PUNJABMAILUSA.COM

ਹੁਣ ਉੱਤਰੀ ਕੋਰੀਆ ਨੇ ਨਵੀਂ ਬਾਲਿਸਟਿਕ ਮਿਜ਼ਾਈਲ ਦੇ ਕੀਤਾ ਪ੍ਰੀਖਣ

ਹੁਣ ਉੱਤਰੀ ਕੋਰੀਆ ਨੇ ਨਵੀਂ ਬਾਲਿਸਟਿਕ ਮਿਜ਼ਾਈਲ ਦੇ ਕੀਤਾ ਪ੍ਰੀਖਣ

ਹੁਣ ਉੱਤਰੀ ਕੋਰੀਆ ਨੇ ਨਵੀਂ ਬਾਲਿਸਟਿਕ ਮਿਜ਼ਾਈਲ ਦੇ ਕੀਤਾ ਪ੍ਰੀਖਣ
May 22
21:21 2017

korea
ਸਿਓਲ, 22 ਮਈ (ਪੰਜਾਬ ਮੇਲ)-ਉੱਤਰੀ ਕੋਰੀਆ ਨੇ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਨਵੀਂ ਬਾਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪੁਸ਼ਟੀ ਕਰ ਦਿੱਤੀ ਹੈ। ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਕੇਸੀਐਨਏ ਨੇ ਇਸ ਨੂੰ ਕਾਮਯਾਬ ਤੇ ਸੈਨਿਕ ਉਪਯੋਗ ਲਈ ਸਮਰੱਥ ਤੇ ਤਿਆਰ ਮਿਜ਼ਾਈਲ ਕਰਾਰ ਦਿੱਤਾ ਹੈ। ਕੇਸੀਐਨਏ ਮੁਤਾਬਕ ਐਤਵਾਰ ਨੂੰ ਹੋਇਆ ਮਿਸਾਈਲ ਟੈਸਟ ਦੇਖਣ ਲਈ ਉੱਤਰੀ ਕੋਰੀਆ ਦੇ ਪ੍ਰਸ਼ਾਸਕ ਕਿਮ ਯੋਂਗ ਵੀ ਮੌਜੂਦ ਸਨ। ਉਨ੍ਹਾਂ ਨੇ ਵੱਡੇ ਪੱਧਰ ‘ਤੇ ਮਿਜ਼ਾਈਲ ਬਣਾਉਣ ਦੇ ਆਦੇਸ਼ ਦੇ ਦਿੱਤੇ ਹਨ। ਇਸ ਮਿਜ਼ਾਈਲ ਦਾ ਨਾਂ ‘ਪੁਕਗੁਸਾਂਗ-2’ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਉੱਤਰੀ ਕੋਰੀਆ ‘ਤੇ ਪ੍ਰੀਖਣ ਦੀ ਪਾਬੰਦੀ ਦੇ ਬਾਵਜੂਦ ਉੱਤਰੀ ਕੋਰੀਆ ਵੱਲੋਂ ਕੀਤੇ ਇਸ ਪ੍ਰੀਖਣ ਦੀ ਵਿਸ਼ਵ ਭਰ ਵਿੱਚ ਆਲੋਚਨਾ ਹੋ ਰਹੀ ਹੈ। ਕਿਮ ਜੋਂਗ ਨੇ ਕਿਹਾ ਕਿ ਇਸ ਮਿਸਾਈਲ ਦਾ ਮਕਸਦ ਸੈਨਾ ਦੀਆਂ ਲੋੜਾਂ ਪੂਰੀਆਂ ਕਰਨਾ ਹੈ ਤੇ ਕੋਰਿਆਈ ਸੈਨਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਨ੍ਹਾਂ ਮਿਸਾਈਲਾਂ ਨੂੰ ਵੱਡੇ ਪੈਮਾਨੇ ‘ਤੇ ਬਣਾਉਣਾ ਜ਼ਰੂਰੀ ਹੈ। ਅਮਰੀਕਾ ਮੁਤਾਬਕ ਇਸ ਮਿਸਾਈਲ ਦੀ ਸਮਰੱਥਾ ਪਿਛਲੀਆਂ ਮਿਸਾਈਲਾਂ ਦੇ ਮੁਕਾਬਲੇ ਘੱਟ ਸੀ। ਇਸ ਨੂੰ ਦੱਖਣੀ ਪਿਉਂਗਣ ਦੇ ਸੂਬੇ ਪੁਕਚੈਂਗ ਤੋਂ ਛੱਡਿਆ ਗਿਆ ਤੇ ਕਰੀਬ 500 ਕਿਮੀ ਦੇ ਸਫਰ ਤੋਂ ਬਾਅਦ ਇਹ ਜਾਪਾਨ ਦੇ ਸਾਗਰ ਵਿੱਚ ਜਾ ਕੇ ਡਿੱਗੀ। ਉੱਤਰੀ ਕੋਰੀਆ ਵੱਲੋਂ ਪਿਛਲੇ ਹਫਤੇ ਛੱਡੇ ਗਏ ਰਾਕੇਟ ਦੀ ਮਾਰ 700 ਕਿਮੀ ਤੱਕ ਸੀ। 23 ਮਈ ਯਾਨੀ ਕੱਲ੍ਹ ਨੂੰ ਸੁਰੱਖਿਆ ਪ੍ਰੀਸ਼ਦ ਇੱਕ ਵਾਰ ਫਿਰ ਉੱਤਰੀ ਕੋਰੀਆ ਦੇ ਭਵਿੱਖ ਵਿੱਚ ਸੰਭਾਵੀ ਪ੍ਰੀਖਣਾਂ ‘ਤੇ ਚਰਚਾ ਕਰੇਗਾ। ਇਹ ਬੈਠਕ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦੀ ਅਪੀਲ ‘ਤੇ ਬੁਲਾਈ ਗਈ ਹੈ।

About Author

admin

admin

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article