ਹੈਤੀ ਦੀ ਜੇਲ੍ਹ ’ਚੋਂ ਕੈਦੀ ਹੋਏ ਫਰਾਰ: ਗੋਲੀਬਾਰੀ ਦੌਰਾਨ ਜੇਲ੍ਹ ਡਾਇਰੈਕਟਰ ਸਮੇਤ 8 ਮੌਤਾਂ

90
Share

ਕਰੂਆ ਡੀ ਬੂਕੇ (ਹੈਤੀ), 26 ਫਰਵਰੀ (ਪੰਜਾਬ ਮੇਲ)- ਹੈਤੀ ਦੀ ਰਾਜਧਾਨੀ ਦੀ ਜੇਲ ਤੋਂ ਕੈਦੀ ਫ਼ਰਾਰ ਹੋ ਗਏ ਤੇ ਇਸ ਘਟਨਾ ਵਿਚ ਜੇਲ੍ਹ ਡਾਇਰੈਕਟਰ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਰਾਜਧਾਨੀ ਪੋਰਟ ਆਫ਼ ਪਿ੍ਰੰਸ ਦੇ ਉੱਤਰ-ਪੂਰਬ ਵਿਚ ਕਰੂਆ ਡੀ ਬੂਕੇ ਸਿਵਲ ਜੇਲ੍ਹ ਸਾਲ 2012 ’ਚ ਕੈਨੇਡਾ ਨੇ ਬਣਾਈ ਸੀ।
ਸਾਲ 2014 ’ਚ 300 ਤੋਂ ਵੱਧ ਕੈਦੀ ਇਸ ਜੇਲ ਵਿਚੋਂ ਫਰਾਰ ਹੋ ਗਏ ਸਨ। ਲੋਕਾਂ ਨੇ ਦੱਸਿਆ ਕਿ ਕੈਦੀਆਂ ਨੇ ਫ਼ਰਾਰ ਹੋਣ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਹਥਿਆਰਬੰਦ ਲੋਕਾਂ ਨੂੰ ਜੇਲ੍ਹ ਮੁਲਾਜ਼ਮਾਂ ’ਤੇ ਗੋਲੀਆਂ ਚਲਾਉਂਦੇ ਦੇਖਿਆ। ਇਹ ਗੋਲੀਬਾਰੀ ਕਾਫੀ ਦੇਰ ਤੱਕ ਹੁੰਦੀ ਰਹੀ।

Share