PUNJABMAILUSA.COM

ਹੁਣ ਪ੍ਰਵਾਸੀ ਭਾਰਤੀਆਂ ਦੇ ਵਿਦੇਸ਼ੀ ਬੈਂਕ ਖਾਤੇ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ

ਹੁਣ ਪ੍ਰਵਾਸੀ ਭਾਰਤੀਆਂ ਦੇ ਵਿਦੇਸ਼ੀ ਬੈਂਕ ਖਾਤੇ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ

ਹੁਣ ਪ੍ਰਵਾਸੀ ਭਾਰਤੀਆਂ ਦੇ ਵਿਦੇਸ਼ੀ ਬੈਂਕ ਖਾਤੇ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ
July 19
09:06 2017

ਨਵੀਂ ਦਿੱਲੀ, 19 ਜੁਲਾਈ (ਪੰਜਾਬ ਮੇਲ)- ਹੁਣ ਐੱਨ.ਆਰ.ਆਈਜ਼. ਦੇ ਵਿਦੇਸ਼ੀ ਬੈਂਕ ਖਾਤੇ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ ਆ ਗਏ ਹਨ। ਪਿਛਲੇ ਕਈ ਦਹਾਕਿਆਂ ਤੋਂ ਬਹੁਤ ਸਾਰੇ ਭਾਰਤੀ ਆਪਣੇ-ਆਪ ਨੂੰ ਐੱਨ.ਆਰ.ਆਈਜ਼ ਸਾਬਤ ਕਰਕੇ ਟੈਕਸ ਦੇਣ ਤੋਂ ਬਚਦੇ ਰਹੇ ਹਨ ਪਰ ਇਸ ਵਾਰ ਸਰਕਾਰ ਨੇ ਇਨ੍ਹਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਹਰ ਸਾਲ ਬਹੁਤ ਸਾਰੇ ਭਾਰਤੀ 182 ਦਿਨ ਦੇਸ਼ ਤੋਂ ਬਾਹਰ ਰਹਿ ਕੇ ਆਪਣੇ-ਆਪ ਨੂੰ ਪ੍ਰਵਾਸੀ ਸਾਬਤ ਕਰਦੇ ਹਨ ਅਤੇ ਵਿਦੇਸ਼ ‘ਚ ਜਮ੍ਹਾ ਕੀਤੇ ਕਾਲੇ ਧਨ ਨੂੰ ਸਾਫ ਕਰ ਲੈਂਦੇ ਹਨ। ਇਸ ਤਰ੍ਹਾਂ ਅਜਿਹੇ ਐੱਨ.ਆਰ.ਆਈਜ਼ ਹੁਣ ਤਕ ਟੈਕਸ ਤੋਂ ਬਚਦੇ ਰਹੇ ਹਨ ਪਰ ਹੁਣ ਇਹ ਆਸਾਨ ਨਹੀਂ ਹੋਵੇਗਾ। ਦੂਜੇ ਸ਼ਬਦਾਂ ‘ਚ ਕਈ ਭਾਰਤੀ ਟੈਕਸ ਤੋਂ ਬਚਣ ਲਈ ਅਤੇ ਆਪਣੇ ਕਾਲੇ ਧਨ ਨੂੰ ਸਾਫ ਕਰਨ ਲਈ 182 ਦਿਨ ਦੇਸ਼ ਤੋਂ ਬਾਹਰ ਰਹਿ ਕੇ ਐੱਨ.ਆਰ.ਆਈ. ਦਾ ਦਰਜਾ ਪ੍ਰਾਪਤ ਕਰ ਲੈਂਦੇ ਹਨ। ਐੱਨ.ਆਰ.ਆਈ. ਦਰਜੇ ਕਾਰਨ ਵਿਦੇਸ਼ੀ ਬੈਂਕਾਂ ‘ਚ ਜਮ੍ਹਾ ਉਨ੍ਹਾਂ ਦੇ ਪੈਸੇ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਹੈ ਪਰ ਹੁਣ ਇਹ ਜੁਗਾੜ ਬੰਦ ਹੋਣ ਜਾ ਰਿਹਾ ਹੈ।
