ਹੁਣ ਮੁਸਲਿਮ ਦੇਸ਼ਾਂ ਦੇ ਲੋਕ ਕਰ ਸਕਣਗੇ ਅਮਰੀਕੀ ਵੀਜ਼ੇ ਲਈ ਅਪਲਾਈ

ਸਿਆਟਲ, 8 ਫਰਵਰੀ (ਪੰਜਾਬ ਮੇਲ)- ਸਿਆਟਲ ਦੇ ਡਿਸਟ੍ਰਿਕਟ ਜੱਜ ਜੇਮਸ ਰਾਬਰਟ ਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਯਾਤਰੀਆਂ ਅਤੇ ਰਫਿਊਜੀਆਂ ‘ਤੇ ਲਾਈ ਪਾਬੰਦੀ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਜੱਜ ਨੇ ਇਹ ਰੋਕ ਅਮਰੀਕੀ ਰਾਜਾਂ ਵਾਸ਼ਿੰਗਟਨ ਅਤੇ ਮਿਨੀਸੋਟਾ ਵੱਲੋਂ ਸਰਕਾਰੀ ਹੁਕਮ (ਕਾਰਜਕਾਰੀ ਹੁਕਮ) ‘ਤੇ ਦੇਸ਼ ਭਰ ਵਿਚ ਰੋਕ ਲਗਾਉਣ ਲਈ ਕੀਤੀ ਗਈ ਅਪੀਲ ਤੋਂ ਬਾਅਦ ਲਾਈ ਹੈ। ਟਰੰਪ ਦੇ ਇਸ ਫ਼ੈਸਲੇ ਕਾਰਨ ਦੇਸ਼ ਭਰ ਵਿਚ ਕਾਨੂੰਨੀ ਲੜਾਈਆਂ ਸ਼ੁਰੂ ਹੋ ਗਈਆਂ ਹਨ। ਸਿਆਟਲ ਦੇ ਜ਼ਿਲ੍ਹਾ ਜੱਜ ਜੇਮਸ ਰਾਬਰਟ ਨੇ ਇਹ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਰਾਜਾਂ ਦਾ ਰੁਖ ਟਰੰਪ ਦੇ ਹੁਕਮ ਪ੍ਰਤੀ ਚੁਣੌਤੀਪੂਰਨ ਸੀ। ਜਾਰਜ ਡਬਲਯੂ ਬੁਸ਼ ਦੇ ਸਮੇਂ ‘ਚ ਜੱਜ ਬਣਾਏ ਗਏ ਰਾਬਰਟ ਨੇ ਸੂਬਾ ਸਰਕਾਰ ਦੀ ਵਕੀਲ ਬੇਨੇਟ ਤੋਂ ਪੁੱਛਿਆ ਕਿ ਕੀ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ‘ਤੇ ਇਨ੍ਹਾਂ ਸੱਤ ਮੁਸਲਿਮ ਦੇਸ਼ਾਂ ਨੇ ਕੋਈ ਅੱਤਵਾਦੀ ਹਮਲਾ ਕੀਤਾ ਹੈ? ਇਸ ਦੇ ਜਵਾਬ ‘ਚ ਬੇਨੇਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਵਿਚ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਜੱਜ ਦਾ ਕਹਿਣਾ ਸੀ ਕਿ ਇਸ ਦਾ ਜਵਾਬ ਨਾ ਹੈ। ਜੱਜ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਤੋਂ ਖ਼ਤਰੇ ਦਾ ਹਵਾਲਾ ਦੇ ਕੇ ਇਨ੍ਹਾਂ ‘ਤੇ ਇਹ ਪਾਬੰਦੀ ਲਾਈ ਗਈ ਹੈ, ਪਰ ਇਸ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ ਹੈ। ਟਰੰਪ ਦੇ ਪਿਛਲੇ ਹਫ਼ਤੇ ਦੇ ਹੁਕਮਾਂ ਕਾਰਨ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਤੇ ਕਈ ਯਾਤਰੀਆਂ ਨੂੰ ਰੋਕ ਦਿੱਤੇ ਜਾਣ ਕਾਰਨ ਹਵਾਈ ਅੱਡਿਆਂ ‘ਤੇ ਦੁਚਿੱਤੀ ਦੀ ਸਥਿਤੀ ਪੈਦਾ ਹੋ ਗਈ ਸੀ। ਵਾਈਟ ਹਾਊਸ ਨੇ ਦਲੀਲ ਦਿੱਤੀ ਹੈ ਕਿ ਇਸ ਨਾਲ ਅਮਰੀਕਾ ਸੁਰੱਖਿਅਤ ਬਣੇਗਾ।
There are no comments at the moment, do you want to add one?
Write a comment