11 ਅਮਰੀਕੀ ਸਿਆਸਤਦਾਨਾਂ ਖਿਲਾਫ ਚੀਨ ਵੱਲੋਂ ਪਾਬੰਦੀ ਦਾ ਐਲਾਨ

87
Share

ਪੇਈਚਿੰਗ, 11 ਅਗਸਤ (ਪੰਜਾਬ ਮੇਲ)- ਚੀਨ ਨੇ ਅਮਰੀਕਾ ਦੇ 11 ਸਿਆਸਤਦਾਨਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਖਿਲਾਫ਼ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਸੈਨੇਟਰ ਮਾਰਕੋ ਰੂਬੀਓ ਅਤੇ ਟੈੱਡ ਕਰੂਜ਼ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਪੇਈਚਿੰਗ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਨੇ ਸੋਮਵਾਰ ਨੂੰ ਦੱਸਿਆ ਕਿ ਹਾਂਗਕਾਂਗ ਨਾਲ ਸਬੰਧਤ ਮੁੱਦਿਆਂ ‘ਤੇ ਇਨ੍ਹਾਂ 11 ਆਗੂਆਂ ਨੇ ਭੜਕਾਊ ਬਿਆਨਬਾਜ਼ੀ ਕੀਤੀ ਹੈ। ਅਮਰੀਕਾ ਨੇ ਵੀ ਪਿਛਲੇ ਹਫ਼ਤੇ ਹਾਂਗਕਾਂਗ ਅਤੇ ਚੀਨ ਦੇ 11 ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਸੀ, ਜਿਸ ਦੇ ਬਦਲੇ ‘ਚ ਚੀਨ ਨੇ ਇਹ ਕਾਰਵਾਈ ਕੀਤੀ ਹੈ। ਅਮਰੀਕੀ ਸੈਨੇਟਰਾਂ ਜੋਸ਼ ਹਾਉਲੇ, ਟੌਮ ਕੌਟਨ ਅਤੇ ਪ੍ਰਤੀਨਿਧ ਸਭਾ ਦੇ ਕ੍ਰਿਸ ਸਮਿਥ ਦੇ ਨਾਮ ਵੀ ਚੀਨ ਦੀ ਸੂਚੀ ‘ਚ ਸ਼ਾਮਲ ਹਨ। ਰੂਬੀਓ, ਕਰੂਜ਼ ਅਤੇ ਸਮਿਥ ਦੇ ਚੀਨ ਦੌਰੇ ‘ਤੇ ਵੀ ਪਿਛਲੇ ਮਹੀਨੇ ਪਾਬੰਦੀ ਲਗਾਈ ਗਈ ਹੈ।


Share