PUNJABMAILUSA.COM

‘ਖ਼ਾਸ ਲੋਕਾਂ’ ਨੂੰ ਹਵਾਈ ਸਹੂਲਤ ਦੇਣ ਲਈ ਖ਼ਜ਼ਾਨੇ ‘ਚੋਂ ਗੱਫੇ

‘ਖ਼ਾਸ ਲੋਕਾਂ’ ਨੂੰ ਹਵਾਈ ਸਹੂਲਤ ਦੇਣ ਲਈ ਖ਼ਜ਼ਾਨੇ ‘ਚੋਂ ਗੱਫੇ

‘ਖ਼ਾਸ ਲੋਕਾਂ’ ਨੂੰ ਹਵਾਈ ਸਹੂਲਤ ਦੇਣ ਲਈ ਖ਼ਜ਼ਾਨੇ ‘ਚੋਂ ਗੱਫੇ
March 14
10:05 2018

ਬਠਿੰਡਾ, 14 ਮਾਰਚ (ਪੰਜਾਬ ਮੇਲ)- ਹਵਾਈ ਜਹਾਜ਼ ‘ਚ ‘ਆਮ ਆਦਮੀ’ ਨਹੀਂ, ਹੁਣ ਸਰਕਾਰੀ ਖ਼ਜ਼ਾਨਾ ਉੱਡੇਗਾ। ਕਿਸੇ ਵੀ ਹਵਾਬਾਜ਼ੀ ਕੰਪਨੀ ਨੂੰ ਤੰਗੀ ਨਾ ਝੱਲਣੀ ਪਵੇ, ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਇਨ੍ਹਾਂ ਦਾ ਬੋਝ ਚੁੱਕਿਆ ਜਾਣਾ ਹੈ। ਹਾਲਾਂਕਿ ਪੰਜਾਬ ਦਾ ਵਿੱਤੀ ਸੰਕਟ ਕਿਸੇ ਤੋਂ ਲੁਕਿਆ ਨਹੀਂ ਪ੍ਰੰਤੂ ਹਵਾਬਾਜ਼ੀ ਕੰਪਨੀਆਂ ਦਾ ਹਰ ਘਾਟਾ ਸਰਕਾਰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਅਪਰੈਲ 2017 ਤੋਂ ਖੇਤਰੀ ਸੰਪਰਕ ਸਕੀਮ-ਉਡਾਣ ਸ਼ੁਰੂ ਕੀਤੀ ਗਈ ਹੈ। ਮੋਦੀ ਦਾ ਨਾਅਰਾ ਹੈ ਕਿ ‘ਉੱਡੇ ਦੇਸ਼ ਕਾ ਆਮ ਨਾਗਰਿਕ’। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਹੁਣ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ‘ਚ ਉੱਡੇਗਾ। ਇਸ ਤਹਿਤ ਬਠਿੰਡਾ ਤੇ ਲੁਧਿਆਣਾ ਹਵਾਈ ਅੱਡੇ ਤੋਂ ਉਡਾਣਾਂ ਚਾਲੂ ਹਨ, ਜਦੋਂਕਿ ਪਠਾਨਕੋਟ ਤੇ ਆਦਮਪੁਰ ਹਵਾਈ ਅੱਡੇ ਤੋਂ ਇਸੇ ਮਹੀਨੇ ਉਡਾਣ ਸ਼ੁਰੂ ਹੋਵੇਗੀ। ਕੇਂਦਰੀ ਹਵਾਬਾਜ਼ੀ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਲਈ ਹਵਾਈ ਕੰਪਨੀਆਂ ਨੂੰ ਮੋਟਾ ਗੱਫਾ ਮਿਲੇਗਾ। ਕਿਸੇ ਵੀ ਹਵਾਈ ਉਡਾਣ ਵਿਚ ਪੰਜਾਹ ਫ਼ੀਸਦੀ ਸੀਟਾਂ ਖ਼ਾਲੀ ਰਹਿਣ ਦੀ ਸੂਰਤ ਵਿਚ ਇਨ੍ਹਾਂ ਸੀਟਾਂ ਦਾ ਖਰਚਾ ਸਰਕਾਰੀ ਖ਼ਜ਼ਾਨਾ ਚੁੱਕੇਗਾ। ਮਤਲਬ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸਬਸਿਡੀ ਦੇ ਰੂਪ ਵਿਚ ਪੈਸਾ ਦੇਵੇਗੀ। ਮੰਤਰਾਲੇ ਅਨੁਸਾਰ ਪੰਜਾਬ ਚੋਂ ਇਨ੍ਹਾਂ ਉਡਾਣਾਂ ਦੀ ਅਨੁਮਾਨਿਤ ਸਾਲਾਨਾ ਸਬਸਿਡੀ (ਵੀ.ਜੀ.ਐੱਫ.) 21.95 ਕਰੋੜ ਬਣੇਗੀ।
