10ਵੇਂ ਨਾਟਿਅਮ ਮੇਲੇ ਦੇ ਅੰਤਿਮ ਦਿਨ ਨਾਟਕ ‘ਮੈਂ ਭਗਤ ਸਿੰਘ’ ਵੇਖਣ ਲਈ ਦਰਸ਼ਕਾਂ ਦਾ ਜੁਟਿਆ ਵੱਡਾ ਹਜੂਮ

262
Share

ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਵਿੱਚ ਪੇਸ਼ ਪਾਲੀ ਭੁਪਿੰਦਰ ਦੇ ਲਿਖੇ ਨਾਟਕ ਮੈਂ ਭਗਤ ਸਿੰਘ’ ਨਾਲ ਰੰਗ-ਮੰਚ ਮੇਲਾ ਹੋਇਆ ਸਮਾਪਤ

ਨਾਟਕ ਰਾਹੀਂ ਅਮੀਰ ਹੱਥੌਂ ਗਰੀਬ ਦੀ ਲੁੱਟ ਵਿਰੁੱਧ ਚੁੱਕੀ ਆਵਾਜ਼

ਡਾ. ਸਿਰਸਾ ਅਤੇ ਡਾ. ਬਰਾੜ ਵੱਲੋਂ ਬਠਿੰਡਾ ਦੀ ਧਰਤੀ ਤੇ ਕੌਮੀ ਨਾਟਕ ਮੇਲੇ ਦੇ ਸਫਲ ਪ੍ਰਬੰਧਨ ਲਈ ਨਾਟਿਅਮ ਦੀ ਸ਼ਲਾਂਘਾ

ਬਠਿੰਡਾ, 15 ਅਕਤੂਬਰ (ਪੰਜਾਬ ਮੇਲ)- ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਨਾਟਿਅਮ ਬਠਿੰਡਾ ਵੱਲੋਂ ਕਰਵਾਏ ਗਏ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਅੰਤਿਮ ਦਿਨ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਪਾਲੀ ਭੁਪਿੰਦਰ ਦੇ ਲਿਖੇ ਨਾਟਕ ਮੈਂ ਭਗਤ ਸਿੰਘ’ ਨੂੰ ਵੇਖਣ ਲਈ ਦਰਸ਼ਕਾਂ ਦਾ ਵੱਡਾ ਹਜ਼ੂਮ ਪਹੁੰਚਿਆਜਿੰਨਾਂ ਪੂਰੀ ਸ਼ਿੱਦਤ ਲਗਾ ਕੇ ਇਸ ਸ਼ਾਹਕਾਰ ਪੇਸ਼ਕਾਰੀ ਦਾ ਆਨੰਦ ਮਾਣਿਆ। ਨਿਰਦੇਸ਼ਕ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਨਾਟਕ ਵਿੱਚ ਇੱਕ ਗਰੀਬ ਚਾਹ ਦੇ ਖੋਖੇ ਤੇ ਕੰਮ ਕਰਨ ਵਾਲਾ ਬੱਚਾ ਸ. ਭਗਤ ਸਿੰਘ ਬਾਰੇ ਲਿਖੇ ਸਾਹਿਤ ਨੂੰ ਪੜ੍ਹਦਾ ਹੋਇਆ ਖੁਦ ਹੀ ਭਗਤ ਸਿੰਘ ਬਣਨ ਦਾ ਸੁਪਨਾ ਵੇਖ ਲੈਂਦਾ ਹੈ ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਅਮੀਰ ਹੱਥੋਂ ਗਰੀਬ ਦੀ ਲੁੱਟ ਵਿਰੁੱਧ ਆਵਾਜ਼ ਚੁੱਕ ਲੈਂਦਾ ਹੈ।

ਨਾਟਿਅਮ ਦੇ ਪ੍ਰਧਾਨ ਸੁਧਰਸ਼ਨ ਗੁਪਤਾ ਅਤੇ ਸੈਕਟਰੀ ਸੁਰਿੰਦਰ ਕੌਰ ਨੇ ਦੱਸਿਆ ਕਿ ਨਾਟਕ ਮੇਲੇ ਦੇ ਆਖਰੀ ਦਿਨ ਉੱਘੇ ਪੰਜਾਬੀ ਲੇਖਕ ਤੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਅਤੇ ਬਰਾੜ ਅੱਖਾਂ ਦੇ ਹਸਪਤਾਲ ਤੋਂ ਡਾ. ਪੀਐਸ ਬਰਾੜ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਬਠਿੰਡਾ ਦੀ ਧਰਤੀ ਤੇ ਕੌਮੀ ਨਾਟਕ ਮੇਲੇ ਦੇ ਸਫਲ ਪ੍ਰਬੰਧਨ ਲਈ ਨਾਟਿਅਮ ਟੀਮ ਦੀ ਸ਼ਲਾਂਘਾ ਕੀਤੀ।

ਅੰਮ੍ਰਿਤ ਗਿੱਲ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਆਖਰੀ ਨਾਟਕ ਵਿੱਚ ਗੁਰਨੂਰਨਵੀ ਸਰਾਂਬਲਵਿੰਦਰ ਮਾਹਲਬਿਕਰਮਜੀਤ ਸਿੰਘਰਮਨਦੀਪ ਸਿੰਘਮਨਪ੍ਰੀਤ ਕੌਰਵਾਨੀ ਗੋਇਲਅਸ਼ੀਸ਼ ਬਾਤਿਸ਼ਅੰਕੁਸ਼ ਗਰਗਅਮਨਦੀਪ ਕੌਰ ਮਾਨਗੁਰਮੀਤ ਧੀਮਾਨਸਰਤਾਜ ਸਿੰਘਮਨਰਾਜ ਸਿੰਘਹਰਮਨਪ੍ਰੀਤਸਿਕੰਦਰ ਸਿੰਘਰਾਜੀਵ ਲਹੂਆਜਗਮੇਲ ਸਿੰਘਅਮਰਜੋਤ ਸਿੰਘਮਾਸਟਰ ਕਰਨ ਧਨੋਆਮਾਸਟਰ ਵਾਰਿਸ ਮਾਹਲ ਅਤੇ ਮੇਕ-ਅੱਪ ਆਰਟਿਸਟ ਸੁਰਿੰਦਰ ਸੋਹਣਾ ਵੱਲੋਂ ਮਿਲਕੇ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਪਰਿਵਾਰ ਸਮੇਤ ਬਠਿੰਡਾ ਦੇ ਏਡੀਸੀ ਪਰਮਵੀਰ ਸਿੰਘਆਈਏਐਸ, ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਤੇ ਡਿਪਟੀ ਡੀਈਓ ਇਕਬਾਲ ਸਿੰਘ ਬੁੱਟਰ ਉਚੇਚੇ ਤੌਰ ਤੇ ਮੌਜੂਦ ਸਨ।


Share