PUNJABMAILUSA.COM

ਜ਼ਮੀਨ ਵਿਕਰੀ ਮਾਮਲੇ ‘ਚ ਐੱਨ.ਆਰ.ਆਈ. ਨਾਲ 3.25 ਕਰੋੜ ਰੁਪਏ ਦੀ ਠੱਗੀ, ਦੋਸ਼ੀ ਗ੍ਰਿਫ਼ਤਾਰ

ਜ਼ਮੀਨ ਵਿਕਰੀ ਮਾਮਲੇ ‘ਚ ਐੱਨ.ਆਰ.ਆਈ. ਨਾਲ 3.25 ਕਰੋੜ ਰੁਪਏ ਦੀ ਠੱਗੀ, ਦੋਸ਼ੀ ਗ੍ਰਿਫ਼ਤਾਰ

ਜ਼ਮੀਨ ਵਿਕਰੀ ਮਾਮਲੇ ‘ਚ ਐੱਨ.ਆਰ.ਆਈ. ਨਾਲ 3.25 ਕਰੋੜ ਰੁਪਏ ਦੀ ਠੱਗੀ, ਦੋਸ਼ੀ ਗ੍ਰਿਫ਼ਤਾਰ
November 21
10:08 2018

ਮੋਗਾ, 21 ਨਵੰਬਰ (ਪੰਜਾਬ ਮੇਲ)- ਅਹਾਤਾ ਬਦਨ ਸਿੰਘ ਮੋਗਾ ਨਿਵਾਸੀ ਐੱਨ.ਆਰ.ਆਈ. ਗੁਰਚਰਨ ਸਿੰਘ ਨਾਲ ਜ਼ਮੀਨ ਵਿਕਰੀ ਮਾਮਲੇ ‘ਚ 3 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਸ਼ਾਮਲ ਕਥਿਤ ਦੋਸ਼ੀ ਐੱਨ.ਆਰ.ਆਈ. ਕੁਲਦੀਪ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਹਾਲ ਆਬਾਦ ਪਿੰਡ ਰੌਲੀ ਨੂੰ ਐੱਨ.ਆਰ.ਆਈ. ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਐੱਨ.ਆਰ.ਆਈ. ਥਾਣਾ ਮੋਗਾ ਪੁਲਿਸ ਵੱਲੋਂ 16 ਮਈ, 2018 ਨੂੰ ਗੁਰਚਰਨ ਸਿੰਘ ਪੁੱਤਰ ਲਾਭ ਸਿੰਘ ਦੀ ਸ਼ਿਕਾਇਤ ‘ਤੇ ਕੈਨੇਡਾ ਸਿਟੀਜ਼ਨ ਕੁਲਦੀਪ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਲਾਭ ਸਿੰਘ ਹਾਲ ਆਬਾਦ ਅਮਰੀਕਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ਕਿ ਮੇਰੀ ਮਾਤਾ ਹਰ ਕੌਰ ਦੇ ਨਾਂ 8 ਮਰਲੇ 8 ਸਰਸਾਹੀ ਜਗ੍ਹਾ ਕੈਂਪ ਭੀਮ ਨਗਰ ਵਿਚ ਸੀ, ਜਿਸ ਦੀ ਰਜਿਸਟਰੀ ਉਨ੍ਹਾਂ 27 ਜਨਵਰੀ, 1988 ਨੂੰ ਮੇਰੇ ਨਾਂ ਕਰਵਾ ਦਿੱਤੀ ਪਰ ਅਮਰੀਕਾ ਸਿਟੀਜ਼ਨ ਹੋਣ ਕਰ ਕੇ ਇੰਤਕਾਲ ਮੇਰੇ ਨਾਂ ਨਹੀਂ ਹੋ ਸਕਿਆ। ਜਦੋਂ ਮੈਂ ਸਾਲ 2013 ਵਿਚ ਵਾਪਸ ਆਇਆ ਤਾਂ ਮੇਰੀ ਮੁਲਾਕਾਤ ਕੁਲਦੀਪ ਸਿੰਘ ਅਤੇ ਕਰਮਵੀਰ ਸਿੰਘ ਨਾਲ ਹੋਈ, ਜਿਨ੍ਹਾਂ ਨੂੰ ਮੈਂ ਆਪਣੀ ਜਗ੍ਹਾ ਵੇਚਣ ਲਈ ਕਿਹਾ ਕਿ ਉਸ ਜਗ੍ਹਾ ਦੇ ਬਾਹਰ ਤਿੰਨ ਦੁਕਾਨਾਂ ਹਨ ਅਤੇ ਪਿੱਛੇ ਰਿਹਾਇਸ਼ੀ ਪਲਾਟ ਹੈ, ਜਿਸ ‘ਤੇ ਮੇਰਾ ਕੁਲਦੀਪ ਸਿੰਘ ਨਾਲ ਉਕਤ ਜਗ੍ਹਾ ਦਾ ਸੌਦਾ 3 ਕਰੋੜ 60 ਲੱਖ ਵਿਚ ਹੋ ਗਿਆ। ਕੁਲਦੀਪ ਸਿੰਘ ਨੇ ਇਕਰਾਰਨਾਮਾ ਕਰਨ ਸਮੇਂ ਮਨਜੀਤ ਸਿੰਘ ਨਿਵਾਸੀ ਮੋਗਾ ਦੇ ਨਾਂ ਦੇ ਵਿਅਕਤੀ ਨੂੰ ਖੜ੍ਹਾ ਕਰ ਕੇ ਜਾਅਲੀ ਹਸਤਾਖਰ ਜਾਰੀ ਕੀਤੇ ਅਤੇ ਉਸ ਦੇ ਨਾਂ ਦੇ ਦਸਤਖਤ ਕਰ ਦਿੱਤੇ। ਇਕਰਾਰਨਾਮਾ ਸਮੇਂ ਮੈਨੂੰ 35 ਲੱਖ ਰੁਪਏ ਮਿਲੇ । ਕਥਿਤ ਦੋਸ਼ੀ ਨੇ ਮਾਲ ਵਿਭਾਗ ਤੇ ਹੋਰਨਾਂ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੋਈ ਪੈਸੇ ਨਹੀਂ ਦਿੱਤੇ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਹੋਰਨਾਂ ਨਾਲ ਮਿਲ ਕੇ ਉਕਤ ਜਗ੍ਹਾ ਦੀ ਰਜਿਸਟਰੀ ਵੀ ਆਪਣੇ ਨਾਂ ਕਰਵਾ ਲਈ ਅਤੇ ਮੇਰੇ ਨਾਲ 3 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਇਸ ਮਾਮਲੇ ਦੀ ਜਾਂਚ ਥਾਣਾ ਐੱਨ.ਆਰ.ਆਈ. ਮੋਗਾ ਵੱਲੋਂ ਕੀਤੀ ਗਈ। ਉਪਰੰਤ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਉਕਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ‘ਚ ਕਥਿਤ ਦੋਸ਼ੀ ਪੁਲਿਸ ਦੇ ਕਾਬੂ ਨਹੀਂ ਸੀ ਆ ਰਿਹਾ ਅਤੇ ਕੈਨੇਡਾ ਚਲਾ ਗਿਆ ਸੀ, ਜਿਸ ਨੂੰ ਕੈਨੇਡਾ ਤੋਂ ਇੰਡੀਆ ਆਉਣ ਉਪਰੰਤ ਐੱਨ.ਆਰ.ਆਈ. ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਮੁਤਾਬਕ ਕਥਿਤ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article