PUNJABMAILUSA.COM

ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀਓਗ੍ਰਾਫੀ ਖਿਲਾਫ ਰੋਸ

ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀਓਗ੍ਰਾਫੀ ਖਿਲਾਫ ਰੋਸ

ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀਓਗ੍ਰਾਫੀ ਖਿਲਾਫ ਰੋਸ
February 07
20:59 2016

Jaspal Singh Pandhi copy
ਸਿੱਖ ਪੰਥ ਦੀ ਨਾਮਵਰ ਇਤਿਹਾਸਕ ਸੰਸਥਾ ਵਿੱਚ ਅਜਿਹਾ ਕਾਰਾ ਨਿੰਦਣਯੋਗ: ਇਕਵਾਕ ਸਿੰਘ ਪੱਟੀ
ਕਾਲਜ ਦਾ ਅਕਸ ਧੁੰਧਲਾ ਕਰਨ ਲਈ ਯਤਨਸ਼ੀਲ਼ ਤਾਕਤਾਂ ਤੋਂ ਸੁਚੇਤ ਹੋਇਆ ਜਾਵੇ: ਜਸਪਾਲ ਸਿੰਘ ਪਾਂਧੀ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਮੇਲ)- ਬੀਤੇ ਦਿਨੀਂ ਯੂ-ਟਿਊਬ ਤੇ ਰੇਸ਼ਮ ਅਨਮੋਲ ਨਾਮੀ ਗਾਇਕ ਦਾ ਗੀਤ ਜਾਰੀ ਹੋਇਆ ਹੈ, ਜਿਸਦੀ ਵੀਡੀਉਗ੍ਰਾਫੀ ਦਾ ੮੦ ਫੀਸਦੀ ਹਿੱਸਾ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿੱਚ ਫਿਲਮਾਇਆ ਗਿਆ ਹੈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਨੌਜਵਾਨ ਆਗੂ ਅਤੇ ਲੇਖਕ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਉਕਤ ਗੀਤ ਵਿੱਚ ਅਸਿੱਧੇ ਤੌਰ ਤੇ ਇਸ਼ਕ ਮਿਜਾਜੀ ਅਤੇ ਨਸ਼ਿਆਂ ਨੂੰ ਉਤਸ਼ਾਹਤ ਕੀਤਾ ਗਿਆ ਹੈ ਅਤੇ ਬਿਨ੍ਹਾਂ ਦੇਰੀ ਖਾਲਸਾ ਕਾਲਜ ਸਮੇਤ ਹੋਰਨਾਂ ਵਿਦਿੱਅਕ ਸੰਸਥਾਵਾਂ ਵਿੱਚ ਫਿਲਮੀ ਪ੍ਰਮੋਸ਼ਨ ਅਤੇ ਗੀਤਾਂ ਦੀ ਵੀਡੀਉਗ੍ਰਾਫੀ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਕਿ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਜੇਹਾਦ ਛੇੜਨ ਵਾਲੇ ਨਿਰਮਾਤਾਵਾਂ ਨੂੰ ਰੋਕਿਆ ਜਾ ਸਕੇ। ਇਤਿਹਾਸ ਦੇ ਪਤਰੇ ਫਰੋਲਿਦਆਂ ਸ. ਪੱਟੀ ਨੇ ਕਿਹਾ ਕਿ ਸੰਨ ੧੮੭੭ ਵਿੱਚ ਸਿੱਖ ਕੌਮ ਦੀ ਵਿਰਾਸਤ ਅੰਮ੍ਰਿਤਸਰ ਦੇ ਖਾਲਸਾ ਖਾਲਜ ਦਾ ਮਤਾ ਪਾਸ ਕਰਕੇ ੧੩ ਸਾਲ ਬਾਅਦ ਚੀਫ ਖਾਲਸਾ ਦੀਵਾਨ, ਸਿੰਘ ਸਭਾ ਲਹਿਰ ਅਤੇ ਸਮੇਂ ਦਾ ਨਾਮਵਾਰ ਸਿੱਖ ਵਿਦਵਾਨਾਂ ਦੀ ਮਿਹਨਤ ਨਾਲ ਉਸ ਵੇਲੇ ਦੇ ਗਵਰਨਰ ਨੂੰ ੪੮,੬੯੪ ਦੇ ਲਗਭਗ ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਖਾਲਸਾ ਕਾਲਜ ਖੋਲਣ੍ਹ ਲਈ ਕਿਹਾ ਗਿਆ ਸੀ ਅਤੇ ਪਿੰਡ ਕੋਟ ਸਈਦ (ਕੋਟ ਖਾਲਸਾ) ਦੇ ਲੋਕਾਂ ਨੇ ੩੬੪ ਏਕੜ ਦੇ ਕਰੀਬ ਜ਼ਮੀਨ ਦਾਨ ਕਰਕੇ ਕਾਲਜ ਦਾ ਮੁੱਢ ਬੰਨ੍ਹਿਆ ਸੀ। ਜਦੋਂ ਇਹ ਕਾਲਜ ਉਸਾਰੀ ਵੱਲ ਵੱਧ ਰਿਹਾ ਸੀ ਤਾਂ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਤਾਂ ਸਿੱਖ ਲੀਡਰਾਂ ਦੀ ਅਪੀਲ ਤੇ ਹਰ ਕਿਸਾਨ ਪਰਿਵਾਰ ਨੇ ਖੁਸ਼ੀ ਖੁਸੀ ਦੋ ਆਨੇ ਫੀ-ਏਕੜ ਸੈੱਸ ਦਿੱਤਾ ਸੀ। ਤਾਂ ਕਿ ਇੱਥੋਂ ਸਿੱਖ ਪਨੀਰੀ ਪੈਦਾ ਹੋ ਕੇ ਸਮੁੱਚੇ ਸੰਸਾਰ ਵਿੱਚ ਸਿੱਖੀ ਦੀ ਖੁਸਬੋ ਵੰਡਣ ਦੇ ਕਾਬਲ ਹੋ ਸਕੇ। ਇਸ ਬਾਬਤ ਮਲੇਸ਼ੀਆ ਗੁਰੂ ਘਰ ਦੇ ਕਥਾਵਾਚਕ ਭਾਈ ਜਸਪਾਲ ਸਿੰਘ ਪਾਂਧੀ ਨੇ ਫੋਨ ਤੇ ਗੱਲਬਾਤ ਕਰਿਦਆਂ ਕਿਹਾ ਕਿ ਖਾਲਸਾ ਕਾਲਜ ਨੂੰ ਇੱਕ ਅਜਿਹੀ ਨਰਸਰੀ ਕਿਹਾ ਜਾਂਦਾ ਹੈ ਜਿੱਥੇ ਵਿਦਿਆਰਥੀਆਂ ਦੀ ਵੱਖ ਵੱਖ ਯੋਗਤਾ ਨੂੰ ਨਿਖਾਰਿਆ ਜਾਂਦਾ ਹੈ, ਜਿਥੇ ਕਈ ਯੂਨੀਵਰਸਿਟੀਆਂ ਦੇ ਚਾਂਸਲਰ, ਕੌਮਾਂਤਰੀ ਪ੍ਰਸਿੱਧ ਖਿਡਾਰੀ, ਮੰਤਰੀ, ਫੌਜ ਮੁੱਖੀ, ਰਾਜਨੀਤਿਕ, ਵਿਦਵਾਨ, ਲੇਖਕ, ਕਵੀ, ਅਧਿਆਪਕ, ਪਿੰ੍ਰਸੀਪਲ, ਚੋਟੀ ਦੇ ਪ੍ਰਸਿੱਧ ਡਾਕਟਰ ਆਦਿ ਪੈਦਾ ਕੀਤੇ ਹੋਣ, ਉਸ ਕਾਲਜ ਵਿੱਚ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਗੀਤਾਂ ਦੀ ਵੀਡੀਉ ਸੰਸਾਰ ਨੂੰ ਵਿਖਾਈ ਜਾਵੇ ਤਾਂ ਇਹ ਸਮੁੱਚੀ ਕਾਲਜ ਕਮੇਟੀ ਸਮੇਤ ਸਾਡੇ ਸਾਰਿਆਂ ਵਾਸਤੇ ਅਫਸੋਸਨਾਕ ਹੈ। ਸ. ਪੱਟੀ ਅਤੇ ਸ. ਪਾਂਧੀ ਨੇ ਸਾਂਝੇ ਤੌਰ ਤੇ ਕਿਹਾ ਕਾਲਜ ਪ੍ਰਬੰਧਕ ਕਮੇਟੀ ਇਸ ਵਿਸ਼ੇ ਤੇ ਜ਼ਰੂਰ ਸੋਚਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਾਲਜ ਦਾ ਅਕਸ ਧੁੰਧਲਾ ਕਰਨ ਲਈ ਯਤਨਸ਼ੀਲ਼ ਤਾਕਤਾਂ ਤੋਂ ਸੁਚੇਤ ਰਿਹਾ ਜਾ ਸਕੇ। ਇਸ ਮੌਕੇ ਸ. ਭੁਪਿੰਦਰ ਸਿੰਘ, ਸ. ਪਵਿੱਤਰਜੀਤ ਸਿੰਘ ਰਤਨ, ਸ. ਸਤਿੰਦਰਬੀਰ ਸਿੰਘ ਲਾਡੀ, ਸ. ਇਕਬਾਲ ਸਿੰਘ, ਸ. ਦਮਨਦੀਪ ਸਿੰਘ, ਸ. ਸਮਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article