12ਵੀਆਂ ਸਾਲਾਨਾ ਤੀਆਂ ਐਲਕ ਗਰੋਵ ਪਾਰਕ ‘ਚ ਮਨਾਈਆਂ ਗਈਆਂ

222
Share

ਸੈਕਰਾਮੈਂਟੋ, 12 ਅਗਸਤ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਆਪਣੀਆਂ 12ਵੀਂਆਂ ਸਾਲਾਨਾ ਤੀਆਂ ਇਸ ਵਾਰ 9 ਅਗਸਤ, ਦਿਨ ਐਤਵਾਰ ਨੂੰ ਹੋਣੀਆਂ ਸਨ। ਪਰ ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਇਸ ਨੂੰ ਵੱਡੇ ਪੱਧਰ ‘ਤੇ ਨਹੀਂ ਮਨਾਇਆ ਗਿਆ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਦੇ ਕੁੱਝ ਕੁ ਮੈਂਬਰਾਂ ਨੇ ਸਾਉਣ ਮਹੀਨੇ ਦੇ ਇਸ ਤੀਆਂ ਦੇ ਤਿਉਹਾਰ ਨੂੰ ਐਲਕ ਗਰੋਵ ਰਿਜਨਲ ਪਾਰਕ ‘ਚ ਮਨਾ ਕੇ ਆਪਣੇ ਚਾਅ ਤੇ ਮਲ੍ਹਾਰ ਪੂਰੇ ਕੀਤੇ। ਆਈਆਂ ਬੀਬੀਆਂ ਨੇ ਬੋਲੀਆਂ ਤੇ ਗਿੱਧਾ ਪਾਇਆ। ਇਸ ਦੌਰਾਨ ਕੋਰੋਨਾਵਾਇਰਸ ਹੋਣ ਕਰਕੇ ਖਾਸ ਅਹਿਤਿਆਤ ਵੀ ਰੱਖੇ ਗਏ। ਭਾਵੇਂਕਿ ਹਾਲਾਤ ਇਸ ਤਰ੍ਹਾਂ ਦੇ ਤਿਉਹਾਰ ਮਨਾਉਣ ਦੇ ਅਨੁਕੂਲ ਨਹੀਂ ਸਨ। ਪਰ ਕਹਿੰਦੇ ਹਨ ਕਿ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ, ਨੱਚ ਲੈ ਗਿੱਧੇ ਵਿਚ ਤੂੰ’।


Share