PUNJABMAILUSA.COM

ਹੁਣ ਗੁਰੂ ਦੀ ਗੋਲਕ ਵੀ ਹੋਈ ਡਿਜ਼ਿਟਲ

ਹੁਣ ਗੁਰੂ ਦੀ ਗੋਲਕ ਵੀ ਹੋਈ ਡਿਜ਼ਿਟਲ

ਹੁਣ ਗੁਰੂ ਦੀ ਗੋਲਕ ਵੀ ਹੋਈ ਡਿਜ਼ਿਟਲ
June 15
16:26 2018

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜ਼ਿਟਲ ਦਾਨ ਕੇਂਦਰ ਦੀ ਹੋਈ ਸਥਾਪਨਾ
ਡਿਜ਼ਿਟਲ ਗੋਲਕ ਪਾਰਦਰਸ਼ੀ ਅਤੇ ਸੁਰੱਖਿਅਤ ਭੁਗਤਾਨ ਦਾ ਮਾਧਿਅਮ: ਜੀ.ਕੇ.

ਨਵੀਂ ਦਿੱਲੀ, 15 ਜੂਨ (ਪੰਜਾਬ ਮੇਲ)- ਨਗਦੀ ਦੀ ਥਾਂ ਡਿਜ਼ਿਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜ਼ਿਟਲ ਦਾਨ ਕੇਂਦਰ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਇਸ ਸੇਵਾ ਨੂੰ ਕਮੇਟੀ ਨੇ ਡਿਜਿਟਲ ਗੋਲਕ ਦਾ ਨਾਂ ਦਿੱਤਾ ਹੈ। ਏ.ਟੀ.ਐਮ. ਨੁਮਾ ਬਣੇ ਇਸ ਕੇਂਦਰ ’ਚ ਕੋਈ ਵੀ ਬੰਦਾ ਘੱਟੋ-ਘੱਟ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਆਪਣੀ ਸ਼ਰਧਾ ਅਨੁਸਾਰ ਰਕਮ ਦਾ ਭੁਗਤਾਨ ਕਮੇਟੀ ਦੇ ਖਾਤੇ ’ਚ ਡਿਜ਼ਿਟਲ ਤਰੀਕੇ ਨਾਲ ਕਰ ਸਕੇਗਾ।
ਦਾਨ ਦੇਣ ਵਾਲੇ ਨੂੰ ਆਪਣੀ ਮਰਜ਼ੀ ਦੀ ਮਦ ਅੰਦਰ ਦਾਨ ਦੇਣ ਦੀ ਸੁਵੀਧਾ ਵੀ ਉਪਲਬਧ ਕਰਵਾਈ ਗਈ ਹੈ। ਜੇਕਰ ਦਾਨਕਰਤਾ ਡਿਜਿਟਲ ਗੋਲਕ ਤਕਨੀਕ ਦੇ ਨਾਲ ਆਪਣੇ ਬੈਂਕ ਖਾਤੇ ਨੂੰ ਜੋੜਨ ’ਚ ਹਿੱਚਕ ਮਹਿਸੂਸ ਕਰਦਾ ਹੈ ਤਾਂ ਉਸ ਦੀ ਤੋੜ ਵੀ ਡਿਜਿਟਲ ਗੋਲਕ ਉਪਲਬਧ ਕਰਵਾ ਰਹੀ ਹੈ।ਦਾਨਕਰਤਾ ਨੂੰ ਸਿਰਫ਼ ਡਿਜਿਟਲ ਗੋਲਕ ਮਸ਼ੀਨ ਰਾਹੀਂ ਆਪਣਾ ਮੋਬਾਈਲ ਨੰਬਰ ਪਾਉਣ ’ਤੇ ਆਪਣੇ ਮੋਬਾਈਲ ’ਤੇ ਡਿਜਿਟਲ ਗੋਲਕ ਦਾ ਲਿੰਕ ਐਸ.ਐਮ.ਐਸ. ਰਾਹੀਂ ਆ ਜਾਵੇਗਾ। ਇਸ ਲਿੰਕ ਦਾ ਇਸਤੇਮਾਲ ਕਰਕੇ ਦਾਨਕਰਤਾ ਆਪਣੀ ਸੁਵੀਧਾ ਅਨੁਸਾਰ ਆਪਣੇ ਸੁਰੱਖਿਅਤ ਸਿਸ਼ਟਮ ਤੋਂ 4 ਘੰਟੇ ਦੇ ਅੰਦਰ ਭੁਗਤਾਨ ਕਰ ਸਕਦਾ ਹੈ। ਕਮੇਟੀ ਦੇ ਖਾਤੇ ’ਚ ਮਾਇਆ ਪੁੱਜਣ ਉਪਰੰਤ ਦਾਨਕਰਤਾ ਦੀ ਈ-ਮੇਲ ’ਤੇ ਧਾਰਾ 80 ਜੀ ਦੇ ਤਹਿਤ ਆਮਦਨ ਕਰ ਤੋਂ ਛੋਟ ਦਾ ਪ੍ਰਮਾਣ-ਪੱਤਰ ਅਤੇ ਮੋਬਾਈਲ ’ਤੇ ਮਾਇਆ ਪ੍ਰਾਪਤੀ ਦਾ ਸੁਨੇਹਾ ਵੀ ਪੁੱਜ ਜਾਵੇਗਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਡਿਜਿਟਲ ਗੋਲਕ ਦਾ ਰਸ਼ਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੀ ਕੋਸ਼ਿਸ਼ਾਂ ਨੂੰ ਡਿਜ਼ਿਟਲ ਇੰਡੀਆ ਅਤੇ ਤਕਨੀਕ ਦੇ ਨਾਲ ਚਲਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਅੱਜਕੱਲ ਪਲਾਸਟਿਕ ਮਨੀ ਦਾ ਜਮਾਨਾ ਹੈ। ਜਿਆਦਾਤਰ ਲੋਕ ਆਪਣੀ ਜੇਬ ’ਚ ਵੱਧ ਨਗਦੀ ਰੱਖਣ ਤੋਂ ਕਿਨਾਰਾ ਕਰਦੇ ਹਨ। ਇਸ ਕਰਕੇ ਕਮੇਟੀ ਵੱਲੋਂ ਡਿਜ਼ਿਟਲ ਤਰੀਕੇ ਨਾਲ ਦਾਨ ਰੂਪੀ ਮਾਇਆ ਲੈਣ ਲਈ ਇਹ ਕਦਮ ਚੁੱਕਿਆ ਗਿਆ ਹੈ। ਦਾਨਕਰਤਾ ਨੂੰ ਆਪਣੀ ਮਰਜ਼ੀ ਦੇ ਮਦ ਅੰਦਰ ਭੁਗਤਾਨ ਕਰਨ ਦੇ ਵਿਕਲਪ ਮੌਜੂਦ ਕਰਾਏ ਗਏ ਹਨ। ਮਸਲਨ ਸਿੱਖਿਆ, ਲੰਗਰ, ਕਾਰਸੇਵਾ ਆਦਿਕ।
ਜੀ.ਕੇ. ਨੇ ਕਿਹਾ ਕਿ ਡਿਜ਼ਿਟਲ ਤਰੀਕੇ ਨਾਲ ਦਾਨਕਰਤਾ ਨੂੰ ਜਿਥੇ ਪਾਰਦਰਸ਼ੀ ਤਰੀਕੇ ਨਾਲ ਕਮੇਟੀ ਕੋਲ ਮਾਇਆ ਪੁੱਜਣ ਦਾ ਭਰੋਸਾ ਮਿਲੇਗਾ, ਉਥੇ ਹੀ ਆਪਣੀ ਮਰਜ਼ੀ ਦੀ ਮਦ ਹੇਠਾਂ ਭੁਗਤਾਨ ਕਰਨ ਦੀ ਸੁਵੀਧਾ ਮਿਲੇਗੀ। ਜੀ.ਕੇ. ਨੇ ਅਜਿਹੇ ਕੇਂਦਰ ਹੋਰ ਇਤਿਹਾਸਿਕ ਗੁਰਦੁਆਰਿਆਂ ’ਚ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਬੈਂਕ ਦੇ ਚੇਅਰਮੈਨ ਬੀ.ਕੇ. ਮੰਜੂਨਾਥ, ਪ੍ਰਧਾਨ ਪਿਊਸ ਜੈਨ ਅਤੇ ਮੈਨੇਜਰ ਰੁਚੀ ਮਹਿਰੋਤਰਾ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਆਈ.ਟੀ. ਸੈਲ ਚੇਅਰਮੈਨ ਵਿਕਰਮ ਸਿੰਘ ਰੋਹਿਣੀ ਸਣੇ ਸਮੂਹ ਕਮੇਟੀ ਮੈਂਬਰਾਂ ਨੂੰ ਬੈਂਕ ਵੱਲੋਂ ਯਾਦਗਾਰੀ ਚਿਨ੍ਹ ਅਤੇ ਸ਼ਾਲ ਦੇ ਕੇ ਨਿਵਾਜਿਆ ਗਿਆ।
ਵਿਕਰਮ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ’ਚ ਪੇਟੀਐਮ ਰਾਹੀਂ ਵੀ ਸੰਗਤ ਪਾਸੋਂ ਦਸਵੰਧ ਪ੍ਰਾਪਤ ਕਰਨ ਲਈ ਕਿਊ.ਆਰ. ਕੋਡ ਵਿਕਸਿਤ ਕੀਤਾ ਗਿਆ ਹੈ। ਜਿਸ ਨੂੰ ਸਕੈਨ ਕਰਕੇ ਕੋਈ ਵੀ ਸ਼ਰਧਾਲੂ ਆਪਣੀ ਸ਼ਰਧਾ ਰਾਹੀਂ ਭੁਗਤਾਨ ਕਰ ਸਕਦਾ ਹੈ। ਕਮੇਟੀ ਨੇ ਤਕਨੀਕ ਦਾ ਇਸਤੇਮਾਲ ਸੁਰੱਖਿਅਤ ਤਰੀਕੇ ਨਾਲ ਕਰਨ ਵੱਲ ਜਿਆਦਾ ਧਿਆਨ ਦਿੱਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article