ਹਾਲ ਹੀ ‘ਚ ਇਨਕਮ ਟੈਕਸ ਅਥਾਰਟੀਜ਼ ਨੇ ਟੈਕਸ ਰਿਟਰਨ ਫਾਰਮ (ਆਈ.ਟੀ.ਆਰ.-2) ‘ਚ ਇਕ ਨਵਾਂ ਪ੍ਰਬੰਧ ਜੋੜਿਆ ਹੈ, ਜਿਸ ‘ਚ ਐੱਨ.ਆਰ.ਆਈਜ਼ ਨੂੰ ਭਾਰਤ ਤੋਂ ਬਾਹਰ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਹੋਵੇਗਾ। ਯਾਨੀ ਵਿਦੇਸ਼ੀ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਹੁਣ ਤੱਕ ਸਿਰਫ ਭਾਰਤ ‘ਚ ਰਹਿੰਦੇ ਲੋਕਾਂ ਨੂੰ ਹੀ ਆਪਣੇ ਵਿਦੇਸ਼ੀ ਖਾਤੇ ਦੀ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਸੀ ਪਰ ਹੁਣ ਐੱਨ.ਆਰ.ਆਈਜ਼ ਅਤੇ ਕੁਝ ਐੱਨ.ਆਰਜ਼. ਨੂੰ ਵੀ ਆਪਣੇ ਵਿਦੇਸ਼ੀ ਖਾਤੇ ਦੇ ਅੰਕੜੇ ਆਮਦਨ ਟੈਕਸ ਵਿਭਾਗ ਨਾਲ ਸਾਂਝੇ ਕਰਨੇ ਪੈਣਗੇ। ਸਰਕਾਰ ਨੇ ਅਜਿਹਾ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਅਤੇ ਐੱਨ.ਆਰ.ਆਈਜ਼ ਨੇ ਸਵਿਟਜ਼ਰਲੈਂਡ ‘ਚ ਲੁਕਾਏ ਕਾਲੇ ਧਨ ਨੂੰ ਬਚਾਉਣ ਲਈੇ ਦੁਬਈ, ਸਿੰਗਾਪੁਰ ਵਰਗੇ ਦੇਸ਼ਾਂ ‘ਚ ਖਾਤੇ ਖੋਲ੍ਹੇ ਹਨ।
ਐੱਨ.ਆਰ.ਆਈਜ਼ ਨੂੰ ਟੈਕਸ ਵਿਭਾਗ ਨਾਲ ਆਪਣੇ ਵਿਦੇਸ਼ੀ ਬੈਂਕ ਖਾਤੇ, ਬੈਂਕਾਂ ਦਾ ਨਾਮ, ਦੇਸ਼ ਜਿਨ੍ਹਾਂ ‘ਚ ਇਹ ਬੈਂਕ ਹਨ, ਸਵਿਫਟ ਕੋਡ ਅਤੇ ਇੰਟਰਨੈਸ਼ਨਲ ਬੈਂਕ ਖਾਤਾ ਨੰਬਰ (ਆਈ.ਬੀ.ਏ.ਐੱਨ.) ਸਾਂਝੇ ਕਰਨੇ ਹੋਣਗੇ। ਸਵਿਫਟ ਕੋਡ ਬੈਂਕਾਂ ਦੀ ਪਛਾਣ ਕਰਨ ‘ਚ ਮਦਦ ਕਰੇਗਾ। ਜਦੋਂਕਿ ਇੰਟਰਨੈਸ਼ਨਲ ਬੈਂਕ ਅਕਾਊਂਟ ਨੰਬਰ ਹੋਰ ਜਾਣਕਾਰੀ ਪ੍ਰਾਪਤ ਕਰਨ ‘ਚ ਮਦਦਗਾਰ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article