PUNJABMAILUSA.COM

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

 Breaking News

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ
June 05
10:22 2019

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਇਸ ਵੇਲੇ ਇਕ ਨਵੀਂ ਹਨੇਰੀ ਗਲੀ ਵੱਲ ਧੱਕਿਆ ਜਾ ਰਿਹਾ ਹੈ, ਜਿੱਥੋਂ ਵਾਪਸ ਮੁੜਨ ਦੇ ਮੌਕੇ ਘੱਟ ਹੀ ਨਜ਼ਰ ਆ ਰਹੇ ਹਨ। 20ਵੀਂ ਸਦੀ ਦੇ ਅਖੀਰ ‘ਚ ਪੰਜਾਬ ਅੰਦਰ ਹਾਲਾਤ ਮਾੜੇ ਹੋਣ ਕਾਰਨ ਪੰਜਾਬੀਆਂ ਵੱਲੋਂ ਵਿਦੇਸ਼ਾਂ ਵੱਲ ਜਾਣ ਦਾ ਮੂੰਹ ਕਰ ਲਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕ ਏਜੰਟਾਂ ਨੂੰ ਵੱਡੀਆਂ ਰਕਮਾਂ ਤਾਰ ਕੇ ਇੰਗਲੈਂਡ, ਜਰਮਨ, ਇਟਲੀ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਲਈ ਜਾਂਦੇ ਰਹੇ। ਇਸ ਵੇਲੇ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਲੱਖਾਂ ਰੁਪਏ ਦੇ ਕੇ ਜਾਨਾਂ ਜ਼ੋਖਿਮ ਵਿਚ ਵੀ ਪਾਉਂਦੇ ਰਹੇ। ਇਸ ਦੌਰਾਨ ਹਜ਼ਾਰਾਂ ਪੰਜਾਬੀ ਰਸ਼ੀਅਨ ਮੁਲਕਾਂ ਦੇ ਮਾਰੂਥਲਾਂ ਅਤੇ ਠੰਡੇ ਯੱਖ ਪਾਣੀਆਂ ਵਿਚ ਡੁੱਬ ਕੇ ਮਰਨ ਲਈ ਵੀ ਮਜਬੂਰ ਹੋਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਗਏ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਚੰਗੇ ਭਾਗੀਂ ਸਫਲਤਾ ਮਿਲ ਗਈ। ਪਰ ਅਜਿਹੇ ਮੰਦਭਾਗੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ, ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਚੱਕਰ ਵਿਚ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਏਜੰਟਾਂ ਨੂੰ ਫੜਾ ਦਿੱਤੀਆਂ ਅਤੇ ਫਿਰ ਕਈਆਂ ਨੇ ਆਪਣੇ ਪੁੱਤ ਹੱਥੋਂ ਗੁਆ ਕੇ ਜ਼ਿੰਦਗੀ ਭਰ ਦਾ ਰੌਣਾ ਪੱਲੇ ਪਾ ਲਿਆ ਜਾਂ ਫਿਰ ਬਹੁਤ ਸਾਰੇ ਏਜੰਟਾਂ ਵੱਲੋਂ ਠੱਗੇ ਪੰਜਾਬੀ ਸਭ ਕੁੱਝ ਗੁਆ ਕੇ ਦਰ-ਦਰ ਠੋਕਰਾਂ ਖਾਂਦੇ ਫਿਰਦੇ ਹਨ। ਪਰ ਪਿਛਲੇ ਕੁੱਝ ਸਾਲਾਂ ਤੋਂ ਵਿਦੇਸ਼ ਜਾਣ ਦੀ ਇਸ ਦੌੜ ਨੇ ਇਕ ਨਵੀਂ ਸ਼ਕਲ ਅਖਤਿਆਰ ਕਰ ਲਈ ਹੈ। ਹੁਣ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਧਰਤੀ ਉਪਰ ਜਾਣ ਦਾ ਸੁਪਨਾ ਲੈਣ ਵਾਲੇ ਨੌਜਵਾਨ ‘ਆਇਲੈਟਸ’ ਕਰਕੇ ਸਟੱਡੀ ਵੀਜ਼ੇ ਰਾਹੀਂ ਵਿਦੇਸ਼ਾਂ ਵਿਚ ਜਾਣ ਲਈ ਇਕ ਦੂਜੇ ਤੋਂ ਕਾਹਲੇ ਹੋਏ ਬੈਠੇ ਹਨ। ਇਸ ਵੇਲੇ ਪੂਰੇ ਪੰਜਾਬ ਦੇ ਨੌਜਵਾਨ ਆਇਲੈਟਸ ਵਿਚ ਵੱਧ ਤੋਂ ਵੱਧ ਬੈਂਡ ਹਾਸਲ ਕਰਨ ਦੀ ਦੀਵਾਨਗੀ ਵਿਚ ਪਾਗਲ ਹੋਏ ਬੈਠੇ ਹਨ। ਪੰਜਾਬ ਅੰਦਰ ਪਹਿਲਾਂ ਵਿਦੇਸ਼ਾਂ ਜਾਣ ਦੀ ਦੌੜ ਬਹੁਤਾ ਕਰਕੇ ਦੁਆਬਾ ਖੇਤਰ ਤੱਕ ਹੀ ਸੀਮਤ ਸੀ। ਪਰ ਹੁਣ ਪੂਰਾ ਪੰਜਾਬ ਆਇਲੈਟਸ ਦੇ ਕਲਾਵੇ ਵਿਚ ਹੈ। ਪੰਜਾਬ ਦਾ ਕੋਈ ਵੱਡਾ-ਛੋਟਾ ਸ਼ਹਿਰ ਅਜਿਹਾ ਨਹੀਂ, ਜਿੱਥੇ ਆਇਲੈਟਸ ਕਰਵਾ ਕੇ ਸਟੱਡੀ ਵੀਜ਼ਾ ਦਿਵਾਉਣ ਦੇ ਵੱਡੇ-ਵੱਡੇ ਬੋਰਡ ਨਜ਼ਰ ਨਹੀਂ ਆਉਂਦੇ। ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿਚ ਹੀ ਨਹੀਂ, ਸਗੋਂ ਹੁਣ ਤਾਂ ਆਇਲੈਟਸ ਪਾਸ ਕਰਵਾਉਣ ਦੀਆਂ ਦੁਕਾਨਾਂ ਵੱਡੇ ਪਿੰਡਾਂ ਤੱਕ ਵੀ ਫੈਲ ਗਈਆਂ ਨਜ਼ਰ ਆਉਂਦੀਆਂ ਹਨ। ਪੰਜਾਬ ਦੇ ਨੌਜਵਾਨਾਂ ਲਈ ਆਇਲੈਟਸ ਇਕ ਡਿਗਰੀ ਬਣ ਕੇ ਰਹਿ ਗਈ ਹੈ, ਜਦਕਿ ਅਸਲ ਵਿਚ ਆਇਲੈਟਸ ਕੋਈ ਵਿੱਦਿਅਕ ਡਿਗਰੀ ਨਹੀਂ ਹੈ, ਸਗੋਂ ਇਹ ਅੰਗਰੇਜ਼ੀ ਬੋਲਚਾਲ ‘ਚ ਸੁਧਾਰ ਤੇ ਨਿਖਾਰ ਦਾ ਜ਼ਰੀਆ ਹੈ ਪਰ ਪੰਜਾਬ ਵਿਚ ਨੌਜਵਾਨਾਂ ਨੇ ਵਿਦੇਸ਼ ਜਾਣ ਦੀ ਮਨਸ਼ਾ ਤਹਿਤ ਆਇਲੈਟਸ ਵਿਚ ਵੱਧ ਤੋਂ ਵੱਧ ਬੈਂਡ ਲੈਣ ਨੂੰ ਹੀ ਬੜੀ ਸਫਲਤਾ ਮਿੱਥ ਲਿਆ ਹੈ। ਆਇਲੈਟਸ ਸੈਂਟਰਾਂ ਵਾਲੇ ਹਰ ਰੋਜ਼ ਅਖ਼ਬਾਰਾਂ ਵਿਚ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਲਈ ਵਿਦਿਅਕ ਸਟੱਡੀ ਵੀਜ਼ੇ ਲਗਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਅਜਿਹੇ ਪ੍ਰਚਾਰ ਵਿਚ ਸੈਂਟਰਾਂ ਵਾਲਿਆਂ ਦਾ ਜ਼ੋਰ ਇਸ ਗੱਲ ਉਪਰ ਲੱਗਾ ਰਹਿੰਦਾ ਹੈ ਕਿ ਉਹ ਘੱਟ ਬੈਂਡ ਵਾਲੇ ਨੌਜਵਾਨਾਂ ਨੂੰ ਵੀ ਵੀਜ਼ੇ ਦੀ ਗਾਰੰਟੀ ਦਿੰਦੇ ਹਨ। ਇਕ ਅੰਦਾਜ਼ੇ ਮੁਤਾਬਕ ਇਸ ਵੇਲੇ ਪੰਜਾਬ ਅੰਦਰ ਨੌਜਵਾਨਾਂ ਨੂੰ ਸਹੀ ਸਿੱਖਿਆ ਦੇਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਘੱਟ ਹਨ ਅਤੇ ਆਇਲੈਟਸ ਕੇਂਦਰਾਂ ਦੀ ਗਿਣਤੀ ਕਿਤੇ ਵਧੇਰੇ ਹੈ। ਇਕ ਅਨੁਮਾਨ ਅਨੁਸਾਰ ਸਾਰੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਆਇਲੈਟਸ ਕੇਂਦਰਾਂ ਦੀ ਗਿਣਤੀ 12 ਹਜ਼ਾਰ ਤੋਂ ਵੀ ਉਪਰ ਦੱਸੀ ਜਾਂਦੀ ਹੈ। ਆਮ ਨੌਜਵਾਨ ਵਿਦਿਆਰਥੀ ਆਇਲੈਟਸ ਵਿਚ ਵੱਧ ਤੋਂ ਵੱਧ ਬੈਂਡ ਹਾਸਲ ਕਰਨ ਲਈ ਸਾਲਾਂਬੱਧੀ ਡਿਗਰੀ ਲੈਣ ਵਾਂਗ ਮਿਹਨਤ ਕਰਦੇ ਹਨ।
ਅਸਲ ਵਿਚ ਵਿਦੇਸ਼ਾਂ ਵਿਚ ਪੜ੍ਹਾਈ ਲਈ ਅੰਗਰੇਜ਼ੀ ਬੋਲਚਾਲ ਦੇ ਇਸ ਆਇਲੈਟਸ ਇਮਤਿਹਾਨ ਵਿਚ 6 ਤੋਂ 8 ਤੱਕ ਬੈਂਡ ਹਾਸਲ ਕਰਨ ਦੀ ਜ਼ਰੂਰਤ ਪੈਂਦੀ ਹੈ। ਇੰਨੇ ਬੈਂਡ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ੀ ਕਾਲਜਾਂ ਵਿਚ ਦਾਖਲਾ ਲੈਣ ਵਿਚ ਸੌਖ ਰਹਿੰਦੀ ਹੈ। ਵਿਦੇਸ਼ਾਂ ਵਿਚ ਜਾਣ ਲਈ ਅੱਜਕੱਲ੍ਹ ਪੰਜਾਬ ਦੇ ਨੌਜਵਾਨਾਂ ਨੇ ਵਧੇਰੇ ਕਰਕੇ ਵਿਦੇਸ਼ਾਂ ਵਿਚ ਵਿੱਦਿਆ ਪ੍ਰਾਪਤ ਕਰਨ ਨੂੰ ਵਿਦੇਸ਼ਾਂ ਵਿਚ ਉਡਾਰੀ ਮਾਰ ਜਾਣ ਦੇ ਨਵੇਂ ਤਰੀਕੇ ਵਜੋਂ ਅਪਣਾ ਲਿਆ ਹੈ। ਇਹ ਆਮ ਸਮਝਿਆ ਜਾਂਦਾ ਹੈ ਕਿ ਪੰਜਾਬ ‘ਚੋਂ ਵਿਦੇਸ਼ਾਂ ‘ਚ ਪੜ੍ਹਾਈ ਲਈ ਆਉਣ ਵਾਲੇ 99 ਫੀਸਦੀ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਆ ਕੇ ਪੜ੍ਹਾਈ ਕਰਨ ਦਾ ਕੋਈ ਖਾਸ ਮੰਤਵ ਨਹੀਂ ਹੁੰਦਾ। ਉਨ੍ਹਾਂ ਦਾ ਇਕੋ-ਇਕ ਮੰਤਵ ਇਸ ਜ਼ਰੀਏ ਵਿਦੇਸ਼ਾਂ ਵਿਚ ਆ ਕੇ ਸੈਟਲ ਹੋਣਾ ਹੈ। ਇਸ ਵੇਲੇ ਹਰ ਸਾਲ 20 ਹਜ਼ਾਰ ਤੋਂ ਵੱਧ ਪੰਜਾਬੀ ਵਿਦਿਆਰਥੀ ਵੱਖ-ਵੱਖ ਮੁਲਕਾਂ ਦੇ ਕਾਲਜਾਂ, ਯੂਨੀਵਰਸਿਟੀਆਂ ਵਿਚ ਦਾਖਲੇ ਲੈ ਕੇ ਵਿਦੇਸ਼ਾਂ ਨੂੰ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਪਹਿਲੇ ਸਾਲ ਦੀ ਫੀਸ ਸਮੇਤ ਏਜੰਟਾਂ ਦੇ ਖਰਚੇ, ਹਵਾਈ ਟਿਕਟਾਂ ਅਤੇ ਹੋਰ ਖਰਚਿਆਂ ਲਈ ਘੱਟੋ-ਘੱਟ 20 ਲੱਖ ਰੁਪਏ ਭਰਨਾ ਪੈਂਦਾ ਹੈ। ਪੰਜਾਬ ਵਿਚ ਖੜ੍ਹੇ ਪੈਰ 20 ਲੱਖ ਦੇਣ ਦੀ ਸਮਰੱਥਾ ਬਹੁਤ ਘੱਟ ਲੋਕਾਂ ਕੋਲ ਹੈ। ਇਸ ਕਰਕੇ ਆਮ ਤੌਰ ‘ਤੇ ਗਰੀਬ ਜਾਂ ਦਰਮਿਆਨੇ ਪਰਿਵਾਰ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਜ਼ਮੀਨਾਂ, ਘਰ ਜਾਂ ਹੋਰ ਜਾਇਦਾਦਾਂ ਗਹਿਣੇ ਧਰ ਕੇ ਬੈਂਕਾਂ ਤੋਂ ਕਰਜ਼ੇ ਚੁੱਕ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨ। ਇਕ ਮੋਟੇ ਅੰਦਾਜ਼ੇ ਮੁਤਾਬਕ ਹਰ ਸਾਲ ਪੰਜਾਬ ਦੇ ਲੋਕਾਂ ਵੱਲੋਂ 4 ਅਰਬ ਰੁਪਏ ਵਿਦੇਸ਼ਾਂ ਵਿਚ ਇਸ ਕੰਮ ਲਈ ਭੇਜੇ ਜਾ ਰਹੇ ਹਨ। ਇਨ੍ਹਾਂ ਮੁਲਕਾਂ ਵਿਚ ਆ ਕੇ ਵੀ ਬਹੁਤ ਘੱਟ ਪੜ੍ਹੇ ਅਤੇ ਛੋਟੀ ਉਮਰ ਵਾਲੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਆ ਕੇ ਜਿੱਥੇ ਸੈਟਲ ਹੋਣ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਜ਼ਿੰਦਗੀ ਦੇ ਅਨੁਭਵਾਂ ਤੋਂ ਅਣਜਾਣ ਅਜਿਹੇ ਬਹੁਤ ਸਾਰੇ ਬੱਚੇ ਗਲਤ ਆਦਤਾਂ ਦੇ ਸ਼ਿਕਾਰ ਵੀ ਹੋ ਰਹੇ ਹਨ। ਅਜਿਹੇ ਬੱਚੇ ਪੜ੍ਹਾਈ ਲਈ ਵਿਦੇਸ਼ਾਂ ਵਿਚ ਆ ਤਾਂ ਜਾਂਦੇ ਹਨ, ਪਰ ਕਿਉਂਕਿ ਉਨ੍ਹਾਂ ਦਾ ਮੰਤਵ ਉੱਚ ਸਿੱਖਿਆ ਹਾਸਲ ਕਰਨ ਦੀ ਬਜਾਏ, ਕਿਸੇ ਨਾ ਕਿਸੇ ਤਰੀਕੇ ਇਨ੍ਹਾਂ ਮੁਲਕਾਂ ਵਿਚ ਪੱਕੇ ਹੋਣ ਅਤੇ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਡਾਲਰ ਕਮਾਉਣ ਦਾ ਹੈ। ਇਸ ਕਰਕੇ ਅਜਿਹੇ ਨੌਜਵਾਨ ਇਨ੍ਹਾਂ ਮੁਲਕਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਨੂੰ ਵੀ ਤਰਜੀਹ ਦੇਣ ਲੱਗਦੇ ਹਨ। ਕਈ ਵਾਰ ਉਹ ਸਰਕਾਰੀ ਅਧਿਕਾਰੀਆਂ ਦੇ ਹੱਥੇ ਚੜ੍ਹ ਜਾਂਦੇ ਹਨ ਤੇ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਅੰਦਰ ਇਸ ਵੇਲੇ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਬੇਹੱਦ ਮੰਦਾ ਹਾਲ ਹੈ। ਸਰਕਾਰੀ ਸਕੂਲ, ਕਾਲਜ ਬੁਰੀ ਤਰ੍ਹਾਂ ਪਿੱਟ ਚੁੱਕੇ ਹਨ ਅਤੇ ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਲੁੱਟ ਦਾ ਅਖਾੜਾ ਬਣ ਕੇ ਰਹਿ ਗਈਆਂ ਹਨ। ਆਮ ਲੋਕਾਂ ਦੇ ਬੱਚਿਆਂ ਦੀ ਇਨ੍ਹਾਂ ਸੰਸਥਾਵਾਂ ਵਿਚ ਪੜ੍ਹਾਈ ਮੁਸ਼ਕਿਲ ਹੋ ਗਈ ਹੈ। ਰੁਜ਼ਗਾਰ ਦੇ ਸਾਧਨ ਬੇਹੱਦ ਸੀਮਤ ਹੋ ਰਹੇ ਹਨ। ਭਾਵੇਂ ਭਾਰਤ ਗੱਲਾਂ ਤਾਂ ਤਰੱਕੀਆਂ ਦੀਆਂ ਕਰ ਰਿਹਾ ਹੈ। ਪਰ ਜੋ ਨਵੇਂ ਅੰਕੜੇ ਸਾਹਮਣੇ ਆਏ ਹਨ, ਉਹ ਦੱਸਦੇ ਹਨ ਕਿ ਪਿਛਲੇ 47 ਸਾਲਾਂ ਵਿਚ ਬੇਰੁਜ਼ਗਾਰੀ ਸਭ ਤੋਂ ਬਦਤਰ ਸੀਮਾ ‘ਤੇ ਪਹੁੰਚ ਚੁੱਕੀ ਹੈ। ਭਾਵ ਪਿਛਲੇ 45 ਸਾਲਾਂ ਵਿਚ ਇੰਨੀ ਬੇਰੁਜ਼ਗਾਰੀ ਕਦੇ ਨਹੀਂ ਸੀ, ਜਿੰਨੀ ਅੱਜਕੱਲ੍ਹ ਹੈ। ਸਮਾਜਿਕ ਸੁਰੱਖਿਆ ਨਾਂ ਦੀ ਇਥੇ ਕੋਈ ਚੀਜ਼ ਨਹੀਂ। ਨਸ਼ਿਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ। ਮਾਪਿਆਂ ਦਾ ਇਸ ਵੇਲੇ ਵੱਡਾ ਸੰਸ਼ਾ ਨਸ਼ਿਆਂ ਦੀ ਲੱਤ ਤੋਂ ਬਚਾਉਣ ਦਾ ਹੈ। ਇਸ ਕਰਕੇ ਆਮ ਤੌਰ ‘ਤੇ ਮਾਪੇ ਇਹੀ ਸੋਚਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਕਿਵੇਂ ਨਾ ਕਿਵੇਂ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦੇਣ, ਤਾਂਕਿ ਉਥੇ ਜਾ ਕੇ ਉਹ ਸੁਰੱਖਿਅਤ ਜੀਵਨ ਜੀਅ ਸਕਣ। ਇਹ ਨਵਾਂ ਰੁਝਾਨ ਪੰਜਾਬ ਲਈ ਹਰ ਪੱਖੋਂ ਬੇਹੱਦ ਘਾਤਕ ਹੈ।
ਕਦੇ ਖ਼ਬਰਾਂ ਆਉਂਦੀਆਂ ਸਨ ਕਿ ਵਿਦੇਸ਼ਾਂ ਵਿਚ ਗਏ ਪ੍ਰਵਾਸੀ ਪੰਜਾਬੀ ਹਰ ਸਾਲ ਵੱਡੀਆਂ ਰਕਮਾਂ ਪੰਜਾਬ ਭੇਜਦੇ ਹਨ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੰਭਲਾ ਮਿਲਦਾ ਹੈ। ਇਹ ਗੱਲ ਹੈ ਵੀ ਸੱਚ ਸੀ। ਪ੍ਰਵਾਸੀ ਪੰਜਾਬੀ ਜਦ ਪੰਜਾਬ ਜਾਂਦੇ ਸਨ, ਤਾਂ ਇੱਥੇ ਵੀ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਅਤੇ ਸਾਂਝੀਆਂ ਥਾਵਾਂ ਲਈ ਵੱਡੀਆਂ ਰਕਮਾਂ ਖਰਚਦੇ ਸਨ। ਪਰ ਹੁਣ ਇਹ ਸਾਰਾ ਕੁੱਝ ਬੜਾ ਸੀਮਤ ਹੋ ਕੇ ਰਹਿ ਗਿਆ ਹੈ। ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਗੇੜੇ ਵੀ ਘੱਟ ਗਏ ਹਨ, ਸਮਾਜਿਕ ਸਮਾਗਮ ਬੇਹੱਦ ਸੀਮਤ ਹੋ ਗਏ ਹਨ ਅਤੇ ਪੰਜਾਬ ਵਿਚ ਜ਼ਮੀਨ ਜਾਇਦਾਦਾਂ ਬਣਾਉਣ ਦੀ ਥਾਂ ਹੁਣ ਲਗਭਗ ਬਹੁਤੇ ਪੰਜਾਬੀ ਉਥੋਂ ਆਪਣੀਆਂ ਜ਼ਮੀਨ ਜਾਇਦਾਦਾਂ ਸਮੇਟਣ ਦੇ ਆਹਰ ਵਿਚ ਲੱਗੇ ਹੋਏ ਹਨ। ਉਪਰੋਂ ਨਵੀਂ ਪੀੜ੍ਹੀ ਆਪਣਾ ਟੈਲੇਂਟ (ਸੂਝ-ਸਿਆਣਪ) ਲੈ ਕੇ ਵਿਦੇਸ਼ਾਂ ਨੂੰ ਤੁਰ ਰਹੀ ਹੈ ਅਤੇ ਹਰ ਸਾਲ 4 ਅਰਬ ਰੁਪਏ ਵੀ ਪੰਜਾਬ ਦੇ ਖੀਸੇ ਵਿਚੋਂ ਕੱਢ ਕੇ ਲਿਆਂਦੀ ਹੈ। ਪੰਜਾਬ ਦੀ ਆਰਥਿਕਤਾ ਨੂੰ ਇੰਨਾ ਵੱਡਾ ਖੋਰਾ ਬੇਹੱਦ ਖਤਰਨਾਕ ਰੁਝਾਨ ਹੈ। ਇਸ ਨਾਲ ਜਿੱਥੇ ਪੰਜਾਬ ਤਕਨੀਕੀ ਸਿੱਖਿਆ ਵਾਲੀ ਕਿਰਤ ਤੋਂ ਵਾਂਝਾ ਹੋ ਰਿਹਾ ਹੈ, ਉਥੇ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਵੱਲ ਵੱਧ ਰਿਹਾ ਹੈ। ਸਾਡੀ ਨਵੀਂ ਪੀੜ੍ਹੀ ਦੀ ਥਾਂ ਉਥੇ ਹੁਣ ਯੂ.