PUNJABMAILUSA.COM

ਹੁਣ ਟੈਕਸੀ ਵਾਲਿਆਂ ਲਈ ਨਿਊਯਾਰਕ ‘ਚ ਜ਼ਰੂਰੀ ਨਹੀਂ ਅੰਗਰੇਜ਼ੀ

ਹੁਣ ਟੈਕਸੀ ਵਾਲਿਆਂ ਲਈ ਨਿਊਯਾਰਕ ‘ਚ ਜ਼ਰੂਰੀ ਨਹੀਂ ਅੰਗਰੇਜ਼ੀ

ਹੁਣ ਟੈਕਸੀ ਵਾਲਿਆਂ ਲਈ ਨਿਊਯਾਰਕ ‘ਚ ਜ਼ਰੂਰੀ ਨਹੀਂ ਅੰਗਰੇਜ਼ੀ
September 01
10:45 2016

english_logo
ਨਿਊਯਾਰਕ, 1 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੁਣ ਟੈਕਸੀ ਚਾਲਕਾਂ ਨੂੰ ਅੰਗਰਜ਼ੀ ਭਾਸ਼ਾ ਦਾ ਗਿਆਨ ਜ਼ਰੂਰੀ ਨਹੀਂ ਰਿਹਾ। ਸ਼ਹਿਰ ਵਿਚ ਇਸ ਹਫ਼ਤੇ ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਦੇ ਤਹਿਤ ਹੁਣ ਟੈਕਸੀ ਚਾਲਕਾਂ ਨੂੰ ਲਾਇਸੰਸ ਲੈਣ ਦੇ ਲਈ ਇਮਤਿਹਾਨ ਵਿਚ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਨਹੀਂ ਦੇਣੀ ਹੋਵੇਗੀ। ਮਤਲਬ ਇਹ ਹੈ ਕਿ ਹੁਣ ਦੱਖਣੀ ਏਸ਼ੀਆਈ ਮੂਲ ਦੇ ਜਾਂ ਹੋਰ ਵਿਦੇਸ਼ੀ ਮੂਲ ਦੇ ਲੋਕ ਨਿਊਯਾਰਕ ਟੈਕਸੀ ਚਾਲਕ ਦਾ ਲਾਇਸੰਸ ਲੈਣ ਦੇ ਲਈ ਬਗੈਰ ਅੰਗਰੇਜ਼ੀ ਭਾਸ਼ਾ ਦੇ ਗਿਆਨ ਤੋਂ ਪ੍ਰੀਖਿਆ ਦੇ ਸਕਣਗੇ।
ਇਸ ਸਿਲਸਿਲੇ ਵਿਚ ਨਿਊਯਾਰਕ ਸ਼ਹਿਰ ਦੀ ਸਿਟੀ ਕੌਂਸਲ ਨੇ ਇਸ ਸਾਲ ਅਪ੍ਰੈਲ ਮਹੀਨੇ ਵਿਚ ਇਕ ਬਿਲ ਪਾਸ ਕੀਤਾ ਸੀ । ਬਹੁਤ ਸਾਰੇ ਲੋਕਾਂ ਨੂੰ ਇਸ ਨਵੇਂ ਕਾਨੂੰਨ ਨਾਲ ਅਸਾਨੀ ਤਾਂ ਹੋਵੇਗੀ ਲੇਕਿਨ ਇਸ ਮੁੱਦੇ ‘ਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਦੇ ਬਗੈਰ ਅਮਰੀਕਾ ਵਿਚ ਗੁਜ਼ਾਰਾ ਕਿਵੇਂ ਹੋਵੇਗਾ।
ਸ਼ਹਿਰ ਦੇ ਜੈਕਸਨ ਹਾਈਟਸ ਇਲਾਕੇ ਵਿਚ ਗੋਗੀਆ ਟੈਕਸੀ ਚਾਲਕਾਂ ਦੀ ਲਾਇਸੰਸ ਪ੍ਰੀਖਿਆ ਦੇ ਲਈ ਤਿਆਰੀ ਕਰਾਉਣ ਵਾਲਾ ਇਕ ਸਕੂਲ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਅਮਰੀਕਾ ਵਿਚ ਬਗੈਰ ਅੰਰਗੇਜ਼ੀ ਤਾਂ ਗੱਲ ਨਹੀਂ ਬਣੇਗੀ। ਗੋਗੀਆ ਕਹਿੰਦੇ ਹਨ ਕਿ ਇਸ ਕਾਨੂੰਨ ਨਾਲ ਅਸਾਨੀ ਤਾਂ ਨਹੀਂ ਹੋਵੇਗੀ। ਜੇਕਰ ਤੁਸੀਂ ਅਮਰੀਕਾ ਵਿਚ ਰਹਿੰਦੇ ਹਨ ਤਾਂ ਅੰਗਰੇਜ਼ੀ ਬੋਲਣੀ ਤਾਂ ਲਾਜ਼ਮੀ ਹੈ। ਜੇਕਰ ਆਪ ਪਾਕਿਸਤਾਨ ਵਿਚ ਟੈਕਸੀ ਚਲਾ ਰਹੇ ਹਨ ਅਤੇ ਉਰਦੂ ਨਹੀਂ ਬੋਲਦੇ ਤਾਂ ਕੀ ਆਪ ਟੈਕਸੀ ਚਲਾ ਸਕਦੇ ਹਨ? ਬੰਗਲਾਦੇਸ਼ ਵਿਚ ਬਗੈਰ ਬੰਗਲਾ ਭਾਸ਼ਾ ਬੋਲੇ ਟੈਕਸੀ ਚਲਾ ਸਕਦੇ ਹਨ? ਅਮਰੀਕਾ ਵਿਚ ਗਾਹਕ ਅੰਗਰੇਜ਼ੀ ਵਿਚ ਬੋਲਣਗੇ ਜਾਂ ਉਰਦੂ ਵਿਚ ਗੱਲ ਕਰਨਗੇ? ਮੇਰੀ ਤਾਂ ਸਮਝ ਤੋਂ ਬਾਹਰ ਹੈ ਇਹ ਕਾਨੂੰਨ। ਗੋਗੀਆ ਕਹਿੰਦੇ ਹਨ ਕਿ ਟੈਕਸੀ ਕਮਿਸ਼ਨ ਨੂੰ ਸ਼ਹਿਰ ਵਿਚ ਹੋਰ ਟੈਕਸੀ ਚਾਲਕ ਚਾਹੀਦੇ ਹਨ। ਇਸ ਲਈ ਉਹ ਪ੍ਰੀਖਿਆ ਨੂੰ ਅਸਾਨ ਬਣਾ ਕੇ ਚਾਲਕਾਂ ਨੂੰ ਭਰਤੀ ਕਰ ਰਹੇ ਹਨ। ਨਿਊਯਾਰਕ ਸ਼ਹਿਰ ਵਿਚ 50 ਹਜ਼ਾਰ ਤੋਂ ਜ਼ਿਆਦਾ ਟੈਕਸੀ ਚਾਲਕ ਹਨ ਅਤੇ ਉਨ੍ਹਾਂ ਵਿਚੋਂ ਸਿਰਫ 4 ਪ੍ਰਤੀਸਤ ਦਾ ਜਨਮ ਅਮਰੀਕਾ ਵਿਚ ਹੋਇਆ ਹੈ। ਜ਼ਿਆਦਾਤਰ ਟੈਕਸੀ ਚਾਲਕ ਦੱਖਣੀ ਏਸ਼ੀਆਈ ਮੂਲ ਦੇ ਹਨ ਜਿਨ੍ਹਾਂ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤੀ ਮੂਲ ਦੇ ਲੋਕ ਸਭ ਤੋਂ ਜ਼ਿਆਦਾ ਹਨ। ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਪਿਛਲੇ ਦੋ ਸਾਲ ਤੋਂ ਨਿਊਯਾਰਕ ਵਿਚ ਪੀਲੀ ਟੈਕਸੀ ਚਲਾ ਰਹੇ ਹਨ ਅਤੇ ਉਨ੍ਹਾਂ ਅੰਗਰੇਜ਼ੀ ਭਾਸ਼ਾ ਦਾ ਕਾਫੀ ਗਿਆਨ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਹੈ ਤਾਂ ਤੁਸੀ ਯਾਤਰੀ ਨਾਲ ਕਿਵੇਂ ਗੱਲ ਕਰੋਗੇ ਕਿਵੇਂ ਪੁੱਛੋਗੇ ਕੀ ਤੁਸੀਂ ਜਾਣਾ ਕਿੱਥੇ ਹੈ। ਨਿਊਯਾਰਕ ਵਿਚ ਪੀਲੀ ਟੈਕਸ ਚਾਲਕ ਹੁਣ ਲਾਇਸੰਸ ਦੇ ਲਈ ਅੰਗਰੇਜ਼ੀ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ, ਬੰਗਲਾ ਆਦਿ ਵਿਚ ਵੀ ਪ੍ਰੀਖਿਆ ਦੇ ਸਕਣਗੇ। ਲੇਕਿਨ ਸਾਰਿਆਂ ਨੂੰ ਮੈਡੀਕਲ ਟੈਸਟ ਅਤੇ ਕ੍ਰਿਮੀਨਲ ਬੈਕਗਰਾਊਂਡ ਚੈਕ ਕਰਾਉਣਾ ਹੋਵੇਗਾ। ਲੇਕਿਨ ਕੁਝ ਟੈਕਸੀ ਚਾਲਕਾਂ ਨੂੰ ਇਹ ਸ਼ਿਕਾਇਤ ਹੈ ਕਿ ਹੁਣ ਪ੍ਰੀਖਿਆ ਵਿਚ ਅੰਗਰੇਜ਼ੀ ਹਟਾ ਦਿੱਤੀ ਗਈ ਤਾਂ ਸਵਾਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਭਾਰਤੀ ਮੂਲ ਦੇ ਸੰਦੀਪ ਸਿੰਘ ਅੱਜਕਲ੍ਹ ਟੈਕਸੀ ਚਾਲਕ ਦੇ ਲਾਇਸੰਸ ਲਈ ਪ੍ਰੀਖਿਆ ਦੀ ਤਿਆਰੀ ਵਿਚ ਲੱਗੇ ਹਨ ਉਨ੍ਹਾਂ ਨੂੰ ਵੀ ਨਵੇਂ ਕਾਨੂੰਨ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਸਵਾਲ 50 ਤੋਂ ਵਧਾ ਕੇ 80 ਕਰ ਦਿੱਤੇ ਗਏ ਹਨ ਪਰ ਸਮਾਂ ਹੁਣ ਵੀ ਉਹੀ ਦੋ ਘੰਟੇ ਰਹੇਗਾ। ਇਹ ਤਾਂ ਮੁਸ਼ਕਲ ਹੋ ਗਿਆ ਹੈ, ਪ੍ਰੀਖਿਆ ਦਾ ਸਮਾਂ ਵੀ ਵਧਾਉਣਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article