PUNJABMAILUSA.COM

ਫ਼ਰੈਂਡਸ ਆਫ਼ ਸਿੱਖ ਕਾਕਸ ਨੇ ਭਾਰਤ ‘ਚ ਧਾਰਮਿਕ ਆਜ਼ਾਦੀ ‘ਤੇ ਸੈਨੇਟ ਦਾ ਕੀਤਾ ਸਵਾਗਤ

ਫ਼ਰੈਂਡਸ ਆਫ਼ ਸਿੱਖ ਕਾਕਸ ਨੇ ਭਾਰਤ ‘ਚ ਧਾਰਮਿਕ ਆਜ਼ਾਦੀ ‘ਤੇ ਸੈਨੇਟ ਦਾ ਕੀਤਾ ਸਵਾਗਤ

ਫ਼ਰੈਂਡਸ ਆਫ਼ ਸਿੱਖ ਕਾਕਸ ਨੇ ਭਾਰਤ ‘ਚ ਧਾਰਮਿਕ ਆਜ਼ਾਦੀ ‘ਤੇ ਸੈਨੇਟ ਦਾ ਕੀਤਾ ਸਵਾਗਤ
June 01
10:05 2016

3
ਵਾਸ਼ਿੰਗਟਨ ਡੀ. ਸੀ., 1 ਜੂਨ (ਪੰਜਾਬ ਮੇਲ)- ਫਰੈਂਡਸ ਆਫ਼ ਸਿੱਖ ਕਾਂਗਰੇਸ਼ਨਲ ਕਾਕਸ ਨੇ ਭਾਰਤ ‘ਚ ਧਾਰਮਿਕ ਅਜ਼ਾਦੀ ਦੇ ਮੁੱਦੇ ‘ਤੇ ਆਵਾਜ਼ ਉਠਾਉਣ ਲਈ ਅਮਰੀਕਨ ਸੈਨੇਟ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਅਮਰੀਕਾ ਦੇ ਵੱਖ ਵੱਖ ਸੈਨੇਟਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅਗਾਊਂ ਅਮਰੀਕਾ ਦੌਰੇ ਦੌਰਾਨ ਇਸ ਸਬੰਧੀ ਚਰਚਾ ਕੀਤੀ ਸੀ, ਦੀ ਸ਼ਲਾਘਾ ਕਰਦਿਆਂ ਨਿੱਘਾ ਸਵਾਗਤ ਕੀਤਾ ਹੈ।
ਇਸ ਮੌਕੇ ਫ਼ਰੈਂਡਸ ਆਫ਼ ਸਿੱਖ ਕਾਕਸ ਦੇ ਸ. ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕਾਕਸ ਆਮ ਅਤੇ ਘੱਟ ਗਿਣਤੀ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤ ‘ਚ ਧਾਰਮਿਕ ਆਜ਼ਾਦੀ ਦੀ ਗਿਰਾਵਟ ‘ਤੇ ਅਮਰੀਕਾ ਦੇ ਸੈਨੇਟਰਾਂ ਨੇ ਕਾਫ਼ੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਲੋਕਤੰਤਰ ਦਾ ਪੂਰਨ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਭਾਰਤ ‘ਚ ਘੱਟ ਗਿਣਤੀ ਦੇ ਵਿਰੁੱਧ ਨਸਲੀ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤ ‘ਚ ਘੱਟ ਗਿਣਤੀ ਨਾਲ ਸਬੰਧਿਤ ਲੋਕਾਂ ਦੀ ਜ਼ਿੰਦਗੀ ਅਸੁਰੱਖਿਅਤ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਜਿਸ ਨਾਲ ਘੱਟ ਗਿਣਤੀ ਲੋਕ ਬਹੁਗਿਣਤੀ ਭਾਈਚਾਰੇ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ ਸੈਨੇਟਰ ਕੋਰੀ ਗਾਰਡਨਰ ਨੇ ਕਿਹਾ ਕਿ ਭਾਰਤ ‘ਚ ਧਾਰਮਿਕ ਆਜ਼ਾਦੀ ‘ਤੇ ਵਿਦੇਸ਼ੀ ਕਮੇਟੀ ਨੇ ਅਸਹਿਣਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ ‘ਤੇ ਵੱਖ-ਵੱਖ ਕਲਾਕਾਰਾਂ ਵੱਲੋਂ ਐਵਾਰਡ ਵਾਪਸ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਮੌਕੇ ਵਰਜੀਨੀਆ ਤੋਂ ਸੈਨੇਟਰ ਟਿਮ ਕੈਨ ਨੇ ਕਿਹਾ ਕਿ ਘੱਟ ਗਿਣਤੀ ਦੇ ਮਨੁੱਖੀ ਅਧਿਕਾਰ ਲਈ ਅਮਰੀਕਾ ਦੀ ਇਕ ਟੀਮ ਕੰਮ ਕਰ ਰਹੀ ਸੀ, ਨੂੰ ਹਾਲ ਹੀ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
ਇਸ ਮੌਕੇ ਏਸ਼ੀਆਈ ਮਾਮਲੇ ਕਮੇਟੀ ਦੇ ਮੁੱਖੀ ਨਿਸ਼ਾ ਦੇਸਾਈ ਬਿਸਵਾਲ ਨੇ ਕਿਹਾ ਕਿ ਉਹ ਇਸ ਗੰਭੀਰ ਮੁੱਦੇ ਸਬੰਧੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਗੱਲਬਾਤ ਕਰਕੇ ਸੰਸਦ ‘ਚ ਇਸ ਸਬੰਧੀ ਅਵਾਜ਼ ਉਠਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਓਬਾਮਾ ਪ੍ਰਸ਼ਾਸ਼ਨ ਨੇ ਇਸ ਸੰਜੀਦਾ ਮਸਲੇ ‘ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਘੱਟ ਗਿਣਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਭਾਰਤ ਸਰਕਾਰ ‘ਤੇ ਇਸ ਸਬੰਧੀ ਦਬਾਅ ਬਣਾਉਣਗੇ ਤਾਂ ਜੋ ਇਸ ਪੇਚੀਦਾ ਮਸਲੇ ਸਬੰਧੀ ਯੋਗ ਠੋਸ ਕਦਮ ਉਠਾਉਂਦਿਆਂ ਇਕ ਖਾਸ ਕਾਨੂੰਨ ਬਣਾਇਆ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article