PUNJABMAILUSA.COM

ਹੋਰ ਮਜ਼ਬੂਤ ਹੋਈ ਕੈਨੇਡਾ ਅਤੇ ਅਮਰੀਕਾ ਦੀ ਸਾਂਝ : ਟਰੂਡੋ

ਹੋਰ ਮਜ਼ਬੂਤ ਹੋਈ ਕੈਨੇਡਾ ਅਤੇ ਅਮਰੀਕਾ ਦੀ ਸਾਂਝ : ਟਰੂਡੋ

ਹੋਰ ਮਜ਼ਬੂਤ ਹੋਈ ਕੈਨੇਡਾ ਅਤੇ ਅਮਰੀਕਾ ਦੀ ਸਾਂਝ   : ਟਰੂਡੋ
March 11
21:14 2016

am
ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਬਿਆਨ ਵਿਚ ਅੱਜ ਕਿਹਾ ਕਿ, “ਮੇਰੇ ਅਤੇ ਬਰਾਕ ਓਬਾਮਾ ਦਰਮਿਆਨ ਹੋਈ ਮੀਟਿੰਗ ਕਾਰਗਰ ਰਹੀ। ਅਸੀਂ ਅੱਜ ਉਨ੍ਹਾਂ ਨੁਕਤਿਆਂ ‘ਤੇ ਵਿਚਾਰ ਚਰਚਾ ਕੀਤੀ, ਜਿਨ੍ਹਾਂ ਦੀ ਸਹਾਇਤਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੋਕ-ਕਾਰਬਨ ਆਰਥਿਕਤਾ ਵਿਚ ਤਬਦੀਲ ਕਰਨ, ਤੇਜ਼ੀ ਨਾਲ ਦੇਸ਼ ਦੀ ਤਰੱਕੀ ਹੋਣ, ਨੌਕਰੀਆਂ ਪੈਦਾ ਕਰਨ ਅਤੇ ਇੱਥੇ ਵਾਸ ਵਾਲਿਆਂ ਲਈ ਵੱਖ ਵੱਖ ਕਿਸਮ ਦੇ ਮੌਕੇ ਪੈਦਾ ਕੀਤੇ ਜਾ ਸਕਣਗੇ।”
ਇਸ ਮੀਟਿੰਗ ਦੌਰਾਨ ਹੀ ਪ੍ਰਧਾਨ ਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕਲਾਈਮੇਟ ਚੇਂਜ ਦੇ ਵਿਰੋਧ ਵਿਚ ਵਿਸ਼ਵ ਪੱਧਰ ‘ਤੇ ਕੀਤੀ ਗਈ ਪੈਰਿਸ ਸੰਧੀ ਵਿਚ ਵੀ ਉਪਚਾਰਿਕ ਤੌਰ ‘ਤੇ ਸ਼ਾਮਿਲ ਹੋਣ ਦੀ ਹਾਮੀ ਭਰੀ ਗਈ, ਜਿਸਦੇ ਨਾਲ ਹੀ ਦੇਸ਼ ਵਿਚ ਮੀਥੇਨ, ਹਾਈਡ੍ਰੌਫ਼ਲੋਰੋਕਾਰਬਨ ਅਤੇ 5ਗ੍ਰੀਨਹਾਊਸ ਗੈਸਾਂ ਦੇ ਉਤਪਾਦਨ ਵਿਚ ਕਮੀ ਲਿਆਉਣ ਸੰਬੰਧੀ ਲੋੜੀਂਦੇ ਫ਼ੈਸਲੇ ਲੈਣ ਲਈ ਸਹਿਮਤੀ ਜਤਾਈ ਗਈ।
ਇਸਦੇ ਨਾਲ ਹੀ ਦੋਹੇਂ ਦੇਸ਼ਾਂ ਵੱਲੋਂ ਆਰਕਟਿਕ ਇਕਾਨਮੀ ਵਿਚ ਸੰਤੁਲਨ ਲਿਆਉਣ ਲਈ ਇਕ ਨਵੀਂ ਸਾਂਝ ਕਾਇਮ ਕਰਨ ਦਾ ਵੀ ਅਹਿਦ ਕੀਤਾ ਗਿਆ। ਦੋਹੇਂ ਦੇਸ਼ਾਂ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਕਿ ਮੱਛੀ ਉਦਯੋਗ ਵਿਚ ਵਾਧਾ ਕਰਨ ਲਈ, ਲੋਅ ਇੰਪੈਕਟ ਸ਼ਿਪਿੰਗ ਲਈ, ਸੰਤੁਲਿਤ ਵਿਕਾਸ ਲਈ ਅਤੇ ਆਰਕਟਿਕ ਜੈਵ ਵਿਭਿੰਨਤਾ ਲਈ ਨਵੇਂ ਅਤੇ ਵਿਗਿਆਨਕ ਮਿਆਰ ਕਾਇਮ ਕੀਤੇ ਜਾਣਗੇ।
ਇਸ ਮੀਟਿੰਗ ਵਿਚ ਦੋਵੇਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਨੂੰ ਵਧੇਰੇ ਸੁਰੱਖਿਅਤ ਅਤੇ ਖੁਲ੍ਹੇ ਬਣਾਉਣ ਦੀ ਵੀ ਹਾਮੀ ਭਰੀ ਗਈ ਅਤੇ ਇਸਦੇ ਨਾਲ ਹੀ ਟੋਰਾਂਟੋ ਦੇ ਬਿਲੀ ਬਿਸ਼ਪ ਹਵਾਈਅੱਡੇ ਦੀ ਅਤੇ ਕਿਊਬਿਕ ਸ਼ਹਿਰ ਦੇ ਜੀਨ ਲੈਸੇਜ ਇੰਟਰਨੈਸ਼ਨਲ ਹਵਾਈਅੱਡੇ ਦੀ ਪ੍ਰੀ ਕਲੀਅਰੈਂਸ ਵਿਚ ਵਾਧਾ ਕਰਨ ਦੇ ਨਾਲ 4ਨਾਲ ਮਾਂਟ੍ਰੀਅਲ ਅਤੇ ਵੈਨਕੂਵਰ ਵਿਖੇ ਰੇਲ ਸਰਵਿਸ ਵਿਚ ਵਾਧਾ ਕਰਨ ਦਾ ਵੀ ਫ਼ੈਸਲਾ ਲਿਆ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਇਕ ਸਮਾਨ ਮੁੱਲਾਂ ਦੀ ਪਾਲਣਾ ਕਰਦੇ ਹਨ, ਇਨਹਾਂ ਦਾ ਮੁੱਢ ਇਕ ਹੈ ਅਤੇ ਇਹ ਇਕੋ ਸਮੇਂ ਅੰਤਰਾਲ ਤੋਂ ਹਨ। ਦੋਵੇਂ ਦੇਸ਼ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਇਕੱਠਿਆਂ ਹੀ ਕਰਦੇ ਹਨ ਅਤੇ ਇੱਕਠਿਆਂ ਲਏ ਗਏ ਫ਼ੈਸਲੇ ਦੋਵੇਂ ਦੇਸ਼ਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਜ਼ਰੂਰੀ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ  ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

Read Full Article
    ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

Read Full Article
    ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

Read Full Article
    ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

Read Full Article
    ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

Read Full Article
    ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

Read Full Article
    ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

Read Full Article
    ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

Read Full Article
    ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ  ਰੱਖਿਆ ਜਾਵੇਗਾ ਸਕੂਲ ਦਾ ਨਾਂ

ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਸਕੂਲ ਦਾ ਨਾਂ

Read Full Article
    ਬੇਨਕਾਬ ਹੋਇਆ ਪਾਕਿ ਦਾ ਝੂਠ,  ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

ਬੇਨਕਾਬ ਹੋਇਆ ਪਾਕਿ ਦਾ ਝੂਠ, ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

Read Full Article