ਹੋਰ ਪ੍ਰਦੂਸ਼ਿਤ ਹੋਈ ਦਿੱਲੀ : ਮਨਾਹੀ ਦੇ ਬਾਵਜੂਦ ਦਿੱਲੀ-ਐਨਸੀਆਰ ‘ਚ ਚੱਲੇ ਪਟਾਕੇ

61
Share

ਨਵੀਂ ਦਿੱਲੀ, 15 ਨਵੰਬਰ (ਪੰਜਾਬ ਮੇਲ)-ਦਿੱਲੀ-ਐੱਨਸੀਆਰ ‘ਚ ਮਨਾਹੀ ਦੇ ਬਾਵਜੂਦ ਦਿਵਾਲੀ ‘ਤੇ ਜੰਮ ਕੇ ਪਟਾਕੇ ਚਲਾਏ ਗਏ। ਇਸ ਕਾਰਨ ਪ੍ਰਦੂਸ਼ਣ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ ਹੈ। ਹਵਾ ਪ੍ਰਦੂਸ਼ਣ ਕਾਰਨ ਜ਼ਿਆਦਾਤਰ ਇਲਾਕਿਆਂ ‘ਚ ਧੂੰਆਂ ਫੈਲ ਗਿਆ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਅਨੁਸਾਰ ਐਤਵਾਰ ਸਵੇਰੇ ਦਿੱਲੀ ਦੇ ਆਈਟੀਓ ਦਾ ਏਅਰ ਕੁਆਲਟੀ ਇੰਡੈਕਸ 461 ਰਿਕਾਰਡ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਨੋਈਡਾ, ਗਾਜਿਆਬਾਦ, ਗੁਰੂਗ੍ਰਾਮ ਤੇ ਫਰੀਦਾਬਾਦ ‘ਚ ਪ੍ਰਦੂਸ਼ਣ ‘ਚ ਵਾਧਾ ਹੋਇਆ ਹੈ।


Share