੁੱਖ ਮਹਿਮਾਨ ਮੱਖਣ ਸਿੰਘ ਧਾਲੀਵਾਲ ਨਾਲ ਦੇਵ ਥਿੰਦ, ਗੁਰਵਿੰਦਰ ਸਿੰਘ ਕੰਬੋਜ, ਲਖਵਿੰਦਰ ਲਾਡੀ, ਮੱਖਣ ਸਿੰਘ ਨਿਊਯਾਰਕ ਉਚੇਚੇ ਤੌਰ ‘ਤੇ ਪਹੁੰਚੇ। ਸਿਮਰਨ ਤੇ ਜੰਟੀ ਗੁਰੂਘਰ ਸੈਨਹੋਜ਼ੇ ਤੋਂ ਜਸਵਿੰਦਰ ਸੋਹਲ, ਯੂਬਾ ਸਿਟੀ ਤੋਂ ਸਰਬਜੀਤ ਥਿਆੜਾ, ਰਾਣਾ ਟੁੱਟ, ਪਰਮਜੀਤ ਸਿੰਘ ਦਿਓਲ, ਦੇਬੀ ਸੋਹਲ, ਨਿਊਯਾਰਕ ਦੀ ਸਬਜ਼ੀ ਮੰਡੀ ਵਾਲਾ ਪ੍ਰਸਿੱਧ ਨਾਮ ਜਗੀਰ ਸਿੰਘ, ਸਾਧੂ ਖਲੌਰ, ਲਾਡੀ ਗਿੱਲ, ਕਿੰਗ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਤੇ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਬੇਰੀਅਲ ਮੈਕਲਿਸਟਰ ਅਤੇ ਕਬੱਡੀ ਫੈਡਰੇਸ਼ਨ ਦੇ ਸੁਰਿੰਦਰ ਸਿੰਘ ਅਟਵਾਲ ਨੇ ਵੀ ਸ਼ਿਕਰਤ ਕੀਤੀ। ਯੂਨਾਈਟਿਡ ਸਪੋਰਟਸ ਕਲੱਬ ਨੂੰ ਆਪਣੇ ਸਾਰੇ ਸਹਿਯੋਗੀਆਂ ਅਤੇ ਸਪਾਂਸਰਾਂ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕਰਨਾ ਬਣਦਾ ਹੈ, ਉਨ੍ਹਾਂ ਵਿਚ ਜਸਪ੍ਰੀਤ ਸਿੰਘ ਅਟਾਰਨੀ, ਸੈਂਟਰ ਵੈਲੀ ਸਪੋਰਟਸ ਕਲੱਬ, ਸਿੱਖ ਪੰਚਾਇਤ, ਮੈਨੀ ਗਰੇਵਾਲ, ਚੜ੍ਹਦਾ ਪੰਜਾਬ ਸਪੋਰਟਸ ਕਲੱਬ, ਮਾਨ ਇੰਸ਼ੋਰੈਂਸ, ਕੁਲਵੰਤ ਸਿੰਘ ਨਿੱਝਰ, ਸੁਖਵੀਰ ਸਿੰਘ ਨਿੱਝਰ, ਜੀ.ਐੱਨ. ਟਾਇਰਜ਼, ਸੰਤੋਖ ਸਿੰਘ ਜੱਜ (ਸੰਸਾਰ ਰੈਸਟੋਰੈਂਟ), ਆਰ.ਐੱਸ. ਇੰਸ਼ੋਰੈਂਸ, ਬਿੱਲਾ ਸੰਘੇੜਾ, ਕਸ਼ਮੀਰ ਸਿੰਘ ਧੂਤ, ਪਰਗਣ ਸਿੰਘ, ਰਿੰਪਲ ਨਿੱਝਰ, ਸੁਰਿੰਦਰ ਅਟਵਾਲ, ਹਰਵਿੰਦਰ ਅਟਵਾਲ, ਤੀਰਥ ਗਾਖਲ, ਤਰਲੋਚਨ ਸਿੰਘ ਲੱਛਰ, ਕੁਲਵੰਤ ਸਿੰਘ ਲੱਛਰ, ਜਸਵਿੰਦਰ ਸਿੰਘ ਲੱਛਰ, ਬਲਜੀਤ ਸਿੰਘ ਸਹੋਤਾ, ਅਮਰਜੀਤ ਸਿੰਘ ਸੰਘਾ, ਸਨਰਾਈਜ਼ ਟਰੱਕਿੰਗ, ਗੁਰਨਾਮ ਸਿੰਘ, ਮੰਗਲ ਭੰਡਾਲ, ਕੁਲਦੀਪ ਧਾਲੀਵਾਲ, ਰਾਜ ਭਨੋਟ, ਜਸਵੰਤ ਹੋਠੀ, ਮਹਿਫਿਲ਼ ਇੰਡੀਅਨ ਰੈਸਟੋਰੈਂਟ ਦੇ ਸਤਨਾਮ ਬੱਲ, ਸੁਰਜੀਤ ਸੰਧੜ, ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ, ਰਘਬੀਰ ਗਾਖਲ, ਪ੍ਰੀਤਮ ਸਿੰਘ ਗਰੇਵਾਲ, ਮਹਿੰਗਾ ਸਿੰਘ ਸਰਪੰਚ, ਬੇਏਰੀਆ ਟਰਾਂਸਪੋਰਟ, ਸਰਬਜੀਤ ਸਿੰਘ ਸਰਾਓ, ਸ਼ਿਕਾਗੋ ਪੀਜ਼ਾ, ਅਵਤਾਰ ਸਿੰਘ ਬੈਂਸ, ਅਵਤਾਰ ਸਿੰਘ ਸਰਾਏ, ਜੀ.ਸੀ.ਆਰ. ਟਾਇਰਜ਼, ਅਮਰੀਕ ਚੰਦ ਲਾਖਾ, ਹਰਵਿੰਦਰ ਧਾਲੀਵਾਲ, ਮਨਜਿੰਦਰ ਸੰਧੂ, ਬਲਰਾਜ ਸਿੰਘ, ਮਿੱਕੀ ਸਰਾਂ, ਭੁਪਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ, ਭਜਨ ਸਿੰਘ ਗਾਖਲ, ਸੁਖਦੇਵ ਬੈਨੀਪਾਲ, ਲਛਮਣ ਸਿੰਘ ਮਾਂਗਟ, ਬਿਲ ਬੈਂਸ, ਗੈਰੀ ਸਿੰਘ ਕੌਂਸਲ ਮੈਂਬਰ, ਟਰੈਵਲ ਫੌਰ ਲੈੱਸ, ਗਿੱਲ ਰਾਏ ਕਾਰ ਵਾਸ਼, ਸ਼ੀਰਾ ਸਿੰਘ ਗਿੱਲ ਰੌਏ, ਸੰਦੀਪ ਸੰਧੂ, ਸੁਰਿੰਦਰ ਧਨੋਆ, ਮੇਜਰ ਗਾਖਲ, ਸੋਹਣ ਸਿੰਘ ਗਾਖਲ, ਜਸਵੀਰ ਸਿੰਘ ਤੱਖਰ, ਜਰਨੈਲ ਮਾਨ, ਨਛੱਤਰ ਖਾਬੜਾ ਦੇ ਨਾਮ ਵਿਸ਼ੇਸ਼ ਹਨ। ਦਰਸ਼ਕਾਂ ਨੂੰ ਚਿਰਾਂ ਤੱਕ ਯਾਦ ਰਹੇਗਾ ਯੂਨਾਈਟਿਡ ਸਪੋਰਟਸ ਕਲੱਬ ਦਾ ਇਹ 13ਵਾਂ ਵਿਸ਼ਵ ਕਬੱਡੀ ਕੱਪ ਅਤੇ ਇਸਦੀਆਂ ਤਕਨੀਕੀ ਸੇਵਾਵਾਂ ਪ੍ਰਸਿੱਧ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਨੇ ਨਿਭਾਅ ਕੇ ਸਮੁੱਚੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਖੇਡ ਕਲੱਬਾਂ ਅੰਦਰ ਕੋਈ ਵੀ ਗਿਲਾ ਸ਼ਿਕਵਾ ਨਹੀਂ ਪੈਦਾ ਹੋਣ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article