ਖੇਤਰੀ ਸੰਪਰਕ ਸਕੀਮ ਤਹਿਤ ਇਸ ਸਬਸਿਡੀ ਦੀ 80 ਫ਼ੀਸਦੀ ਰਾਸ਼ੀ ਕੇਂਦਰ ਅਤੇ 20 ਫ਼ੀਸਦੀ ਰਾਸ਼ੀ ਪੰਜਾਬ ਸਰਕਾਰ ਦੇਵੇਗੀ। ਮੰਤਰਾਲੇ ਦੇ ਅਨੁਮਾਨ ਅਨੁਸਾਰ ਬਠਿੰਡਾ-ਦਿੱਲੀ ਹਵਾਈ ਉਡਾਣ ਦੀ ਅਨੁਮਾਨਿਤ ਸਬਸਿਡੀ 8.46 ਕਰੋੜ, ਜਦੋਂਕਿ ਲੁਧਿਆਣਾ ਦਿੱਲੀ ਉਡਾਣ ਦੀ 5.15 ਕਰੋੜ ਬਣੇਗੀ। ਲੁਧਿਆਣਾ ਤੋਂ ਇੱਕ ਹੋਰ ਉਡਾਣ ਮਾਰਚ ਮਹੀਨੇ ‘ਚ ਹੀ ਸ਼ੁਰੂ ਹੋਣੀ ਹੈ, ਜਿਸ ਦੀ ਅਨੁਮਾਨਿਤ ਰਾਸ਼ੀ 2.31 ਕਰੋੜ ਬਣਦੀ ਹੈ।
ਪਠਾਨਕੋਟ ਦਿੱਲੀ ਉਡਾਣ ਦੀ ਅਨੁਮਾਨਿਤ ਸਬਸਿਡੀ 6.03 ਕਰੋੜ ਰੱਖੀ ਗਈ ਹੈ ਅਤੇ ਇਹ ਉਡਾਣ ਇਸੇ ਮਹੀਨੇ ਚਾਲੂ ਹੋਣੀ ਹੈ। ਬਠਿੰਡਾ-ਜੰਮੂ ਉਡਾਣ ਲਈ ਹਾਲੇ ਸਬਸਿਡੀ ਰੱਖੀ ਜਾਣੀ ਹੈ। ਆਦਮਪੁਰ-ਦਿੱਲੀ ਲਈ ਸਪਾਈਸ ਜੈੱਟ ਵੱਲੋਂ ਇਸ ਮਹੀਨੇ ਹੀ ਉਡਾਣ ਸ਼ੁਰੂ ਕੀਤੀ ਜਾਣੀ ਹੈ, ਜਿਸ ਨੂੰ 20 ਸੀਟਾਂ ਦੀ ਸਬਸਿਡੀ ਮਿਲੇਗੀ। ਬਠਿੰਡਾ-ਦਿੱਲੀ ਉਡਾਣ ਹਫ਼ਤੇ ‘ਚ ਤਿੰਨ ਦਿਨ ਚੱਲ ਰਹੀ ਹੈ। ਦਿਨ ਵਧਦੇ ਹਨ, ਤਾਂ ਸਬਸਿਡੀ ਦੀ ਰਾਸ਼ੀ ਵੀ ਵਧੇਗੀ। ਜਦੋਂ ਵੀ ਇਨ੍ਹਾਂ ਉਡਾਣਾਂ ‘ਚ ਸੀਟਾਂ ਖ਼ਾਲੀ ਰਹਿਣਗੀਆਂ, ਤਾਂ ਉਸ ਦਾ ਖਰਚਾ ਸਰਕਾਰੀ ਖ਼ਜ਼ਾਨਾ ਭਰੇਗਾ। ਕੇਂਦਰ ਸਰਕਾਰ ਵੱਲੋਂ ਖੇਤਰੀ ਸੰਪਰਕ ਸਕੀਮ ਤਹਿਤ 10 ਵਰ੍ਹਿਆਂ ਲਈ ਖ਼ਾਲੀ ਰਹੀਆਂ ਸੀਟਾਂ ‘ਤੇ 80 ਫ਼ੀਸਦੀ ਸਬਸਿਡੀ ਅਤੇ ਸਰਵਿਸ ਟੈਕਸ ਛੋਟ ਤੋਂ ਇਲਾਵਾ ਦੋ ਫ਼ੀਸਦੀ ਕੇਂਦਰੀ ਟੈਕਸ ਵਿਚ ਰਿਆਇਤ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇਹ ਸਬਸਿਡੀ ਦੇਣ ਲਈ ‘ਖੇਤਰੀ ਸੰਪਰਕ ਫ਼ੰਡ’ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਵਾਈ ਕੰਪਨੀ ਨੂੰ ਵੈਟ ਜਾਂ ਜੀ.ਐੱਸ.ਟੀ. ਵਿਚ ਇੱਕ ਫ਼ੀਸਦੀ ਛੋਟ ਦਿੱਤੀ ਜਾਵੇਗੀ। ਰਾਜ ਸਰਕਾਰ ਵੱਲੋਂ ਹਵਾਈ ਅੱਡਿਆਂ ਤੇ ਲੈਂਡਿੰਗ ਅਤੇ ਪਾਰਕਿੰਗ ਮੁਫ਼ਤ ਵਿਚ ਦਿੱਤੀ ਜਾਣੀ ਹੈ। ਬਿਜਲੀ, ਪਾਣੀ ਤੇ ਹੋਰ ਸਹੂਲਤਾਂ ਰਿਆਇਤੀ ਦਰਾਂ ‘ਤੇ ਦਿੱਤੀਆਂ ਜਾਣਗੀਆਂ।
