PUNJABMAILUSA.COM

ਹੁਣ ਮਹਿਲਾ ਰਿਪੋਰਟਰ ਨੇ ਟਰੰਪ ‘ਤੇ ਲਾਏ ਦੋਸ਼!

 Breaking News

ਹੁਣ ਮਹਿਲਾ ਰਿਪੋਰਟਰ ਨੇ ਟਰੰਪ ‘ਤੇ ਲਾਏ ਦੋਸ਼!

ਹੁਣ ਮਹਿਲਾ ਰਿਪੋਰਟਰ ਨੇ ਟਰੰਪ ‘ਤੇ ਲਾਏ ਦੋਸ਼!
January 04
15:44 2020

ਹੁਣ ਤੱਕ 25 ਔਰਤਾਂ ਲਾ ਚੁੱਕੀਆਂ ਹਨ ਦੋਸ਼
ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਪਾਸੇ ਇਰਾਕ ‘ਤੇ ਹੋਈ ਏਅਰ ਸਟ੍ਰਾਈਕ ਨੂੰ ਲੈ ਕੇ ਆਪਣੀ ਪਿੱਠ ਠੋਕ ਰਹੇ ਹਨ ਤਾਂ ਦੂਜੇ ਪਾਸੇ ਇਕ ਮਹਿਲਾ ਰਿਪੋਰਟਰ ਵਲੋਂ ਕੀਤੇ ਗਏ ਦਾਅਵੇ ਨੇ ਉਹਨਾਂ ਨੂੰ ਮੁੜ ਕਠਘਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਫਾਕਸ ਨਿਊਜ਼ ਦੀ ਨਿਊਜ਼ ਰਿਪੋਰਟਰ ਰਹੀ ਕਰਟਨੀ ਫ੍ਰਾਇਲ ਨੇ ਟਰੰਪ ‘ਤੇ ਦੋਸ਼ ਲਾਇਆ ਹੈ ਕਿ ਜਿਸ ਸਮੇਂ ਉਹ ਰਾਸ਼ਟਰਪਤੀ ਨਹੀਂ ਸਨ, ਉਸ ਵੇਲੇ ਉਹਨਾਂ ਨੇ ਆਪਣੇ ਦਫਤਰ ਵਿਚ ਆ ਕੇ ‘ਕਿੱਸ’ ਕਰਨ ਲਈ ਕਿਹਾ ਸੀ। ਕਰਟਨੀ ਦੀ ਮੰਨੀਏ ਤਾਂ ਟਰੰਪ ਉਸ ਵੇਲੇ ਵਿਆਹੇ ਸਨ ਤੇ ਇਹ ਜਾਣਦੇ ਸਨ ਕਿ ਉਹ ਵੀ ਵਿਆਹੀ ਹੈ ਪਰ ਇਸ ਦੇ ਬਾਅਦ ਵੀ ਉਹਨਾਂ ਨੇ ਅਜਿਹੀ ਪੇਸ਼ਕਸ਼ ਕੀਤੀ।
ਫ੍ਰਾਇਲ ਦੀ ਕਿਤਾਬ ਟੂਨਾਈਟ ਐਟ 10: ਕਿਕਿੰਗ ਬੂਜ਼ ਐਂਡ ਬ੍ਰੇਕਿੰਗ ਨਿਊਜ਼ ਰਿਲੀਜ਼ ਹੋਣ ਵਾਲੀ ਹੈ। ਇਹ ਗੱਲਾਂ ਉਹਨਾਂ ਦੀ ਕਿਤਾਬ ਦਾ ਹਿੱਸਾ ਹਨ। 39 ਸਾਲਾ ਕਰਟਨੀ ਨੇ ਇਹ ਗੱਲ ਨਹੀਂ ਦੱਸੀ ਕਿ ਇਹ ਘਟਨਾ ਕਦੋਂ ਦੀ ਹੈ ਪਰ ਕਰਟਨੀ ਸਾਲ 2007 ਤੋਂ 2013 ਦੇ ਵਿਚਾਲੇ ਫਾਕਸ ਨਿਊਜ਼ ਦੇ ਨਾਲ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਫਾਕਸ ਨਿਊਜ਼ ਦੇ ਸੀਈਓ ਤੇ ਚੇਅਰਮੈਨ ਰੋਜ਼ਰ ਆਈਲੇਸ ‘ਤੇ ਵੀ ਦੋਸ਼ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਰੋਜ਼ਰ ਨੇ ਇਕ ਵਾਰ ਦਫਤਰ ਵਿਚ ਉਹਨਾਂ ਨੂੰ ਸਭ ਤੋਂ ਹੌਟ ਕਰਾਰ ਦਿੱਤਾ ਸੀ।