ਪੀ. ਦੇ ਬਹੁਤ ਘੱਟ ਪੜ੍ਹੇ-ਲਿਖੇ ਅਤੇ ਤਕਨੀਕੀ ਪੱਖੋਂ ਗੈਰ ਨਿਪੁੰਨ ਲੋਕ ਲੈ ਰਹੇ ਹਨ। ਇਸ ਨਾਲ ਪੰਜਾਬ ਦਾ ਸਮੁੱਚਾ ਮੂੰਹ-ਮੁਹਾਂਦਰਾ ਹੀ ਬਦਲਣ ਦਾ ਖਤਰਾ ਸਾਹਮਣੇ ਨਜ਼ਰ ਆ ਰਿਹਾ ਹੈ। ਇਸ ਕਰਕੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੜਾਧੜ ਆਇਲੈਟਸ ਜ਼ਰੀਏ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਵਿਦੇਸ਼ਾਂ ਵਿਚ ਮਜ਼ਦੂਰੀ ‘ਚ ਧੱਕਣ ਦੀ ਬਜਾਏ ਵਿਦਿਅਕ ਅਤੇ ਤਕਨੀਕੀ ਪੱਖੋਂ ਉਨ੍ਹਾਂ ਨੂੰ ਸਿੱਖਿਅਤ ਕਰਨ ਵੱਲ ਵਧੇਰੇ ਧਿਆਨ ਦੇਣ। ਵਿਦੇਸ਼ਾਂ ਵਿਚ ਵੀ ਉਹੀ ਲੋਕ ਆਉਣ, ਜਿਹੜੇ ਵਿਦਿਅਕ ਅਤੇ ਤਕਨੀਕੀ ਮਾਨਤਾਵਾਂ ਪੂਰੀਆਂ ਕਰਦੇ ਹੋਣ। ਤਾਂ ਹੀ ਉਨ੍ਹਾਂ ਨੂੰ ਇਨ੍ਹਾਂ ਮੁਲਕਾਂ ਵਿਚ ਉਨ੍ਹਾਂ ਦੀ ਯੋਗਤਾ ਮੁਤਾਬਕ ਕੰਮ ਮਿਲ ਸਕੇਗਾ। ਨਹੀਂ ਤਾਂ ਮੁੜ ਫਿਰ ਇਥੇ ਆ ਕੇ ਦਰ-ਦਰ ਠੋਕਰਾਂ ਖਾਣ ਵਾਲੀ ਗੱਲ ਬਣੀ ਰਹਿੰਦੀ ਹੈ। ਇੰਨਾ ਵੱਡਾ ਸਰਮਾਇਆ ਲਾ ਕੇ ਵਿਦੇਸ਼ ਆਉਣ ਦੀ ਹੋੜ ਵੀ ਕੋਈ ਬਹੁਤਾ ਤੁੱਕ ਰੱਖਣ ਵਾਲੀ ਗੱਲ ਨਹੀਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਵਿਦੇਸ਼ਾਂ ਨੂੰ ਆ ਰਹੇ ਅਰਬਾਂ ਰੁਪਏ ਨੂੰ ਰੋਕਣ ਦਾ ਯਤਨ ਕਰੇ ਅਤੇ ਇਸੇ ਪੈਸੇ ਨੂੰ ਪੰਜਾਬ ਦੇ ਵਿਕਾਸ ਲਈ ਵਰਤਿਆ ਜਾਵੇ, ਤਾਂ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਵੀ ਚਾਨਣ-ਮੁਨਾਰਾ ਬਣ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article