#AMERICA

ਅਮਰੀਕਾ ਦੇ ਮੋਨਟਾਨਾ ਰਾਜ ਵਿਚ ਪੁਲ ਢਹਿ ਢੇਰੀ ਹੋ ਜਾਣ ਕਾਰਨ ਰੇਲ ਗੱਡੀ ਦੇ ਕਈ ਟੈਂਕਰ ਦਰਿਆ ਵਿਚ ਡਿੱਗੇ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਸੈਕਰਾਮੈਂਟੋ, 26 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮੋਨਟਾਨਾ ਰਾਜ ਵਿਚ ਇਕ ਪੁਲ ਢਹਿ ਢੇਰੀ ਹੋ ਗਿਆ ਤੇ ਉਸ ਉਪਰੋਂ ਲੱਘ ਰਹੀ ਮਾਲ ਗੱਡੀ ਦੇ ਕਈ ਟੈਂਕਰ ਯੈਲੋਸਟੋਨ ਦਰਿਆ ਵਿਚ ਡਿੱਗ ਜਾਣ ਦੀ ਖਬਰ ਹੈ। ਸਟਿਲਵਾਟਰ ਕਾਊਂਟੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮੋਨਟਾਨਾ ਰੇਲ ਲਿੰਕ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਰੇਲ ਟੈਂਕਰਾਂ ਵਿਚ ਮੋਲਟਨ ਸਲਫਰ ਤੇ ਐਸਫਾਲਟ ਭਰਿਆ ਪਿਆ ਸੀ। ਦੋ ਟੈਂਕਰਾਂ ਵਿਚ ਸੋਡੀਅਮ ਹਾਈਡਰੋਜਨ ਸਲਫੇਟ ਸੀ। ਸਟਿਲਵਾਟਰ ਕਾਊਂਟੀ ਡਿਜਾਸਟਰ ਐਂਡ ਐਮਰਜੈਂਸੀ ਸਰਵਿਸਜ ਅਨੁਸਾਰ ਇਹ ਹਾਦਸਾ ਸਥਾਨਕ ਸਮੇ ਅਨੁਸਾਰ ਸਵੇਰੇ 6 ਵਜੇ ਦੇ ਆਸ ਪਾਸ ਰੀਡ ਪੋਆਇੰਟ ਤੇ ਕੋਲੰਬਸ ਵਿਚਾਲੇ ਬਿਲਿੰਗਜ ਦੇ ਪੱਛਮ ਵਿਚ ਤਕਰੀਬਨ 60 ਮੀਲ ਦੂਰ ਵਾਪਰਿਆ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਜਾਂ ਕਿਸ ਦੇ ਜ਼ਖਮੀ ਹੋਣ ਦੀ ਕੋਈ ਰਿਪਰੋਟ ਨਹੀਂ ਹੈ। ਹਾਦਸੇ ਵਿਚ ਕਈ ਟੈਂਕਰਾਂ ਨੂੰ ਨੁਕਸਾਨ ਪੁੱਜਾ ਹੈ ਤੇ ਉਨਾਂ ਵਿਚੋਂ ਪੈਟਰੋਲੀਅਮ ਪਦਾਰਥ ਰਿਸਣ ਦੀ ਵੀ ਜਾਣਕਾਰੀ ਮਿਲੀ ਹੈ। ਖੇਤਰੀ ਰੇਲ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗੱਡੀ ਦਾ ਅਮਲਾ ਸੁਰੱਖਿਅਤ ਹੈ ਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਰੇਲ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ । ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਯੈਲੋਸਟੋਨ ਦਰਿਆ ਰੇਲ ਪੁਲ ਤੋਂ ਦੂਰ ਰਹਿਣ। ਰਾਜ ਦੇ ਗਵਰਨਰ ਗਰੇਗ ਗਿਆਨਫੋਰਟ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਉਹ ਰੇਲ ਹਾਦਸੇ ਉਪਰੰਤ ਪੈਦਾ ਹੋਏ ਹਾਲਾਤ ਉਪਰ ਨਜਰ ਰਖ ਰਹੇ ਹਨ।

Leave a comment