ਗ਼ਲਤ ਦਸਤਾਵੇਜ਼ਾਂ ਨਾਲ ਸਰਕਾਰੀ ਠੇਕਾ ਲੈਣ ਦੇ ਮਾਮਲੇ ਵਿੱਚ ਪੰਜਾਬੀ ਕਾਰੋਬਾਰੀ ਨੂੰ ਜੇਲ੍ਹ

ਵਾਸ਼ਿੰਗਟਨ, 8 ਜੁਲਾਈ, (ਪੰਜਾਬ ਮੇਲ)-ਅਮਰੀਕਾ ਵਿੱਚ ਪੰਜਾਬੀ ਕਾਰੋਬਾਰੀ ਨੂੰ ਗ਼ਲਤ ਦਸਤਾਵੇਜ਼ਾਂ ਨਾਲ ਸਰਕਾਰੀ ਠੇਕਾ ਲੈਣ ਦੇ ਮਾਮਲੇ ਵਿੱਚ 15 ਮਹੀਨੇ ਲਈ ਜੇਲ੍ਹ ਦੀ ਹਵਾ ਖਾਣੀ ਹੋਵੇਗੀ। 61 ਸਾਲ ਦੇ ਤਰਸੇਮ ਸਿੰਘ ਉੱਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਵਿੱਚੋਂ ਛੇ ਮਿਲੀਅਨ ਡਾਲਰ ਦਾ ਠੇਕਾ ਗ਼ਲਤ ਦਸਤਾਵੇਜ਼ਾਂ ਦੇ ਆਧਾਰ ਉੱਤੇ ਹਾਸਲ ਕੀਤਾ। ਤਰਸੇਮ ਸਿੰਘ ਵਰਜੀਨੀਆ ਵਿੱਚ ਕਾਰੋਬਾਰ ਕਰਦਾ ਹੈ। ਇਸ ਪੂਰੇ ਮਾਮਲੇ ਵਿੱਚ ਉਸ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਅਦਾਲਤ ਨੇ ਦੋਸ਼ੀ ਐਲਾਨਿਆ ਸੀ। ਅਦਾਲਤ ਨੇ ਸਜ਼ਾ ਦੇ ਨਾਲ ਤਰਸੇਮ ਸਿੰਘ ਨੂੰ 25 ਹਜ਼ਾਰ ਡਾਲਰ ਦਾ ਜ਼ੁਰਮਾਨਾ ਤੇ ਇੱਕ ਲੱਖ 19 ਹਜ਼ਾਰ ਡਾਲਰ ਸਰਕਾਰ ਨੂੰ ਵਾਪਸ ਦੇਣ ਦਾ ਆਦੇਸ਼ ਵੀ ਦਿੱਤਾ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਤਰਸੇਮ ਸਿੰਘ ਨੂੰ ਤਿੰਨ ਸਾਲ ਸਮਾਜ ਸੇਵਾ ਵੀ ਕਰਨੀ ਹੋਵੇਗੀ। ਠੱਗੀ ਦੀ ਪੂਰੀ ਸਾਜ਼ਿਸ਼ ਵਿੱਚ ਤਰਸੇਮ ਸਿੰਘ ਦੀ ਪਤਨੀ ਨੇ ਵੀ ਆਪਣੇ ਪਤੀ ਦਾ ਸਾਥ ਦਿੱਤਾ। ਤਰਸੇਮ ਸਿੰਘ ਦੀ ਕੰਪਨੀ ਨੇ ਜਿਸ ਚੀਜ਼ ਦਾ ਠੇਕਾ ਲਿਆ, ਉਸ ਨੇ ਅਮਰੀਕਾ ਵਿੱਚ ਆਰਥਿਕ ਤੌਰ ਉੱਤੇ ਕਮਜ਼ੋਰ ਤੇ ਹੋਰ ਵਰਗਾਂ ਲਈ ਘਰ ਬਣਾ ਕੇ ਦੇਣੇ ਸਨ।
There are no comments at the moment, do you want to add one?
Write a comment