ਹੱਤਿਆ ਦੇ ਦੋਸ਼ ‘ਚ ਅਮਰੀਕੀ ਨਾਗਰਿਕ ਨੂੰ ਮਿਲੀ 20 ਸਾਲ ਦੀ ਸਜ਼ਾ

January 29
21:12
2016
ਸੋਲ, 29 ਜਨਵਰੀ (ਪੰਜਾਬ ਮੇਲ) – ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਅਮਰੀਕੀ ਨਾਗਰਿਕ ਨੂੰ ਇਕ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਾਗਰਿਕ ਆਰਥਜਾਨ ਪੈਟਸਰਨ ਦੇ ਵਿਰੁੱਧ 1997 ‘ਚ ਬਰਗਰ ਕਿੰਗ ਰੈਸਤਰਾਂ ‘ਚ ਦੱਖਣੀ ਕੋਰੀਆਈ ਵਿਦਿਆਰਥੀ ਦੀ ਹੱਤਿਆ ਦਾ ਦੋਸ਼ ਸੀ। ਮਾਮਲੇ ਨਾਲ ਜੁੜੇ ਇਕ ਹੋਰ ਅਮਰੀਕੀ ਨਾਗਰਿਕ ਨੂੰ ਬਰੀ ਹੋਣ ਤੋਂ ਬਾਅਦ ਉਸ ਦੀ ਹਵਾਲਗੀ ਅਮਰੀਕਾ ਤੋਂ ਕੀਤੀ ਗਈ ਸੀ। ਉਸ ‘ਤੇ 22 ਸਾਲ ਚੋ ਜੋਂਗਮਿਲ ਦੀ ਹੱਤਿਆ ਦਾ ਦੋਸ਼ ਸੀ। ਦੱਖਣੀ ਕੋਰੀਆਈ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸੈਨਾ ਦੇ ਇਕ ਕਾਂਟਰੈਕਟਰ ਦਾ ਵੇਟਾ ਆਰਥਰ ਜਾਨ ਪੈਟਰਸਨ ਹੱਤਿਆ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ। ਪੈਟਰਸਨ ਦੀ ਹਵਾਲਗੀ ਲਾਸ ਏਜੰਲਸ ਤੋਂ ਪਿਛਲੇ ਸਾਲ ਕੀਤੀ ਗਈ ਸੀ। ਅਦਾਲਤ ਨੇ ਪਹਿਲਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਸੀ ਪਰ ਹੱਤਿਆ ਦੇ ਸਮੇਂ ਉਸ ਦੀ ਉਮਰ 18 ਸਾਲ ਹੋਣ ਕਾਰਨ ਇਸ ਨੂੰ ਘਟਾ ਕੇ 20 ਸਾਲ ਕਰ ਦਿੱਤਾ ਗਿਆ ਹੈ।
There are no comments at the moment, do you want to add one?
Write a comment