ਜ਼ਿਮਨੀ ਚੋਣ ਜਿੱਤ ਕੇ ਦੇਵ ਸਿੱਧੂ ਬਣੇ ਐਬਟਸਫੋਰਡ ਦੇ ਸਿਟੀ ਕੌਂਸਲਰ

786
Share

ਸਰੀ, 27 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਸਰੀ ਦੇ ਲਾਗਲੇ ਸ਼ਹਿਰ ਐਬਟਸਫੋਰਡ ਵਿਖੇ ਸਿਟੀ ਕੌਂਸਲ ਦੀ ਹੋਈ ਜ਼ਿਮਨੀ ਚੋਣ ਵਿਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਉਮੀਦਵਾਰ ਦੇਵ ਸਿੱਧੂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਇਸ ਚੋਣ ਵਿਚ 7,829 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਦੂਜੇ ਸਥਾਨ ਤੇ ਰਹਿਣ ਵਾਲੇ ਉਨ੍ਹਾਂ ਦੇ ਵਿਰੋਧੀ ਕੋਰਕੀ ਨਿਊਫੈਲਡ ਨੂੰ 2,448 ਵੋਟਾਂ ਮਿਲੀਆਂ ਅਤੇ ਪੰਜਾਬੀ ਭਾਈਚਾਰੇ ਦੇ ਹੀ ਇਕ ਹੋਰ ਉਮੀਦਵਾਰ ਮਨਜੀਤ ਸੋਹੀ 2,302 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ।
ਇਹ ਜ਼ਿਮਨੀ ਚੋਣ, ਕੌਂਸਲਰ ਬਰੂਸ ਬੈਨਮਨ ਵੱਲੋਂ ਅਸਤੀਫਾ ਦੇਣ ਕਾਰਨ ਖ਼ਾਲੀ ਹੋਈ ਸੀਟ ਭਰਨ ਲਈ ਕੀਤੀ ਸੀ ਜਿਸ ਵਿਚ ਦੇਵ ਸਿੱਧੂ ਤੋਂ ਇਲਾਵਾ 8 ਹੋਰ ਉਮੀਦਵਰ ਚੋਣ ਮੈਦਾਨ ਵਿਚ ਸਨ।
ਬਾਕੀ ਉਮੀਦਵਾਰਾਂ ਵਿਚ ਦਾਓ ਟ੍ਰਾਨ ਨੂੰ 1,346, ਟੌਮ ਨੌਰਟਨ ਨੂੰ 1,226, ਡੇਵਿਡ ਮੈਕਲੌਰਨ ਨੂੰ 935, ਏਅਰਡ ਫਲੇਵਲੇ ਨੂੰ 834) ਡੈਨ ਡੈਨਿਲ ਨੂੰ 755 ਅਤੇ ਗਰਡਾ ਪੇਚੇ ਨੂੰ 553 ਵੋਟਾਂ ਮਿਲੀਆਂ।


Share