ਫ੍ਰਾਇਲ ਨੇ ਦੱਸਿਆ ਕਿ ਉਹਨਾਂ ਨੇ ਇਕ ਵਾਰ ਮਿਸ ਯੂ.ਐਸ. ਬਿਊਟੀ ਕੰਪੀਟੀਸ਼ਨ ਦੀ ਜੱਜ ਬਣਨ ਦੀ ਇੱਛਾ ਜਤਾਈ ਸੀ। ਸਾਲ 1996 ਤੋਂ 2015 ਤੱਕ ਟਰੰਪ ਇਸ ਕੰਪੀਟੀਸ਼ਨ ਦੇ ਮਾਲਿਕ ਸਨ ਤੇ ਇਹ ਐਨਬੀਸੀ ‘ਤੇ ਆਨਏਅਰ ਹੁੰਦਾ ਸੀ। ਟਰੰਪ ਉਸ ਵੇਲੇ ਰੀਅਲ ਅਸਟੇਟ ਸੈਕਟਰ ਦੇ ਬਾਦਸ਼ਾਹ ਸਨ। ਇਕ ਵਾਰ ਟਰੰਪ ਦੀ ਗੱਲ ਕਰਟਨੀ ਨਾਲ ਫੋਨ ‘ਤੇ ਹੋਈ ਸੀ। ਡੇਲੀ ਮੇਲ ਵਲੋਂ ਦੱਸਿਆ ਗਿਆ ਹੈ ਕਿ ਫ੍ਰਾਇਲ ਉਸ ਵੇਲੇ ਜੱਜ ਨਹੀਂ ਬਣ ਸਕਦੀ ਸੀ। ਫ੍ਰਾਇਲ ਨੇ ਲਿਖਿਆ ਹੈ ਕਿ ਮੈਂ ਉਸ ਵੇਲੇ ਜੱਜ ਨਹੀਂ ਬਣ ਸਕਦੀ ਸੀ ਕਿਉਂਕਿ ਮੈਂ ਕਿਸੇ ਹੋਰ ਨੈੱਟਵਰਕ ਨਾਲ ਕੰਮ ਕਰਦੀ ਸੀ। ਉਹਨਾਂ ਨੇ ਦਫਤਰ ਵਿਚ ਬੁਲਾਕੇ ਮੈਨੂੰ ਮੇਰੇ ਕਰੀਅਰ ਗੋਲ ਦੇ ਬਾਰੇ ਵਿਚ ਪੁੱਛਿਆ ਤੇ ਮੇਰੇ ਕੰਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਹਨਾਂ ਨੇ ਅਚਾਨਕ ਹੀ ਕਿਹਾ ਕਿ ਤੁਸੀਂ ਮੇਰੇ ਦਫਤਰ ਕਿਉਂ ਨਹੀਂ ਆਉਂਦੇ, ਅਸੀਂ ਇਕ-ਦੂਜੇ ਨੂੰ ਕਿੱਸ ਕਰ ਸਕਦੇ ਹਾਂ। ਫ੍ਰਾਇਲ ਮੁਤਾਬਕ ਉਹ ਇਸ ਦੌਰਾਨ ਬਹੁਤ ਦੁਖੀ ਹੋਈ ਤੇ ਉਸ ਨੇ ਟਰੰਪ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਹੀ ਵਿਆਹੇ ਹਾਂ। ਇਸ ਤੋਂ ਬਾਅਦ ਕਰਟਨੀ ਨੇ ਤੁਰੰਤ ਫੋਨ ਕੱਟ ਦਿੱਤਾ।
ਫ੍ਰਾਇਲ ਨੇ 6 ਸਾਲ ਤੱਕ ਫਾਕਸ ਨਿਊਜ਼ ਨਾਲ ਕੰਮ ਕੀਤਾ। ਉਸ ਵੇਲੇ ਉਹ ਨਿਊਯਾਰਕ ਤੇ ਲਾਸ ਏਂਜਲਸ ਵਿਚ ਫਾਕਸ ਨਿਊਜ਼ ਬਿਊਰੋ ਦੀ ਹੈੱਡ ਸੀ। ਫ੍ਰਾਇਲ ਦਾ ਵਿਆਹ ਲਾਸ ਏਂਜਲਸ ਦੇ ਰਿਪੋਰਟਰ ਕਾਰਟਰ ਇਵਾਂਸ ਨਾਲ ਹੋਇਆ ਸੀ। ਸਾਲ 2005 ਤੋਂ 2016 ਤੱਕ ਦੋਵੇਂ ਇਕੱਠੇ ਰਹੇ ਤੇ ਦੋਵਾਂ ਦੇ ਦੋ ਬੱਚੇ ਹਨ। ਟਰੰਪ ‘ਤੇ ਹੁਣ ਤੱਕ ਕਰੀਬ 25 ਔਰਤਾਂ ਅਜਿਹੇ ਦੋਸ਼ ਲਗਾ ਚੁੱਕੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article