ਹਵਾਈ ਅੱਡਿਆਂ ਦੀ ਸੁਰੱਖਿਆ ਦੇ ਬਦਲੇ ਵੀ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਮਿਲੇਗਾ। ਬਠਿੰਡਾ ਦੇ ਹਵਾਈ ਅੱਡੇ ‘ਤੇ ਕਰੀਬ 34 ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਹੋਮਗਾਰਡ ਦੇ ਜਵਾਨ ਵੀ ਤਾਇਨਾਤ ਹਨ। ਇਨ੍ਹਾਂ ਦਾ ਖਰਚਾ ਸਮੇਤ ਤਨਖ਼ਾਹ ਕਰੀਬ ਦੋ ਕਰੋੜ ਸਾਲਾਨਾ ਬਣਦਾ ਹੈ। ਕੇਂਦਰ ਅਤੇ ਰਾਜ ਸਰਕਾਰ ਨੇ ਇਸ ਤੋਂ ਪਹਿਲਾਂ 40 ਕਰੋੜ ਰੁਪਏ ਹਵਾਈ ਅੱਡੇ ਦੀ ਉਸਾਰੀ ਅਤੇ ਸੜਕਾਂ ਆਦਿ ‘ਤੇ ਖ਼ਰਚ ਕੀਤੇ ਹਨ।
ਗੱਠਜੋੜ ਸਰਕਾਰ ਸਮੇਂ ਇਨ੍ਹਾਂ ਉਡਾਣਾਂ ਦੇ ਕੇਂਦਰ ਨਾਲ ਇਕਰਾਰ ਹੋਏ ਹਨ, ਜੋ ‘ਆਮ ਆਦਮੀ’ ਲਈ ਕਿਸੇ ਪੱਖੋਂ ਲਾਹੇ ਵਾਲੇ ਨਹੀਂ। ਉਂਜ, ਹਵਾਈ ਸਹੂਲਤ ਨਾਲ ਕਾਰੋਬਾਰੀ ਲੋਕਾਂ ਨੂੰ ਜ਼ਰੂਰ ਫ਼ਾਇਦਾ ਮਿਲ ਰਿਹਾ ਹੈ। ਜਨਤਕ ਆਗੂ ਐਡਵੋਕੇਟ ਐੱਨ.ਕੇ. ਜੀਤ ਅਤੇ ਸਿਦਕ ਫੋਰਮ ਦੇ ਸਾਧੂ ਰਾਮ ਕੁਸ਼ਲਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਸਰਕਾਰਾਂ ਵੱਲੋਂ ‘ਆਮ ਆਦਮੀ’ ਦੇ ਬਹਾਨੇ ‘ਖ਼ਾਸ ਲੋਕਾਂ’ ਨੂੰ ਹਵਾਈ ਸਹੂਲਤ ਦੇਣ ਲਈ ਖ਼ਜ਼ਾਨੇ ‘ਚੋਂ ਗੱਫੇ ਦਿੱਤੇ ਗਏ ਹਨ, ਜਦੋਂ ਕਿ ‘ਆਮ ਆਦਮੀ’ ਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਹੈ। ਪੰਜਾਬ ਸਰਕਾਰ ਸ਼ਹਿਰਾਂ ਦੇ ਬੱਸ ਅੱਡਿਆਂ ਦੀ ਹਾਲਤ ਹੀ ਸੁਧਾਰ ਦੇਵੇ, ਇਹੋ ਕਾਫ਼ੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

Read Full Article
    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article