PUNJABMAILUSA.COM

1 ਦਹਾਕਾ ਲੰਮੀ ਉਡੀਕ ਬਾਅਦ ਪਾਕਿਸਤਾਨੀ ਬੱਚੀ ਹਿਨਾ ਕਰੇਗੀ ਵਤਨ ਵਾਪਸੀ

1 ਦਹਾਕਾ ਲੰਮੀ ਉਡੀਕ ਬਾਅਦ ਪਾਕਿਸਤਾਨੀ ਬੱਚੀ ਹਿਨਾ ਕਰੇਗੀ ਵਤਨ ਵਾਪਸੀ

1 ਦਹਾਕਾ ਲੰਮੀ ਉਡੀਕ ਬਾਅਦ ਪਾਕਿਸਤਾਨੀ ਬੱਚੀ ਹਿਨਾ ਕਰੇਗੀ ਵਤਨ ਵਾਪਸੀ
October 27
05:49 2017

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਮੇਲ)- ਕੇਂਦਰੀ ਜੇਲ੍ਹ ਵਿੱਚ ਬੰਦ 11 ਸਾਲਾ ਪਾਕਿਸਤਾਨੀ ਬੱਚੀ ਹਿਨਾ, ਉਸ ਦੀ ਮਾਂ ਫ਼ਾਤਿਮਾ ਬੀਬੀ ਅਤੇ ਮਾਸੀ ਮੁਮਤਾਜ਼ ਦੀ ਵਤਨ ਵਾਪਸੀ ਸਬੰਧੀ ਲਗਪਗ ਇਕ ਦਹਾਕਾ ਲੰਮੀ ਉਡੀਕ ਖ਼ਤਮ ਹੋਣ ਕੰਢੇ ਹੈ। ਇਹ ਤਿੰਨੋਂ 2 ਨਵੰਬਰ ਨੂੰ ਵਤਨ ਵਾਪਸ ਜਾਣਗੀਆਂ, ਜਿੱਥੇ ਇਹ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੀਆਂ। ਇਨ੍ਹਾਂ ਦੀ ਵਤਨ ਵਾਪਸੀ ਸਬੰਧੀ ਲੋੜੀਂਦੇ ਦਸਤਾਵੇਜ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁਕੰਮਲ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਤਿੰਨਾਂ ਨੂੰ ਅਟਾਰੀ ਵਾਹਗਾ ਜੇਸੀਪੀ ਰਾਹੀਂ ਸੜਕ ਰਸਤੇ ਵਾਪਸ ਵਤਨ ਪਰਤਣ ਦੀ ਆਗਿਆ ਦੇ ਦਿੱਤੀ ਗਈ ਹੈ। ਇਹ ਖੁਲਾਸਾ ਇਨ੍ਹਾਂ ਦੇ ਕੇਸ ਦੀ ਪੈਰਵੀ ਕਰ ਰਹੀ ਵਕੀਲ ਨਵਜੋਤ ਕੌਰ ਚੱਬਾ ਨੇ ਕੀਤਾ ਹੈ। ਚੱਬਾ ਨੂੰ ਜੇਲ੍ਹ ਵਿਭਾਗ ਦੇ ਏਡੀਜੀਪੀ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਵਕੀਲ ਚੱਬਾ ਨੇ ਦੱਸਿਆ ਕਿ ਉਨ੍ਹਾਂ ਬੱਚੀ ਹਿਨਾ ਦੇ ਆਧਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਇਨ੍ਹਾਂ ਦੀ ਜਲਦ ਵਤਨ ਵਾਪਸੀ ਲਈ ਪਹੁੰਚ ਕੀਤੀ ਸੀ। ਇਸ ਤੋਂ ਪਹਿਲਾਂ ਇਹ ਮਾਮਲਾ ਸਰਕਾਰੀ ਵਿਭਾਗਾਂ ਦੀਆ ਫਾਈਲਾਂ ਵਿੱਚ ਲਟਕ ਰਿਹਾ ਸੀ। ਚੱਬਾ ਵੱਲੋਂ ਇਨ੍ਹਾਂ ਪਾਕਿਸਤਾਨੀ ਔਰਤਾਂ ਅਤੇ ਖਾਸ ਕਰਕੇ ਇਥੇ ਜੇਲ੍ਹ ਵਿੱਚ ਹੀ ਪੈਦਾ ਹੋਈ ਬੱਚੀ ਹਿਨਾ ਦੇ ਹੱਕਾਂ ਦੀ ਰਾਖੀ ਲਈ ਇਸ ਕੇਸ ਦੀ ਪੈਰਵੀ ਕੀਤੀ ਗਈ ਸੀ। ਚੱਬਾ ਵੱਲੋਂ ਇਥੇ ਔਰਤ ਸਸ਼ਕਤੀਕਰਨ ਦੇ ਮੰਤਵ ਤਹਿਤ ਜਥੇਬੰਦੀ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਬਟਾਲਾ ਦੀ ਸਵੈ-ਸੇਵੀ ਜਥੇਬੰਦੀ ਸਰਬੱਤ ਦਾ ਭਲਾ ਹਿਊਮੈਨਿਟੀ ਕਲੱਬ ਦੀ ਮਦਦ ਨਾਲ ਫ਼ਾਤਿਮਾ ਬੀਬੀ ਤੇ ਮੁਮਤਾਜ਼ ਨੂੰ ਅਦਾਲਤ ਵੱਲੋਂ ਲਾਇਆ ਗਿਆ ਲਗਪਗ ਚਾਰ ਲੱਖ ਰੁਪਏ ਦਾ ਜੁਰਮਾਨਾ ਵੀ ਅਦਾ ਕੀਤਾ ਹੈ।