ਹੁਣ ਕੈਨੇਡੀਅਨ ਪਾਰਲੀਮੈਂਟ ’ਚ ਰਮੇਸ਼ ਸੰਘਾ ਵੱਲੋਂ ਸਿੱਖ ਸਾਂਸਦਾਂ ’ਤੇ ਲਾਏ ਗਏ ਖਾਲਿਸਤਾਨੀ ਹਮਾਇਤੀ ਹੋਣ ਦੇ ਦੋਸ਼

107
Share

ਬਰੈਂਪਟਨ, 1 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਲਿਬਰਲ ਪਾਰਟੀ ’ਚੋਂ ਬਾਹਰ ਕੱਢੇ ਗਏ ਬਰੈਂਪਟਨ ਸੈਂਟਰ ਤੋਂ ਸਾਂਸਦ ਰਮੇਸ਼ ਸੰਘਾ ਨੇ ਕੈਨੇਡੀਅਨ ਪਾਰਲੀਮੈਂਟ ਦੇ ਹਾਊਸ ਆਫ ਕਾਮਨਜ਼ ਵਿਖੇ ਕੁੱਝ ਦਿਨ ਪਹਿਲਾਂ ਕੈਨੇਡੀਅਨ ਸਿੱਖ ਸਾਂਸਦਾਂ ਖਾਸਕਰ ਲਿਬਰਲ ਪਾਰਟੀ ਨਾਲ ਸਬੰਧਤ ਸਾਂਸਦਾਂ ਉੱਤੇ ਖਾਲਿਸਤਾਨੀ ਹੋਣ ਦਾ ਦੋਸ਼ ਲਗਾਇਆ ਹੈ। ਇਹੋ ਜਿਹੇ ਹੀ ਬਿਆਨਾਂ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਸੀ।
ਰਮੇਸ਼ ਸੰਘਾ ਵੱਲੋਂ ਇਹੋ ਜਿਹੇ ਬਿਆਨ ਪਹਿਲਾਂ ਟੋਰਾਂਟੋ ਦੇ ਕੁੱਝ ਪੰਜਾਬੀ ਟੀ.ਵੀ. ਰੇਡੀਓ ’ਤੇ ਦਿੱਤੇ ਗਏ ਸਨ ਅਤੇ ਹੁਣ ਇਹੀ ਗੱਲ ਉਨ੍ਹਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿਚ ਕਹੀ ਗਈ ਹੈ।
ਭਾਜਪਾ ਤੇ ਖੇਤੀਬਾੜੀ ਕਾਨੂੰਨਾਂ ਦੇ ਹਮਾਇਤੀਆਂ ਵੱਲੋਂ ਇਹੋ ਜਿਹੇ ਦੋਸ਼ ਲਗਾਏ ਜਾ ਰਹੇ ਹਨ ਕਿ ਕੈਨੇਡਾ ਵਿਚ ਬੈਠੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਵੀ ਲਿਆ ਸੀ। ਇਸ ਤੋਂ ਇਲਾਵਾ ਕੁੱਝ ਦਰਜਨ ਦੇ ਕਰੀਬ ਭਾਜਪਾ ਹਮਾਇਤੀਆਂ ਵੱਲੋਂ ਐੱਨ.ਡੀ.ਪੀ. ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਬਿ੍ਰਟਿਸ਼ ਕੋਲੰਬੀਆ ਸਥਿਤ ਬਰਨਬੀ ਦਫ਼ਤਰ ਦੇ ਬਾਹਰ ਮੁਜ਼ਾਹਰਾ ਵੀ ਕੀਤਾ ਗਿਆ।

Share