ਜੇਲ ਵਿੱਚੋਂ ਰਿਹਾਈ ਮਗਰੋਂ 11 ਸਾਲਾ ਬੱਚੀ ਹਿਨਾ ਪਹਿਲੀ ਵਾਰ ਆਪਣੇ ਜੱਦੀ ਘਰ ਤੇ ਵਤਨ ਨੂੰ ਦੇਖੇਗੀ। ਉਸ ਦਾ ਜਨਮ ਇਥੇ ਕੇਂਦਰੀ ਜੇਲ੍ਹ ਵਿੱਚ ਹੀ 2006 ਵਿੱਚ ਹੋਇਆ ਸੀ। ਉਸ ਦੀ ਮਾਂ ਫ਼ਾਤਿਮਾ ਬੀਬੀ ਅਤੇ ਮਾਸੀ ਮੁਮਤਾਜ ਨੂੰ ਭਾਰਤੀ ਪੁਲੀਸ ਨੇ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ ਮਈ 2006 ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਫ਼ਾਤਿਮਾ ਗਰਭਵਤੀ ਸੀ। ਉਹ ਇਥੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਈ ਸੀ। ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਰਾਹੀਂ ਦੋਵੇਂ ਭੈਣਾਂ ਜਦੋਂ ਅਟਾਰੀ ਰੇਲਵੇ ਸਟੇਸ਼ਨ ’ਤੇ ਪੁੱਜੀਆਂ ਤਾਂ ਜਾਂਚ ਦੌਰਾਨ ਇਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਦੋਵਾਂ ਨੂੰ ਦਸ ਸਾਲ ਦੀ ਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਦੋਵਾਂ ਨੇ ਇਹ ਸਜ਼ਾ ਨਵੰਬਰ 2015 ਵਿੱਚ ਮੁਕੰਮਲ ਕਰ ਲਈ ਸੀ, ਪਰ ਹੁਣ ਤਕ ਉਨ੍ਹਾਂ ਦੀ ਰਿਹਾਈ ਤੇ ਵਤਨ ਵਾਪਸੀ ਦਾ ਮਾਮਲਾ ਲਟਕ ਰਿਹਾ ਸੀ।
ਰਿਹਾਈ ’ਚ ਬੱਚੀ ਦੀ ਨਾਗਰਿਕਤਾ ਸੀ ਵੱਡਾ ਅੜਿੱਕਾ
ਫ਼ਾਤਿਮਾ ਬੀਬੀ ਤੇ ਉਸ ਦੀ ਧੀ ਹਿਨਾ ਅਤੇ ਭੈਣ ਮੁਮਤਾਜ ਦੀ ਜੇਲ੍ਹ ’ਚੋਂ ਰਿਹਾਈ ਵਿੱਚ ਵੱਡਾ ਅੜਿੱਕਾ ਬੱਚੀ ਦੀ ਨਾਗਰਿਕਤਾ ਅਤੇ ਜੁਰਮਾਨੇ ਦੀ ਰਕਮ ਦਾ ਭੁਗਤਾਨ ਸੀ। ਨਾਗਰਿਕਤਾ ਵਾਲਾ ਅੜਿੱਕਾ ਪਾਕਿਸਤਾਨੀ ਹਾਈ ਕਮਿਸ਼ਨ ਦੀ ਕੌਂਸਲਰ ਫੌਜੀਆ ਮਨਸੂਰ ਨੇ ਪਿਛਲੇ ਦਿਨੀਂ ਜੇਲ੍ਹ ਦੀ ਫ਼ੇਰੀ ਮੌਕੇ ਉਸ ਨੂੰ ਪਾਕਿਸਤਾਨੀ ਨਾਗਰਿਕਤਾ ਦੇ ਕੇ ਹੱਲ ਕਰ ਦਿੱਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article